ਪੀਐਸਯੂ ਵੱਲੋਂ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਦਾ ਿਵਰੋਧ ਕਰਨ ਦਾ ਐਲਾਨ
ਬਹਾਦਰਜੀਤ ਸਿੰਘ / ਰੂਪਨਗਰ, 2 ਮਾਰਚ ,2023
ਨਹਿਰੂ ਯੁਵਾ ਕੇੰਦਰ ਵੱਲੋਂ ਸਰਕਾਰੀ ਕਾਲਜ ਰੋਪੜ ਵਿੱਚ ਬੀਜੇਪੀ ਦੇ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੂੰ ਬੁਲਾਉਣ ਦਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਬਰਦਸਤ ਵਿਰੋਧ ਕਰਨ ਦਾ ਐਲਾਣ ਕਰਦੇ ਹੋਏ ਪੀਐਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਤੇ ਜਿਲਾ ਪ੍ਰਧਾਨ ਰਾਣਾ ਪ੍ਰਤਾਪ ਰੰਗੀਲਪੁਰ ਨੇ ਕਿਹਾ ਕਿ ਦਿੱਲੀ ਦੰਗਿਆਂ ਵਿੱਚ ਇਸ ਮੰਤਰੀ ਉੱਪਰ ਭੜਕਾਊ ਭਾਸ਼ਣ ਦੇਣ ਅਤੇ ਦੰਗਿਆਂ ਦਾ ਦੋਸ਼ੀ ਹੈ ।
‘ ਦੇਸ਼ ਕੇ ਗਦਾਰੋ ਕੋ ਗੋਲੀ ਮਾਰੋ ਸਾਲੋਂ ਕੋ ‘ ਦਾ ਭੜਕਾਊ ਭਾਸ਼ਣ ਦਿੱਲੀ ਦੰਗਿਆਂ ਅੰਦਰ ਇਸ ਮੰਤਰੀ ਨੇ ਹੀ ਦਿੱਤਾ ਸੀ । ਬੀਜੇਪੀ ਕਿਸਾਨ ਆਗੂਆਂ ਦੇ ਘਰਾਂ ਉੱਪਰ ਸੀਬੀਆਈ ਦੀ ਰੇਡ ਕਰਵਾ ਰਹੀ ਹੈ ।ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਬਜਾਏ ਲਖੀਮਪੁਰ ਖੀਰੀ ਦੇ ਦੋਸ਼ੀਆਂ ਅਜੈ ਮਿਸ਼ਰਾ ਨੂੰ ਜਮਾਨਤਾਂ ਦਿੱਤੀਆਂ ਜਾ ਰਹੀਆਂ ਹਨ । ਬੀਜੇਪੀ ਸਰਕਾਰ ਸਜਾ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਬਜਾਇ ਸਰਸੇ ਵਾਲੇ ਬਲਾਤਕਾਰੀ ਸਾਧ ਨੂੰ ਪੈਰੋਲ ਦੇ ਕੇ ਪੰਜਾਬੀਆਂ ਦੇ ਜਖਮਾਂ ਉੱਪਰ ਲੂਣ ਛਿੜਕ ਰਹੀ ਹੈ ।
ਉਹਨਾਂ ਕਿਹਾ ਕਿ ਅਨੁਰਾਗ ਠਾਕੁਰ ਦਾ ਕਾਲਜ ਵਿੱਚ ਆਉਣਾ ਪੰਜਾਬੀਆਂ ਲਈ ਅਣਖ ਦਾ ਸਵਾਲ ਹੈ । ਇਸ ਦਾ ਕਾਲਜ ਵਿੱਚ ਆਉਣ ਤੇ ਜਬਰਦਸਤ ਵਿਰੋਧ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਵੱਲੋਂ ਬੀਜੇਪੀ ਦੇ ਲੀਡਰ ਨੂੰ ਕਾਲਜ ਬਲਾਉਣਾ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ।
ਉਹਨਾਂ ਕਿ ਕਾਲਜ ਪ੍ਰਿੰਸੀਪਲ ਸਮੂਹ ਪੰਜਾਬੀਆਂ ਤੋਂ ਮਾਫੀ ਮੰਗੇ ਨਹੀਂ ਤਾਂ ਕਾਲਜ ਪ੍ਰਿੰਸੀਪਲ ਖਿਲਾਫ ਵੀ ਸੰਘਰਸ਼ ਕੀਤਾ ਜਾਵੇਗਾ । ਆਗੂਆਂ ਨੇ ਕਿਹਾ ਕਿ ਕਾਲਜ ਵਿੱਚ ਪਹਿਲਾਂ ਹੀ ਵਿਦਿਆਰਥੀਆਂ ਦੇ ਲੈਕਚਰ ਘੱਟ ਲੱਗ ਰਹੇ ਹਨ । ਜਿਸ ਕਰਕੇ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ । ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀਆਂ ਦੇ ਪੜਾਈ ਦੇ ਨੁਕਸਾਨ ਰੋਕਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ ।