ਪਟਿਆਲਾ ਵਿੱਚ ਰੋਜ਼ਾਨਾ ਕੋਵਿਡ ਮੌਤਾਂ ਦੇ ਕੇਸ ਚਿੰਤਾ ਪੈਦਾ ; ਮੌਤ ਦੀ ਗਿਣਤੀ ਨਹੀਂ ਰੁਕੀਆਂ ਜਾ ਰਹੇ

266

ਪਟਿਆਲਾ ਵਿੱਚ ਰੋਜ਼ਾਨਾ ਕੋਵਿਡ ਮੌਤਾਂ ਦੇ ਕੇਸ ਚਿੰਤਾ ਪੈਦਾ  ; ਮੌਤ ਦੀ ਗਿਣਤੀ ਨਹੀਂ ਰੁਕੀਆਂ ਜਾ ਰਹੇ

ਪਟਿਆਲਾ, 9 ਅਪ੍ਰੈਲ (           )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਅੱਜ 8408 ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾਂ ਕਿਹਾ ਕਿ ਅੱਜ ਵੀ ਸ਼ਹਿਰ ਦੇੇ ਵਾਰਡਾਂ ਗੱਲੀਆਂ, ਮੁੱਹਲਿਆਂ ਤੋਂ ਇਲਾਵਾ ਮੈਗਾ ਕੈਂਪ ਵੀ ਲਗਾਏ ਗਏ।ਉਹਨਾਂ ਕਿਹਾ ਕਿ ਅੱਜ ਤੋਂ ਮੰਡੀਆਂ ਵਿੱਚ ਕਣਕ ਦੀ ਆਮਦ ਨੁੰ ਮੁੱਖ ਰਖਦੇ ਹੋਏ ਕੋਵਿਡ ਸਾਵਧਾਨੀਆਂ ਅਪਣਾਉਣ ਦੇ ਨਾਲ ਨਾਲ ਮਾਰਕਿਟ ਕਮੇਟੀਆਂ ਵਿਚ ਵੀ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇਂ ਮਿਤੀ 10 ਅਪ੍ਰੈਲ ਨੁੰ ਲਗਣ ਵਾਲੇ ਕੈਂਪਾ ਦਾ ਵੇਰਵਾ ਦਿੰਦੇ ਉਹਨਾਂ ਕਿਹਾ ਕਿ ਕੱਲ ਮਿਤੀ 10 ਅਪ੍ਰੈਲ ਨੁੰ ਵਾਰਡ ਨੰਬਰ 39 ਸ਼ਿਵਪੂਰੀ ਮੰਦਰ ਨੇੜੇ ਮਹਿੰਦਰਾ ਕਾਲਜ,ਵਾਰਡ ਨੰਬਰ 44 ਸ਼ਿਵ ਮੰਦਰ ਅਚਾਰ ਬਜਾਰ, ਸਫਾਬਾਦੀ ਗੇਟ ਸ਼ਿਵ ਮੰਦਰ, ਤਿਆਗੀ ਜੀ ਭਵਨ ਨੇੜੇ ਸਨੋੋਰੀ ਅੱਡਾ, ਗੁਰਦੁਆਰਾ ਹੌਤੀ ਅਨੰਦ ਨਗਰ ਬੀ,ਵਾਰਡ ਨੰਬਰ 3 ਪ੍ਰੇਮ ਨਗਰ ਨਾਰਥ ਐਵੀਨਿਉ , ਵਾਰਡ ਨੰਬਰ 56 ਗੁਰਦੁਆਰਾ ਰਵੀਦਾਸ, ਵੀਰ ਹਕੀਕਤ ਰਾਏ ਸਕੂਲ, ਸੈਂਟ ਲਾਰੈਂਸ ਸਕੂਲ ਨਿਉ ਲਾਲ ਬਾਗ, ਦੁਰਗਾ ਮੰਦਰ ਰਤਨ ਨਗਰ, ਗੁਰਦੁਆਰਾ ਸਾਹਿਬ ਘੁੰਮਣ ਨਗਰ, ਫੋਕਲ ਪੁਆਇੰਟ , ਮਾਰਕਿਟ ਕਮੇਟੀ ਪਟਿਆਲਾ  ਭਾਦਸੋਂ , ਦੁਧਨਸਾਂਧਾ, ਨਾਭਾ, ਰਾਜਪੁਰਾ, ਸਮਾਣਾ , ਪਾਤੜਾਂ ਆਦਿ ਤੋਂ ਇਲਾਵਾ 100 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਣ ਦੇ ਕੈਂਪ ਲਗਾਏ ਜਾਣਗੇ।

ਅੱਜ ਜਿਲੇ ਵਿੱਚ 226 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਪ੍ਰਾਪਤ 2260 ਦੇ ਕਰੀਬ ਰਿਪੋਰਟਾਂ ਵਿਚੋਂ 226 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 24,592 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 231 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 21,486 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2482 ਹੈ। ਛੇ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 629 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪਟਿਆਲਾ ਵਿੱਚ ਰੋਜ਼ਾਨਾ ਕੋਵਿਡ ਮੌਤਾਂ ਦੇ ਕੇਸ ਚਿੰਤਾ ਪੈਦਾ  ; ਮੌਤ ਦੀ ਗਿਣਤੀ ਨਹੀਂ ਰੁਕੀਆਂ ਜਾ ਰਹੇ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 226 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 101, ਨਾਭਾ ਤੋਂ 24, ਰਾਜਪੁਰਾ ਤੋਂ 36, ਸਮਾਣਾ ਤੋਂ 04, ਬਲਾਕ ਭਾਦਸੋਂ ਤੋਂ 10, ਬਲਾਕ ਕੌਲੀ ਤੋਂ 13, ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾਂ ਤੋਂ 11, ਬਲਾਕ ਹਰਪਾਲਪੁਰ ਤੋਂ 10, ਬਲਾਕ ਦੁਧਣ ਸਾਧਾਂ ਤੋਂ 06 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 20 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 206 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿੱਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਰਾਜਪੁਰਾ ਦੇ ਬਾਣੀਆ ਮੁਹੱਲਾ ਵਿੱਚ ਲਗਾਈ ਮਾਈਕੲਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4502 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,57,890 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 24,592 ਕੋਵਿਡ ਪੋਜਟਿਵ, 4,27,460 ਨੈਗੇਟਿਵ ਅਤੇ ਲਗਭਗ 5438 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।