ਪੀ.ਐਸ.ਈ.ਬੀ. ਅਕਾਊਂਟਸ ਆਡਿਟ ਅਤੇ ਐਡਮਨਸਟ੍ਰੇਟਿਵ ਸਰਵਿਜ਼ ਐਸੋਸੀਏਸ਼ਨ ਨੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ
ਪਟਿਆਲਾ (19 ਦਸੰਬਰ,2022):
ਪੀ.ਐਸ.ਈ.ਬੀ. ਅਕਾਊਂਟਸ ਆਡਿਟ ਅਤੇ ਐਡਮਨਸਟ੍ਰੇਟਿਵ ਸਰਵਿਜ਼ ਐਸੋਸੀਏਸ਼ਨ (ਰਜ਼ਿ) ਦੀ ਪੰਜਾਬ ਪੱਧਰ ਦੀ ਜਨਰਲ ਹਾਊਸ ਮੀਟਿੰਗ ਮਿਤੀ 18 ਦਸੰਬਰ 2022 ਨੂੰ ਪਟਿਆਲਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਰਿਟਾਇਰ ਹੋਏ 20 ਨੰ: ਐਸੋਸੀਏਸ਼ਨ ਦੇ ਨੁਮਾਇੰਦੇ/ਮੈਂਬਰਾਂ ਨੂੰ ਉਹਨਾਂ ਦੀ ਸੇਵਾ ਤੋਂ ਰਿਟਾਇਰ ਹੋਣ ਤੇ ਸਨਮਾਨ ਕੀਤਾ ਗਿਆ ।ਇਸ ਤੋ ਇਲਾਵਾ ਵਿਸ਼ੇਸ਼ ਤੌਰ ਤੇਆਏ ਹੋਏ ਮਹਿਮਾਨਾਂ ਨੂੰ ਸਨਮਾਨ ਕੀਤਾ ਗਿਆ । ਮੀਟਿੰਗ ਵਿੱਚ ਅਕਾਊਂਟਸ ਕੇਡਰ ਦੀਆਂ ਪਿਛਲੇ ਕਾਫੀ ਸਮੇਂ ਤੋਂ ਲਮਕਾ ਅਵਸਥਾ ਵਿੱਚ ਚੱਲ ਰਹੀਆਂ ਹੇਠ ਲਿਖਿਆਂ ਜਾਈਜ਼ ਅਤੇ ਹੱਕੀ ਮੰਗਾ ਦਾ ਵਿਚਾਰ ਵਟਾਂਦਰਾ ਕੀਤਾ ਗਿਆ ।
1) ਸੁਪਰਡੈਂਟ ਮੰਡਲ ਲੇਖਾ/ ਮਾਲ ਲੇਖਾਕਾਰ ਅਤੇ ਸਹਾਇਕ ਲੇਖਾ ਅਫਸਰ ਦੀ ਇੰਡਕਸ਼ਨ ਆਸਾਮੀ ਬਹਾਲ ਕਰਨ ਸਬੰਧੀ।
2) ਸਹਾਇਕ ਲੇਖਾ ਅਫਸਰ ਤੋਂ ਲੇਖਾ ਅਫਸਰ ਦੀਆਂ ਖਾਲੀ ਆਸਾਮੀਆਂ ਵਿਰੁੱਧ ਤਰੱਕੀਆਂ ਕਰਨ ਸਬੰਧੀ ।
3) ਲੇਖਾ ਅਫਸਰ ਤੋਂ ਉਪ ਮੁੱਖ ਲੇਖਾ ਅਫਸਰ ਦੀਆਂ ਖਾਲੀ ਆਸਾਮੀਆਂ ਵਿਰੁੱਧ ਤਰੱਕੀਆਂ ਕਰਨ ਸਬੰਧੀ ।
4) ਸੁਪਰਡੈਂਟ ਮੰਡਲ ਲੇਖਾ/ ਮਾਲ ਲੇਖਾਕਾਰ ਦੀ ਜੇ.ਈ. ਨਾਲ ਪੇ—ਪੈਰਿਟੀ ਬਹਾਲ ਰੱਖਣ ਸਬੰਧੀ ।
5) ਸੁਪਰਡੈਂਟ ਮੰਡਲ ਲੇਖਾ/ ਮਾਲ ਲੇਖਾਕਾਰ ਅਤੇ ਲੇਖਾ ਅਫਸਰ ਨੂੰ 7ਵੇਂ ਸੀਪੀਸੀ / ਪੇ ਮੈਟ੍ਰਿਕਸ ਦੇ ਅਨੁਸਾਰ ਨਵੀਂ ਭਰਤੀ ਲਈ ਤਨਖਾਹ ਸਕੇਲ ftZuਕ੍ਰਮਵਾਰਮੁਢੱਲੀ ਤਨਖਾਹਰੁਪਏ 44900/— ਅਤੇ 56100/— ਦਿੱਤੀ ਜਾਵੇ ।
6) ਲੇਖਾ ਅਫਸਰ ਨੂੰ ਲੈਪਟਾਪ ਪਾਲਿਸੀ ਵਿੱਚ ਸ਼ਾਮਿਲ ਨਾ ਕਰਨ ਦੇ ਵਿਤਕਰੇ ਨੂੰ ਦੂਰ ਕਰਨ ਸਬੰਧੀ ।
7) ਪੀ.ਐਸ.ਟੀ.ਸੀ.ਐਲ. ਵਿੱਚ ਪੰ:ਸ:ਪਾ:ਕਾ:ਲਿਮ: ਸ਼ੇਅਰ ਕੋਟੇ ਦੀਆਂ ਆਸਾਮੀਆਂ ਤੇ PSTCL management ਵੱਲੋਂ ਕੀਤੇ ਜਾ ਰਹੇ ਜ਼ਬਰਨ ਕਬਜ਼ੇ ਨੂੰ ਰੋਕਿਆ ਜਾਵੇ ਅਤੇ PSTCLਵਿੱਚਪੰ:ਸ:ਪਾ:ਕਾ:ਲਿਮ: ਸ਼ੇਅਰ ਕੋਟੇ ਦੀਆਂ ਆਸਾਮੀਆਂ ਨੂੰ ਜੋੜਦੇ ਹੋਏ ਬਣਦੀਆਂ ਤਰੱਕੀਆਂ/ਤੈਨਾਤੀਆਂ ਰਾਹੀਂ ਭਰਿਆ ਜਾਵੇ।
8) ਅਕਾਉਂਟਸ ਕੇਡਰ ਵਿੱਚ ਆ ਰਹੀ ਖੜੋਤ (Stagnation) ਨੂੰ ਖਤਮ ਕੀਤਾ ਜਾਵੇ ।
9) ਮਾਲ ਲੇਖਾਕਾਰ ਦੀ ਤਰੱਕੀ ਲਈ ਤਰੱਕੀ ਕੋਟਾ ਵਧਾ ਕੇ 65% ਕਰਨ ਸਬੰਧੀ ਰੈਗੂਲੇਸ਼ਨ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ।
ਉਕਤ ਮੰਗਾਂ ਸਬੰਧੀ ਐਸੋਸੀਏਸ਼ਨ ਵੱਲੋਂ ਮੈਨੇਜਮੈਂਟ ਨੂੰ ਪਿਛਲੇ ਲੰਮੇ ਸਮੇਂ ਤੋਂ ਮੰਗ ਪੱਤਰ ਦਿੰਦੇ ਹੋਏ ਮੀਟਿੰਗ ਦਾ ਸਮਾਂ ਦੇਣ ਲਈ ਕਿਹਾ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਜਾਂਦੀ ਆ ਰਹੀ ਹੈ, ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਕਾਊਂਟਸ ਕੇਡਰ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਕਾਰਪੋਰੇਸ਼ ਦੀ ਮੈਨੇਜਮੈਂਟ ਦੀ ਹੋਵੇਗੀ । ਪਰੰਤੂ ਇਹਨਾਂ ਮੰਗਾਂ ਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਵੱਲੋਂ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ ਅਤੇ ਨਾ ਹੀ ਐਸੋਸੀਏਸ਼ਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾ ਰਿਹਾ ਹੈ । ਬੀ.ਓ.ਡੀ. / ਪਾਵਰਕੋਮ ਦੀ ਮੈਨੇਜਮੈਂਟ ਵੱਲੋਂ ਇਹਨਾਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਲਗਾਤਾਰ ਟਾਲ ਮਟੋਲ ਦੀ ਨੀੱਤੀ ਅਪਣਾ ਕੇ ਅਕਾਊਂਟਸ ਕੇਡਰ ਨਾਲ ਧੱਕਾ ਅਤੇ ਵਿਤਕਰਾ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਉਕਤ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਉਪੰਤਰ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਜੇਕਰ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਅਕਾਊਂਟਸ ਕੇਡਰ ਦੀਆਂ ਜਾਇਜ਼ਅਤੇ ਹੱਕੀ ਮੰਗਾਂ ਦਾ ਉਚੇਚੇ ਤੌਰ ਤੇ ਜਲਦੀ ਤੋਂ ਜਲਦੀ ਕੋਈ ਹਲ ਨਹੀਂ ਕੀਤਾ ਜਾਂਦਾ ਤਾਂ ਅਕਾਊਂਟਸ ਕੇਡਰ ਦੇ ਮੈਬਰਾਂ ਵਿੱਚ ਵੱਧ ਰਹੇ ਰੋਸ ਨੂੰ ਮੁੱਖ ਰੱਖਦਿਆਂਆਉਣ ਵਾਲੇ ਸਮੇਂ ਵਿੱਚ ਸੰਘਰਸ਼ ਪੋ੍ਰਗਰਾਮ ਉਲੀਕੀਆ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ BOD / PSPCL Management ਅਤੇ ਪੰਜਾਬ ਸਰਕਾਰ ਦੀ ਹੋਵੇਗੀ ।
ਇਸ ਮੀਟਿੰਗ ਵਿੱਚ ਪ੍ਰਵੀਨ ਕੁਮਾਰ ਸਿੰਗਲਾ, ਮੁੱਖ ਵਿੱਤੀ ਅਫਸਰ, ਪੰ:ਸ:ਪਾ:ਕਾ:ਲਿਮ: ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ । ਮੀਟਿੰਗ ਵਿੱਚ ਸੁਖਪ੍ਰੀਤ ਸਿੰਘ (ਪ੍ਰਧਾਨ), ਅਮਿਤ ਕੁਮਾਰ (ਜਨਰਲ ਸਕੱਤਰ), ਪ੍ਰਮੋਦ ਜਿੰਦਲ (ਵਿੱਤ ਸਕੱਤਰ), ਪ੍ਰਦੀਪ ਕੁਮਾਰ, ਅਕਸ਼ੈ ਧੀਰ, ਕੁਲਬੀਰ ਸਿੰਘ, ਚੰਦਰ ਸ਼ੇਖਰ, ਅਮਰਨਾਥ ਪ੍ਰਾਸ਼ਰ ਆਦਿ ਅਤੇ ਹੋਰ ਜੱਥੇਬੰਦੀਆਂ ਦੇ ਅਹੁੱਦੇਦਾਰ ਸ਼੍ਰੀਕਾਂਤ ਸ਼ਰਮਾ (ਪ੍ਰਧਾਨ, ਆਫਿਸਰਜ਼ ਅਕਾਊਂਟਸ ਐਸੋਸੀਏਸ਼ਨ), ਵਿਨੈ ਮਹਾਜਨ (ਜਨਰਲ ਸਕੱਤਰ, ਆਫਿਸਰਜ਼ ਅਕਾਊਂਟਸ ਐਸੋਸੀਏਸ਼ਨ), ਸ. ਮਹਿੰਦਰਪਾਲ ਸਿੰਘ (ਵਿੱਤ ਸਕੱਤਰ, ਆਫਿਸਰਜ਼ ਅਕਾਊਂਟਸ ਐਸੋਸੀਏਸ਼ਨ), ਕੁਲਜੀਤ ਸਿੰਘ ਰਾਟੋਲ (ਜਨਰਲ ਸਕੱਤਰ, ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਪੰ:ਸ:ਪਾ:ਕਾ:ਲਿਮ:), ਜ਼ਸਵੰਤ ਸਿੰਘ ਧਾਲੀਵਾਲ (ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਜਨਰਲ ਪੰਜਾਬ)ਅਤੇ ਹੋਰ ਸ਼ਾਮਿਲ ਹੋਏ।