ਪਟਿਆਲਾ ਵਿੱਚ ਛੇ ਨਾਜਾਇਜ਼ ਇਮਾਰਤਾਂ ਸੀਲ; ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ; ਨਿਗਮ ਦੀ ਕਾਰਵਾਈ ਰਹੇਗੀ ਜਾਰੀ : ਕਮਿਸ਼ਨਰ

174

ਪਟਿਆਲਾ ਵਿੱਚ ਛੇ ਨਾਜਾਇਜ਼ ਇਮਾਰਤਾਂ ਸੀਲ; ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ; ਨਿਗਮ ਦੀ ਕਾਰਵਾਈ ਰਹੇਗੀ ਜਾਰੀ : ਕਮਿਸ਼ਨਰ

ਪਟਿਆਲਾ 30 ਜੂਨ,2022

ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਉੱਪਲ (ਆਈ.ਏ.ਐਸ.) ਨੇ ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ ਇਮਾਰਤਾਂ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਪਿਛਲੇ ਦਿਨੀਂ ਬਿਲਡਿੰਗ ਬ੍ਰਾਂਚ ਵਿੱਚ ਵੱਡਾ ਫੇਰਬਦਲ ਕਰਦਿਆਂ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਸੀ ਕਿ ਉਹ ਹੁਣ ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ ਇਮਾਰਤਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਨਜਾਇਜ਼ ਇਮਾਰਤਾਂ ਬਣਾ ਕੇ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਪਿਛਲੇ ਦੋ ਦਿਨਾਂ ਤੋਂ ਬਿਲਡਿੰਗ ਸ਼ਾਖਾ ਨੂੰ ਫੀਲਡ ਵਿੱਚ ਰੱਖਿਆ ਹੋਇਆ ਹੈ। ਦੋ ਦਿਨਾਂ ਵਿੱਚ ਬਿਲਡਿੰਗ ਵਿੰਗ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛੇ ਕਮਰਸ਼ੀਅਲ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਹੈ, ਜਦੋਂ ਕਿ ਤਿੰਨ ਕਮਰਸ਼ੀਅਲ ਬਿਲਡਿੰਗਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜੇਕਰ ਨੋਟਿਸ ਦਾ ਢੁੱਕਵਾਂ ਜਵਾਬ ਇੱਕ ਹਫ਼ਤੇ ਅੰਦਰ ਨਿਗਮ ਕੋਲ ਨਾ ਪੁੱਜਿਆ ਤਾਂ ਇਨ੍ਹਾਂ ਇਮਾਰਤਾਂ ਨੂੰ ਵੀ ਸੀਲ ਕਰ ਦਿੱਤਾ ਜਾਵੇਗਾ।

ਪਟਿਆਲਾ ਵਿੱਚ ਛੇ ਨਾਜਾਇਜ਼ ਇਮਾਰਤਾਂ ਸੀਲ; ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ; ਨਿਗਮ ਦੀ ਕਾਰਵਾਈ ਰਹੇਗੀ ਜਾਰੀ : ਕਮਿਸ਼ਨਰ-Photo courtesy-Internet
Aditya Uppal, IAS

ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ (ਪੀ. ਸੀ. ਐੱਸ.) ਨੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਨੇ 29 ਜੂਨ ਨੂੰ ਤ੍ਰਿਪੜੀ ਟਾਊਨ ਵਿੱਚ ਬਣੀਆਂ ਦੋ ਕਮਰਸ਼ੀਅਲ ਇਮਾਰਤਾਂ ਨੂੰ ਸੀਲ ਕਰ ਦਿੱਤਾ ਸੀ, ਜਦਕਿ ਵੀਰਵਾਰ ਨੂੰ ਨਿਗਮ ਟੀਮ ਨੇ ਅਨਾਰਦਾਨਾ ਚੌਕ ਨੇੜੇ ਦੋ, ਖੇੜੀ ਗੁਜਰਾਂ ਰੋਡ ‘ਤੇ ਇਕ, ਬ੍ਰਿਟਿਸ਼ ਕੋ-ਐਡ ਸਕੂਲ ਦੇ ਸਾਹਮਣੇ ਇਕ ਦੁਕਾਨ ਨੂੰ ਸੀਲ ਕਰ ਦਿੱਤਾ ਹੈ। ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੇ ਹੁਕਮਾਂ ‘ਤੇ ਆਉਣ ਵਾਲੇ ਦਿਨਾਂ ‘ਚ ਨਾਜਾਇਜ਼ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਜਿਨ੍ਹਾਂ ਲੋਕਾਂ ਨੇ ਬੈਂਕਾਂ ਤੋਂ ਕਰਜ਼ਾ ਲੈਣ ਲਈ ਕਿਸੇ ਵੀ ਕਮਰਸ਼ੀਅਲ ਜਾਂ ਘਰੇਲੂ ਇਮਾਰਤ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਜਲਦੀ ਤੋਂ ਜਲਦੀ ਪਾਸ ਕਰਵਾਇਆ ਜਾਵੇਗਾ।

ਪਟਿਆਲਾ ਵਿੱਚ ਛੇ ਨਾਜਾਇਜ਼ ਇਮਾਰਤਾਂ ਸੀਲ; ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ; ਨਿਗਮ ਦੀ ਕਾਰਵਾਈ ਰਹੇਗੀ ਜਾਰੀ : ਕਮਿਸ਼ਨਰ

ਪਟਿਆਲਾ ਵਿੱਚ ਛੇ ਨਾਜਾਇਜ਼ ਇਮਾਰਤਾਂ ਸੀਲ; ਬਿਲਡਿੰਗ ਬਾਈਲਾਜ਼ ਦੇ ਉਲਟ ਬਣੀਆਂ; ਨਿਗਮ ਦੀ ਕਾਰਵਾਈ ਰਹੇਗੀ ਜਾਰੀ : ਕਮਿਸ਼ਨਰI   ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਕਸ਼ਾ ਪਾਸ ਕਰਵਾਏ ਬਿਨਾਂ ਕਿਸੇ ਵੀ ਤਰ੍ਹਾਂ ਦੀ ਇਮਾਰਤ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਬਿਲਡਿੰਗ ਬਾਈਲਾਅ ਦੀ ਅਣਦੇਖੀ ਕਰਨ ਵਾਲਿਆਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਭਾਰੀ ਜੁਰਮਾਨਾ ਭਰਨਾ ਪਵੇਗਾ।