ਪਾਵਰਕੌਮ ਦੇ ਫਿਰੋਜ਼ਪੁਰ ਸੰਚਾਲਨ ਹਲਕਾ ਵੱਲੋਂ ਬਿਜਲੀ ਚੋਰੀ ਤੇ ਉਲੰਘਣਾਵਾਂ ਲਈ 46 ਖਪਤਕਾਰਾਂ ਨੂੰ 9.27 ਲੱਖ ਰੁਪਏ ਜੁਰਮਾਨਾ

88

ਪਾਵਰਕੌਮ ਦੇ ਫਿਰੋਜ਼ਪੁਰ ਸੰਚਾਲਨ ਹਲਕਾ ਵੱਲੋਂ ਬਿਜਲੀ ਚੋਰੀ ਤੇ ਉਲੰਘਣਾਵਾਂ ਲਈ 46 ਖਪਤਕਾਰਾਂ ਨੂੰ 9.27 ਲੱਖ ਰੁਪਏ ਜੁਰਮਾਨਾ

ਫਿਰੋਜ਼ਪੁਰ 27 ਅਕਤੂਬਰ , 2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਕਲ (26 ਅਕਤੂਬਰ) ਨੂੰ ਫਿਰੋਜਪੁਰ ਵੰਡ ਹਲਕਾ ਦਫ਼ਤਰ ਵੱਲੋਂ ਟੀਮਾਂ ਬਣਾ ਕੇ ਵੰਡ ਮੰਡਲ ਦਫ਼ਤਰ ਜੀਰਾ ਅਧੀਨ ਪੈਂਦੇ ਸ਼ਹਿਰੀ/ਪੇਂਡੂ ਇਲਾਕਿਆਂ ਵਿੱਚ ਬਿਜਲੀ ਚੋਰੀ ਨੂੰ ਕਾਬੂ ਕਰਨ ਲਈ ਚੈਕਿੰਗ ਕਰਵਾਈ ਗਈ । ਇਸ ਚੈਕਿੰਗ ਦੌਰਾਨ ਕੁੱਲ 132 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਚੈਕ ਕੀਤੇ ਗਏ । ਇਹਨਾਂ ਕੁਨੈਕਸ਼ਨਾਂ ਵਿਚੋਂ 32 ਖਪਤਕਾਰ ਬਿਜਲੀ ਚੋਰੀ ਦੇ ਕਰਦੇ ਪਾਏ ਗਏ । ਜਿਨ੍ਹਾਂ ਨੂੰ 7.63 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਅਤੇ 14 ਖਪਤਕਾਰਾਂ ਨੂੰ ਬਿਜਲੀ ਦੇ ਅਣ-ਅਧਿਕਾਰਤ ਲੋਡ ਦੇ ਕੁਨੈਕਸ਼ਨ ਫੜੇ ਗਏ । ਜਿਨ੍ਹਾਂ ਨੂੰ 1.64 ਲੱਖ ਰੁਪਏ ਜੁਰਮਾਨਾ ਕੀਤਾ ਗਿਆ । ਉਪ ਮੁੱਖ ਇੰਜੀਨੀਅਰ ਵੰਡ ਹਲਕਾ, ਫਿਰੋਜਪੁਰ ਇੰਜ: ਵਿਜੈ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਫੜਨ ਲਈ ਅਚਨਚੇਤ ਚੈਕਿੰਗਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਵਿੱਖ ਵਿੱਚ ਵੀ ਜਾਰੀ ਰਹਿਣ ਗਈਆਂ।

ਪਾਵਰਕੌਮ ਦੇ ਫਿਰੋਜ਼ਪੁਰ ਸੰਚਾਲਨ ਹਲਕਾ ਵੱਲੋਂ ਬਿਜਲੀ ਚੋਰੀ ਤੇ ਉਲੰਘਣਾਵਾਂ ਲਈ 46 ਖਪਤਕਾਰਾਂ ਨੂੰ 9.27 ਲੱਖ ਰੁਪਏ ਜੁਰਮਾਨਾ
PSPCL seeks loan

ਪਾਵਰਕੌਮ ਦੇ ਫਿਰੋਜ਼ਪੁਰ ਸੰਚਾਲਨ ਹਲਕਾ ਵੱਲੋਂ ਬਿਜਲੀ ਚੋਰੀ ਤੇ ਉਲੰਘਣਾਵਾਂ ਲਈ 46 ਖਪਤਕਾਰਾਂ ਨੂੰ 9.27 ਲੱਖ ਰੁਪਏ ਜੁਰਮਾਨਾI ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਸਾਰੇ ਵੱਡਮੁੱਲੇ ਬਿਜਲੀ ਖਪਤਕਾਰਾਂ/ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਟਸਐਪ ਨੰਬਰ 96461-75770 ‘ਤੇ ਬਿਜਲੀ ਚੋਰੀ ਬਾਰੇ ਸਹੀ ਸੂਚਨਾ ਦੇ ਕੇ ਬਿਜਲੀ ਚੋਰੀ ਨੂੰ ਰੋਕਣ ਲਈ ਪਾਵਰਕੌਮ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।