ਪਟਿਆਲਾ ਪੋਜਟਿਵ ਕੇਸ ਦੇ ਨੇੜੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੇ ਸੈਂਪਲ ਆਏ ਕੋਵਿਡ ਨੈਗਟਿਵ
ਪਟਿਆਲਾ 12 ਅਪਰੈਲ ( )
ਪੋਜਟਿਵ ਕੇਸ ਦੇ ਨੇੜੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੇ ਕੋਵਿਡ ਸੈਂਪਲ ਆਏ ਨੈਗਟਿਵ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਕਿਹਾ ਕਿ ਬੀਤੇ ਦਿਨੀ ਸਿਵਲ ਲਾਈਨ ਏਰੀਏ ਵਿਚ ਪੀ.ਸੀ.ਐਸ. ਅਧਿਕਾਰੀ ਦੀ ਸਰਕਾਰੀ ਕੋਠੀ ਦੇ ਕੁਆਟਰ ਵਿਚ ਰਹਿਣ ਵਾਲੇ ਮਾਲੀ ਦੇ ਕੋਵਿਡ ਪੋਜਟਿਵ ਆਉਣ ਤੇਂ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ 7 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ਼ ਕਰਵਾ ਕੇ ਕੋਵਿਡ ਜਾਂਚ ਲਈ ਸੈਂਪਲ ਲੈ ਕੇ ਲ਼ੈਬ ਵਿਚ ਭੇਜੇ ਗਏ ਸਨ ਅਤੇ ਲੈਬ ਤੋਂ ਆਈ ਜਾਂਚ ਰਿਪੋਰਟ ਅਨੁਸਾਰ ਇਹ ਸਾਰੇ ਵਿਅਕਤੀ ਕੋਵਿਡ ਨੈਗਟਿਵ ਪਾਏ ਗਏ ਹਨ, ਜਿਸ ਵਿਚ ਕੋਵਿਡ ਪੋਜਟਿਵ ਵਿਅਕਤੀ ਦਾ ਭਾਈ,ਪੱਤਨੀ ਅਤੇ ਬੱਚਾ ਵੀ ਸ਼ਾਮਲ ਹਨ।
ਉਹਨਾਂ ਕਿਹਾ ਕਿ ਨੈਗਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਕਰਕੇ ਆਪਣੇ ਘਰ ਭੇਜ ਦਿੱਤਾ ਗਿਆ ਅਤੇ ਇਹਨਾਂ ਨੂੰ ਘਰ ਵਿਚ ਹੀ ਕੁਅਰਨਟੀਨ ਰਹਿ ਕੇ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ।ਬੁਖਾਰ, ਖਾਂਸੀ ਹੋਣ ਤੇਂ ਤੁੰਰਤ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈੇ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਦੇਸੀ ਮਹਿਮਾਨਦਾਰੀ ਦਾ ਕੋਵਿਡ ਪੋਜਟਿਵ ਕੇਸ ਬਿੱਲਕੁਲ ਠੀਕ ਠਾਕ ਹੈ ਅਤੇ ਬੀਤੇ ਦਿਨੀ ਉਸਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਨੈਗਟਿਵ ਆਇਆ ਹੈ ਅਤੇ ਕੱਲ ਫਿਰ ਇੱਕ ਵਾਰ ਉਸਦਾ ਕੋਵਿਡ ਜਾਂਚ ਲਈ ਸੈਂਪਲ ਲਿਆ ਜਾਵੇਗਾ ਜੇਕਰ ਇਸ ਸੈਂਪਲ ਦੀ ਰਿਪੋਰਟ ਵੀ ਨੈਗਟਿਵ ਆਈ ਤਾਂ ਇਸ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇਕੇ ਘਰ ਭੇਜ ਦਿਤਾ ਜਾਵੇਗਾ।
ਉਹਨਾਂ ਇਹ ਵੀ ਦੱਸਿਆਂ ਕਿ ਰਾਮਨਗਰ ਸੈਣੀਆ ਦਾ ਕੋਵਿਡ ਪੋਜਟਿਵ ਕੇਸ ਜੋ ਕਿ ਸਿਵਲ ਹਸਪਤਾਲ ਅੰਬਾਲਾ ਵਿਚ ਦਾਖਲ ਹੈ ਦੇ ਕਰੋਨਾ ਸਬੰਧੀ ਕਰਵਾਏ ਦੋਨੋ ਟੈਸਟ ਨੈਗਟਿਵ ਆਏ ਹਨ ਅਤੇ ਜਲਦੀ ਹੀ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਤੋਂ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਜਾਵੇਗਾ।ਜਿਲੇ ਵਿਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਹੁਣ ਤੱਕ ਕਰੋਨਾ ਜਾਂਚ ਲਈ ਦੇ ਜਿਲੇ ਦੇ 125 ਸੈਂਪਲਾ ਵਿਚੋ ਦੋ ਪੋਜੀਟਿਵ ਅਤੇ 121 ਸੈਂਪਲਾ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 02 ਦੀ ਰਿਪੋਰਟ ਆਉਣੀ ਬਾਕੀ ਹੈ।