ਪਹਿਲੀ `ਸ਼੍ਰਮਿਕ ਐਕਸਪ੍ਰੈਸ` ਰੇਲ ਗੱਡੀ ਬਠਿੰਡਾ ਤੋਂ ਮੁਜੱਫਰਪੁਰ ਲਈ ਰਵਾਨਾ

201

ਪਹਿਲੀ `ਸ਼੍ਰਮਿਕ ਐਕਸਪ੍ਰੈਸ` ਰੇਲ ਗੱਡੀ ਬਠਿੰਡਾ ਤੋਂ ਮੁਜੱਫਰਪੁਰ ਲਈ ਰਵਾਨਾ

ਬਠਿੰਡਾ 10 ਮਈ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਬਠਿੰਡਾ ਤੋਂ ਉਨਾਂ ਦੇ ਜੱਦੀ ਸੂਬਿਆਂ ਨੂੰ ਵਾਪਿਸ ਭੇਜਣ ਲਈ ਚਲਾਈਆਂ ਗਈਆਂ ਰੇਲ ਗੱਡੀਆਂ ਦੀ ਲੜੀ ਵਜੋਂ ਅੱਜ ਇੱਥੋਂ ਪਹਿਲੀ `ਸ਼੍ਰਮਿਕ ਐਕਸਪ੍ਰੈਸ` ਰੇਲ ਗੱਡੀ 1388 ਪ੍ਰਵਾਸੀਆਂ ਨੂੰ ਲੈ ਕੇ ਬਠਿੰਡਾ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਮੁਜੱਫਰਪੁਰ (ਬਿਹਾਰ) ਲਈ ਰਵਾਨਾ ਹੋਈ ਅਤੇ ਇਸ ਰੇਲ ਗੱਡੀ `ਤੇ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ `ਤੇ 7.21 ਲੱਖ ਰੁਪਏ ਖ਼ਰਚੇ ਗਏ ਹਨ।

ਪਹਿਲੀ `ਸ਼੍ਰਮਿਕ ਐਕਸਪ੍ਰੈਸ` ਰੇਲ ਗੱਡੀ ਬਠਿੰਡਾ ਤੋਂ ਮੁਜੱਫਰਪੁਰ ਲਈ ਰਵਾਨਾ
ਇਸ ਮੌਕੇ ਇਸ ਟ੍ਰੇਨ ਨੂੰ ਰਵਾਨਾ ਕਰਨ ਲਈ ਪੁੱਜੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਵਾਸੀਆਂ ਦੀ ਘਰ ਵਾਪਸੀ ਲਈ ਉਨ੍ਹਾਂ ਦੇ ਰੇਲ ਕਿਰਾਏ ਦਾ ਸਾਰਾ ਭਾਰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਫਾ ਕਿ ਰਾਜ ਸਰਕਾਰ ਨੇ ਇਸ ਕੰਮ ਲਈ 35 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੋਂ ਰਵਾਨਾ ਹੋਈ ਇਸ ਗੱਡੀ ਵਿਚ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਵੀ ਮੁਹਈਆ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੇ ਸਮੇਂ ਵਿਚ ਪੰਜਾਬ ਵਿਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।

ਪਹਿਲੀ `ਸ਼੍ਰਮਿਕ ਐਕਸਪ੍ਰੈਸ` ਰੇਲ ਗੱਡੀ ਬਠਿੰਡਾ ਤੋਂ ਮੁਜੱਫਰਪੁਰ ਲਈ ਰਵਾਨਾ
ਇਸ ਮੌਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੰਨ੍ਹਾਂ ਸਾਰੇ ਮਜਦੂਰਾਂ ਦਾ ਮੈਡੀਕਲ ਚੈਕਅੱਪ ਵੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਕ ਹੋਰ ਯਾਤਰੀ ਗੱਡੀ ਝਾਰਖੰਡ ਲਈ ਅੱਜ ਹੀ ਰਵਾਨਾ ਹੋ ਰਹੀ ਹੈ ਜਿਸ ਵਿਚ 1188 ਯਾਤਰੀ ਜਾਣਗੇ ਅਤੇ ਇੰਨ੍ਹਾਂ ਦੇ ਕਿਰਾਏ ਤੇ ਪੰਜਾਬ ਸਰਕਾਰ 7.12 ਲੱਖ ਰੁਪਏ ਖਰਚੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਉਹ ਵਿਅਕਤੀ ਦੀ ਮਦਦ ਕਰੇਗੀ ਜ਼ੋ ਆਪਣੇ ਪ੍ਰਦੇਸ਼ ਜਾਣਾ ਚਾਹੁੰਦਾ ਹੈ।


ਇਸ ਮੌਕੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ  ਬੀ  ਨਿਵਾਸਨ ਦੀ ਦੇਖਰੇਖ ਹੇਠ ਸਾਰੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ। ਟਰੇਨ ਚੱਲਣ ਤੇ ਪ੍ਰਵਾਸੀ ਮਜਦੂਰਾਂ ਨੇ ਤਾੜੀਆਂ ਮਾਰ ਕੇ ਅਤੇ ਹੱਥ ਹਿਲਾ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ  ਕੇਕੇ ਅਗਰਵਾਲ,  ਅਰੁਣ ਵਧਾਵਨ,  ਹਰਵਿੰਦਰ ਸਿੰਘ ਲਾਡੀ,  ਰਾਜਨ ਗਰਗ,  ਅਨਿਲ ਭੋਲਾ,  ਅਸ਼ੋਕ ਕੁਮਾਰ,  ਬਲਜਿੰਦਰ ਠੇਕੇਦਾਰ ਆਦਿ ਵੀ ਹਾਜਰ ਸਨ।