ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਨੇ ਇਕ ਹਜ਼ਾਰ ਮਾਸਕ ਸੌਂਪੇ

153

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਨੇ ਇਕ ਹਜ਼ਾਰ ਮਾਸਕ ਸੌਂਪੇ

ਪਟਿਆਲਾ, 7 ਅਪ੍ਰੈਲ:
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਸੇਵਾ ‘ਚ ਲੱਗੇ ਜ਼ਿਲ੍ਹਾ ਪਟਿਆਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ 1000 ਮਾਸਕ ਭੇਂਟ ਕੀਤੇ ਹਨ। ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ ਸਿਵਲ ਪ੍ਰਸ਼ਾਸਨ, ਜੋ ਕਿ ਦਿਨ ਰਾਤ ਲੋਕਾਂ ਦੀ ਸੇਵਾ ‘ਚ ਲੱਗਾ ਹੋਇਆ ਲਈ 500 ਦੇ ਕਰੀਬ ਉਚ ਦਰਜੇ ਦੇ ਕੱਪੜੇ ਦੇ ਮੁੜ ਵਰਤੋਂ ਯੋਗ ਮਾਸਕ ਭੇਂਟ ਕੀਤੇ ਗਏ। ਇਸ ਦੇ ਨਾਲ ਹੀ ਦਿਨ ਰਾਤ ਲੋਕਾਂ ਦੀ ਰਾਖੀ ਕਰ ਰਹੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜਮਾਂ ਲਈ ਐੱਸ.ਐੱਸ.ਪੀ  ਮਨਦੀਪ ਸਿੰਘ ਸਿੱਧੂ ਨੂੰ 500 ਦੇ ਕਰੀਬ ਮਾਸਕ ਭੇਟ ਕੀਤੇ ਗਏ।

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਸਥਾ ਨੇ ਇਕ ਹਜ਼ਾਰ ਮਾਸਕ ਸੌਂਪੇ
ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ ਨੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦਾ ਧੰਨਵਾਦ ਕੀਤਾ ਅਤੇ ਇਸ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ। ਸੰਸਥਾ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਾਹਨੀ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਜਿਸ ਤਨਦੇਹੀ ਨਾਲ ਪਟਿਆਲਾ ਪ੍ਰਸ਼ਾਸਨ ਸਮੇਤ ਡਾਕਟਰਾਂ ਅਤੇ ਮੀਡੀਆ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸੰਸਥਾ ਵੱਲੋਂ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕੀਤੀ ਜਵੇਗੀ। ਇਸ ਮੌਕੇ ਇਕਬਾਲ ਸਿੰਘ ਸਡਾਣਾ, ਅਜੀਤਪਾਲ ਸਿੰਘ ਕੋਹਲੀ, ਡਾ. ਦਮਨਜੀਤ ਸੰਧੂ ਤੇ ਡਾ. ਇੰਦਰਪ੍ਰੀਤ ਸੰਧੂ ਵੀ ਮੌਜੂਦ ਰਹੇ।