ਪਿੰਡ ਝਾਂਡੀਆਂ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ ਲੱਡੂਆਂ ਨਾਲ ਤੋਲਿਆ ਗਿਆ

208

ਪਿੰਡ ਝਾਂਡੀਆਂ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ  ਲੱਡੂਆਂ ਨਾਲ ਤੋਲਿਆ ਗਿਆ

ਬਹਾਦਰਜੀਤ ਸਿੰਘ /ਨੂਰਪੁਰ ਬੇਦੀ 30 ਜਨਵਰੀ,2022
ਰੂਪਨਗਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ  ਇਕਬਾਲ ਸਿੰਘ ਲਾਲਪੁਰਾ ਅੱਜ ਪਹਿਲੇ ਦਿਨ ਆਪਣੀ ਚੋਣ ਮੁਹਿੰਮ ਦੀ ਸ਼ੁਰੁਆਤ ਨੂਰਪੁਰਬੇਦੀ ਤੋਂ ਕੀਤੀ ।
ਚੋਣ ਮੁਹਿੰਮ ਦੇ ਪਹਿਲੇ ਦਿਨ ਹੀ ਇਕਬਾਲ ਸਿੰਘ ਲਾਲਪੁਰਾ ਨੂੰ ਇਲਾਕੇ ਦੇ ਲੋਕਾਂ ਦਾ ਭਰਵਾਂ ਪਿਆਰ ਅਤੇ ਸਾਥ ਮਿਲ ਰਿਹਾ ਹੈ ।ਨੂਰਪੁਰ ਬੇਦੀ ਦੇ ਪਿੰਡ ਝਾਂਡੀਆਂ ਵਿੱਚ ਸਵਰਗਾਵਾਸੀ ਕਾਲੀਦਾਸ ਚੌਹਾਨ ਸਾਬਕਾ ਪੰਚਾਇਤ ਸਮਿਤੀ ਦੇ ਸਪੁੱਤਰ ਬੀਰਬਲ ਚੌਹਾਨ ਵੱਲੋਂ ਇੱਕ ਇਕੱਠ ਰੱਖਿਆ ਗਿਆ।

ਇਸ ਇਕੱਠ ਦੀ ਅਗਵਾਈ ਸੁਰੇਸ਼ ਭਾਟੀਆ ਵੱਲੋਂ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਸ੍ਰ.ਇਕਬਾਲ ਸਿੰਘ ਲਾਲਪੁਰਾ ਨੂੰ  ਲੱਡੂਆਂ ਨਾਲ ਤੋਲਿਆ ਗਿਆ।
ਇਕਬਾਲ ਸਿੰਘ ਲਾਲਪੁਰਾ ਨੇ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ   ਇਹ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਹੀ ਆਪਣੇ ਇਲਾਕੇ ਦੀ ਆਵਾਜ਼ ਪੰਜਾਬ ਵਿਧਾਨ ਸਭਾ ਵਿੱਚ ਬੁਲੰਦ ਕਰਨਗੇ ਅਤੇ  ਜਿੰਨੀਆਂ ਵੀ ਸਮੱਸਿਆਵਾਂ ਸਾਡੇ ਇਲਾਕੇ ਨੂੰ ਹੁਣ ਤੱਕ ਆਈਆਂ ਹਨ ਉਨ੍ਹਾਂ ਨੂੰ ਪਹਿਲੀ ਵਿਧਾਨ ਸਭਾ ਮੀਟਿੰਗ ਵਿੱਚ ਹੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਪਿੰਡ ਝਾਂਡੀਆਂ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ  ਲੱਡੂਆਂ ਨਾਲ ਤੋਲਿਆ ਗਿਆ

ਇਸ ਮੌਕੇ ਸਰਪੰਚ ਰਾਮਪਾਲ ਪਾਲੀ, ਸੁਰੇਸ਼ ਭਾਟੀਆ ਜੀਤ ਭਾਟੀਆ, ਹਜ਼ਾਰੀ ਭਾਟੀਆ ,ਰਾਸ਼ੀ ਭਾਟੀਆ, ਬੀਰਬਲ ਚੌਹਾਨ, ਰਾਜ ਕੁਮਾਰ,  ਸ਼ਿਵ ਕੁਮਾਰ ,ਕੁਲਵਿੰਦਰ ਚੌਹਾਨ, ਬਿਸ਼ਨ ਦਾਸ ਝਾਂਡੀਆਂ , ਮਦਨ ਚੌਹਾਨ, ਰਾਜ ਕੁਮਾਰ, ਠੇਕੇਦਾਰ ਸ਼ਿਵ ਕੁਮਾਰ, ਕਾਲਾ ਚੌਹਾਨ ,ਅਮਰਜੀਤ ਚੌਹਾਨ, ਪਰਮਜੀਤ, ਕਮਲ ਚੌਹਾਨ, ਅਨੰਤ ਰਾਮ , ਹੇਮੂ ਹੱਕਲਾ, ਹਰਮੇਸ਼, ਅਵਤਾਰ ਨੰਬਰਦਾਰ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।