ਪਟਿਆਲਾ ਸ਼ਹਿਰ ਦਾ ਵਾਰਡ ਨੰਬਰ 17 ਆਤਮ ਨਿਰਭਰ ਬਣਿਆ; ਨਗਰ ਨਿਗਮ ਪਟਿਆਲਾ ਵੱਲੋਂ ਸੱਮੁਚੇ ਵਾਰਡ ਦੇ ਵਾਸੀਆਂ ਦਾ ਧੰਨਵਾਦ ਕੀਤਾ
ਪਟਿਆਲਾ /ਸਤੰਬਰ 27, 2023
ਭਾਰਤ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਟਿਆਲਾ ਵੱਲੋਂ ਚਲਾਈ ਜਾ ਰਹੀ ਮੁਹਿੰਮ *ਸਵੱਛਤਾ ਹੀ ਸੇਵਾ* ਅਧੀਨ ਨਗਰ ਨਿਗਮ ਪਟਿਆਲਾ ਵੱਲੋਂ ਆਦੀਤਿਆ ਉੱਪਲ ਦੀ ਅਗਵਾਈ ਹੇਠ ਅੱਜ ਵਾਰਡ ਨੰ 17 ਜੋ ਕਿ ਸ਼ਹਿਰ ਦਾ ਆਤਮ ਨਿਰਭਰ ਵਾਰਡ ਜਿਥੇ ਸਮੁੱਚੇ ਵਾਰਡ ਵਾਸੀ 100 ਪ੍ਰਤੀਸ਼ਤ ਵਾਰਡ ਵਾਸੀ ਗਿੱਲਾ, ਸੁੱਕਾ ਅਤੇ ਹਾਨੀਕਾਰਕ ਕੂੜਾ ਵੱਖ ਵੱਖ ਡਸਟਬਿਨਾਂ ਵਿੱਚ ਰੱਖਦੇ ਹਨ ਅਤੇ ਉੱਦਾਂ ਹੀ ਵੇਸਟ ਪਿੱਕਰ ਨੂੰ ਦਿੰਦੇ ਹਨ।
ਇਹ ਵੱਖ ਵੱਖ ਕੂੜਾ ਨਗਰ ਨਿਗਮ ਪਟਿਆਲਾ ਦੇ ਫੋਕਲ ਪੁਆਇੰਟ ਐਮ.ਆਰ.ਐਫ਼ ਸੈਂਟਰ ਤੇ ਪਹੁੰਚਦਾ ਹੈ ਜਿੱਥੇ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ, ਸੁੱਕੇ ਕੂੜੇ ਨੂੰ ਰੀਸਾਈਕਲ ਕਰਨ ਲਈ ਭੇਜਿਆ ਜਾਂਦਾ ਹੈ ਅਤੇ ਹਾਨੀਕਾਰਕ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਂਦਾ ਹੈ, ਵਾਰਡ ਵਾਸੀਆਂ ਨੂੰ ਖਾਦ ਮੁਫ਼ਤ ਤੌਰ ਤੇ ਵੰਡੀ ਗਈ।
ਅੱਜ ਦੀ ਮੁਹਿੰਮ ਦਾ ਆਰੰਭ ਕਰਦਿਆਂ ਨਗਰ ਨਿਗਮ ਪਟਿਆਲਾ ਦੇ ਏਰੀਆ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਜਿਨ੍ਹਾਂ ਦੀ ਪਲੈਨਿੰਗ ਅਤੇ ਨਿਗਰਾਨੀ ਹੇਠ ਇਹ ਵਾਰਡ ਆਤਮ ਨਿਰਭਰ ਬਣਿਆ ਨੇ ਵਾਰਡ ਵਾਸੀਆਂ ਦੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਬਿਨਾਂ ਲੋਕਾਂ ਦੇ ਸਹਿਯੋਗ ਤੋਂ ਕੋਈ ਵੀ ਮੁਹਿੰਮ ਸਫਲ ਨਹੀਂ ਹੋ ਸਕਦੀ।
ਇਸ ਮੌਕੇ ਨਗਰ ਨਿਗਮ ਵੱਲੋਂ ਅਮਨਦੀਪ ਸੇਖੋਂ (ਆ.ਈ.ਸੀ ਐਕਸਪਰਟ) ਦੱਸਿਆ ਕਿ ਇਹ ਪਟਿਆਲਾ ਵੱਲੋਂ ਇੱਕ ਜੈਵਿਕ ਖਾਦ ਬਣਾਉਣ ਦੀ ਮੁਹਿੰਮ ਹੈ ਜਿਸ ਵਿੱਚ ਕਿਸੇ ਕਿਸਮ ਦਾ ਕੈਮੀਕਲ ਨਹੀਂ ਪਾਇਆ ਜਾਂਦਾ ਅਤੇ ਪਟਿਆਲਾ ਦੀ ਨਰਸਰੀਆਂ, ਕਿਰਸਾਨ ਅਤੇ ਸ਼ਹਿਰ ਵਾਸੀ ਇਸਦੀ ਵਰਤੋਂ ਕਰਦੇ ਹਨ।
ਇਸ ਮੌਕੇ ਜਵਾਲਾ ਸਿੰਘ (ਕਮਯੁਨੀਟੀ ਫੈਸੀਲੀਟੇਟਰ) ਨੇ ਕਿਹਾ ਕਿ ਇਹ ਖਾਦ ਲੋਕਾਂ ਦੇ ਘਰਾਂ ਦੇ ਵੇਸਟ ਤੋਂ ਬਣੀ ਹੈ ਇਸ ਲਈ ਇਹ ਉਨ੍ਹਾਂ ਲੋਕਾਂ ਦੀ ਹੀ ਪ੍ਰਾਪ੍ਰਟੀ ਹੈ। ਮਨਦੀਪ ਸਿੰਘ (ਕਮਯੁਨੀਟੀ ਫੈਸੀਲੀਟੇਟਰ) ਨੇ ਕੂੜੇ ਨੂੰ ਵੱਖ-ਵੱਖ ਕਰਨ ਦੇ ਢੰਗ ਦੱਸੇ।
ਪਟਿਆਲਾ ਸ਼ਹਿਰ ਦਾ ਵਾਰਡ ਨੰਬਰ 17 ਆਤਮ ਨਿਰਭਰ ਬਣਿਆ; ਨਗਰ ਨਿਗਮ ਪਟਿਆਲਾ ਵੱਲੋਂ ਸੱਮੁਚੇ ਵਾਰਡ ਦੇ ਵਾਸੀਆਂ ਦਾ ਧੰਨਵਾਦ ਕੀਤਾI ਸਯੁੰਕਤ ਕਮਿਸ਼ਨਰ ਮਨੀਸ਼ਾ ਰਾਣਾ (ਆਈ.ਏ.ਐਸ) ਨੇ ਸੱਮੁਚੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ਼ਹਿਰ ਦੇ ਹੋਰ ਵਾਰਡ ਵੀ ਇਸ ਤਰਜ ਉੱਤੇ ਮਾਡਲ ਵਾਰਡ ਬਣਨਗੇ।
ਇਸ ਮੁਹਿੰਮ ਵਿੱਚ ਵਾਰਡ ਦੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਆਗੂ ਦਲਜੀਤ ਸਿੰਘ ਦਾਨੀਪੁਰ, ਸਾਹਿਬ ਸਿੰਘ ਦੀ ਸਮੇਤ ਨਗਰ ਨਿਗਮ ਪਟਿਆਲਾ ਦੇ ਮੋਟੀਵੇਟਰ ਅਤੇ ਸਫਾਈ ਕਰਮਚਾਰੀ ਅਤੇ ਵਾਰਡ ਵਾਸੀ ਹਾਜ਼ਰ ਸਨ।