ਪਟਿਆਲਾ ਪੁਲਿਸ ਵੱੱਲੋ ਮੁਹੱਲਾ ਤਫਜੱਲਪੁਰਾ ਅੰਨੇ ਕਤਲ ਨੂੰ ਟਰੇਸ ਕੀਤਾ

159

ਪਟਿਆਲਾ ਪੁਲਿਸ ਵੱੱਲੋ ਮੁਹੱਲਾ ਤਫਜੱਲਪੁਰਾ ਅੰਨੇ ਕਤਲ ਨੂੰ ਟਰੇਸ ਕੀਤਾ

ਪਟਿਆਲਾ/ 22 ਜਨਵਰੀ, 2022

ਮੋਹਿਤ ਅਗਰਵਾਲ, ਪੀ.ਪੀ.ਐਸ, ਡੀ.ਐਸ.ਪੀ ਸਿਟੀ-2 ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸੰਦੀਪ ਗਰਗ ਆਈ.ਪੀ.ਐਸ,ਦੀਆ ਹਦਾਇਤਾ ਅਨੁਸਾਰ ਹਰਪਾਲ ਸਿੰਘ, ਕਪਤਾਨ ਪੁਲਿਸ ਸਿਟੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਮੋਹਿਤ ਅਗਰਵਾਲ, ਪੀ.ਪੀ.ਐਸ, ਡੀ.ਐਸ.ਪੀ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਐਸ.ਆਈ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਸਾਂਝੇ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਬਿਤੀ ਦਿਨੀ ਮੁਹੱਲਾ ਤਫਜੱਲਪੁਰਾ ਵਿਖੇ ਹੋਏ ਅੰਨੇ ਕਤਲ ਦੀ ਗੁੰਥੀ ਨੂੰ ਸੁਲਝਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17.01.22 ਨੂੰ ਖਬਰ ਮਿਲੀ ਸੀ ਕਿ ਮਕਾਨ ਨੰਬਰ 512, ਗਲੀ ਨੰਬਰ 05-ਅ, ਮੁਹੱਲਾ ਤਫੱਜਲਪੁਰਾ,ਪਟਿਆਲਾ ਵਿਖੇ ਕਿਸੇ ਬਜੁਰਗ ਅੋਰਤ ਦੀ ਲਾਸ ਉਸ ਦੇ ਘਰ ਵਿਚ ਪਈ ਹੈ ।ਜਿਸ ਦੀ ਸਨਾਖਤ ਸੁਰਜੀਤ ਕੋਰ ਉਮਰ ਕਰੀਬ 70 ਸਾਲ ਵੱਜੋ ਹੋਈ ਸੀ।ਜਿਸ ਦੇ ਤਹਿਤ ਕਾਰਵਾਈ ਕਰਦਿਆ ਹੋਇਆ ਅਣ ਪਛਾਤੇ ਵਿਅਕਤੀਆ ਖਿਲਾਫ ਧਾਰਾ 302 ਆਈ.ਪੀ.ਸੀ ਤਹਿਤ ਮੁਕਦਮਾ 05 ਮਿਤੀ 17.01.22 ਅ/ਧ 302 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਸੀ ।

ਪਟਿਆਲਾ ਪੁਲਿਸ ਵੱੱਲੋ ਮੁਹੱਲਾ ਤਫਜੱਲਪੁਰਾ ਅੰਨੇ ਕਤਲ ਨੂੰ ਟਰੇਸ ਕੀਤਾ

ਮੋਹਿਤ ਅਗਰਵਾਲ, ਪੀ.ਪੀ.ਐਸ, ਡੀ.ਐਸ.ਪੀ ਸਿਟੀ-2 ਪਟਿਆਲਾ ਨੇ ਦੱਸਿਆ ਕਿ ਮਿਤੀ 20.01.22 ਨੂੰ ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸ਼ਟੇਟ ਨੇ ਗੁਰਪਾਲ ਸਿੰਘ ਵਾਸੀ # 331, ਗਲੀ ਨੰ: 04, ਜਗਤਾਰ ਨਗਰ ਪਟਿਆਲਾ ਪਾਸ ਨਿਰਮਲ ਕੋਰ ਪਤਨੀ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 512, ਗਲੀ ਨੰਬਰ 05-ਅ, ਮੁਹੱਲਾ ਤਫੱਜਲਪੁਰਾ,ਪਟਿਆਲਾ ਪਾਸ ਕਬੂਲ ਕੀਤੇ ਜੁਰਮ ਤਹਿਤ ਨਿਰਮਲ ਕੋਰ ਨੂੰ ਮੁਕਦਮਾ ਵਿਚ ਦੋਸੀ ਨਾਮਜਦ ਕਰਕੇ ਬਾਅਦ ਪੁਛ ਗ੍ਰਿਫਤਾਰ ਕੀਤਾ ਗਿਆ ਹੈ।ਦੋਸਣ ਨਿਰਮਲ ਕੋਰ ਜੋ ਰਿਸਤੇ ਵਿਚ ਮ੍ਰਿਤਕ ਸੁਰਜੀਤ ਕੋਰ ਦੀ ਨੁੰਹ ਹੈ ।ਜਿਸ ਨੇ ਘਰੇਲੂ ਕਲੇਸ ਦੇ ਚਲਦਿਆ ਮਿਤੀ 17.01.22 ਨੂੰ ਆਪਣੀ ਸੱਸ ਸੁਰਜੀਤ ਕੋਰ ਦਾ ਘਰ ਵਿਚ ਪਈ ਕੱਪੜੇ ਧੋਣ ਵਾਲੀ ਲੱਕੜ ਪਾਥੀ ਨਾਲ ਸਿਰ ਕੁੱਟ ਕੁੱਟ ਕੇ ਬੇਹਿਰਮੀ ਨਾਲ ਕਤਲ ਕਰ ਦਿੱਤਾ ਸੀ ਤੇ ਝੁਠੀ ਕਹਾਣੀ ਬਣਾਕੇ ਆਪਣੇ ਪਰਿਵਾਰ ਨੂੰ ਦੱਸੀ ਸੀ।ਦੋਰਾਨੇ ਤਫਤੀਸ ਦੋਸਣ ਪਰ ਇਸ ਵਾਰਦਾਤ ਵਿਚ ਵਰਤਿਆ ਹਥਿਆਰ ਥਾਪੀ ਲੱਕੜ ਉਸ ਦੇ ਘਰੋ ਬ੍ਰਾਮਦ ਕਰਵਾਈ ਗਈ ਹੈ ।ਡੁੰਘਾਈ ਨਾਲ ਤਫਤੀਸ ਜਾਰੀ ਹੈ ।ਨਿਰਮਲ ਕੋਰ ਨੂੰ ਕੱਲ ਪੇਸ ਅਦਾਲਤ ਕਰਕੇ ਦੋ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਤੇ ਉਸ ਪਾਸੋ ਇਸ ਵਾਰਦਾਤ ਵਿਚ ਹੋਰ ਕਿਸੇ ਦੀ ਸਮੂਲਿਅਤ ਬਾਰੇ ਪੁਛ ਗਿਛ ਕੀਤੀ ਜਾ ਰਹੀ ਹੈ ।