ਪੀ.ਐੱਸ.ਪੀ. ਸੀ. ਐੱਲ. ਦੇ ਕਰਮਚਾਰੀ ਗਿੱਲ ਵੱਲੋਂ ਨੈਸ਼ਨਲ ਪੱਧਰ ਤੇ ਹੋਈਆਂ ਖੇਡਾਂ ਦੌਰਾਨ, ਨੇ ਜਿੱਤੇ ਦੋ ਤਗਮੇ

188

ਪੀ.ਐੱਸ.ਪੀ. ਸੀ. ਐੱਲ. ਦੇ ਕਰਮਚਾਰੀ ਗਿੱਲ ਵੱਲੋਂ ਨੈਸ਼ਨਲ ਪੱਧਰ ਤੇ ਹੋਈਆਂ ਖੇਡਾਂ ਦੌਰਾਨ, ਨੇ ਜਿੱਤੇ ਦੋ ਤਗਮੇ

ਗੁਜਰਾਤ ਵਿੱਚ 44ਵੀਆਂ ਆਲ ਇੰਡੀਆ ਬਿਜਲੀ ਸਪੋਰਟਸ ਕੰਟਰੋਲ ਬੋਰਡ ਵੱਲੋਂ ਵਡੋਦਰਾ ਵਿਖੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਸੀ । ਜਿਸ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਬੈਡਮਿੰਟਨ ਟੀਮ ਨੇ ਵੀ ਭਾਗ ਲਿਆ । ਬੈਡਮਿੰਟਨ ਟੀਮ ਦੇ ਹਰਮਿੰਦਰ ਸਿੰਘ ਗਿੱਲ ਜੋ ਕਿ  ਇੰਨਫੋਰਸਮੈਂਟ ਡਿਪਾਰਮੈਂਟ ਵਿਚ ਨੌਕਰੀ ਕਰ ਰਿਹਾ ਹੈ, ਨੇ ਵਿਭਾਗ ਵੱਲੋਂ ਪਹਿਲੀ ਵਾਰੀ ਇਨ੍ਹਾਂ ਖੇਡਾਂ ਵਿਚ ਭਾਗ ਲਿਆ । ਜਿਸ ਨੇ ਪੀ.ਐੱਸ. ਪੀ .ਸੀ .ਐੱਲ. ਵੱਲੋ ਮੱਲਾਂ ਮਾਰਦਿਆਂ ਬੀਤੀ 29 ਦਸੰਬਰ ਨੂੰ ਗੁਜਰਾਤ ਦੇ ਵਡੋਦੇਰਾ ਸ਼ਹਿਰ ਵਿੱਚ ਹੋਈਆ 44ਵੀਆਂ (ਆਲ ਇੰਡੀਆ ਬਿਜਲੀ ਸਪੋਰਟਸ ਕੰਟਰੋਲ ਬੋਰਡ) ਖੇਡਾਂ ਦੌਰਾਨ ਨਾ ਸਿਰਫ ਬੈਡਮਿੰਟਨ ਸਿੰਗਲਜ ਵਿਚ ਦੇਸ਼ ਭਰ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ ਬਲਕਿ ਆਪਣੀ ਪੂਰੀ ਟੀਮ ਨੂੰ ਵੀ ਸਿਲਵਰ ਮੈਡਲ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ  ।

ਪੀ.ਐੱਸ.ਪੀ. ਸੀ. ਐੱਲ. ਦੇ ਕਰਮਚਾਰੀ ਗਿੱਲ ਵੱਲੋਂ ਨੈਸ਼ਨਲ ਪੱਧਰ ਤੇ ਹੋਈਆਂ ਖੇਡਾਂ ਦੌਰਾਨ, ਨੇ ਜਿੱਤੇ ਦੋ ਤਗਮੇ

ਡਿਪਾਰਟਮੈਂਟ ਦੇ ਡਿਪਟੀ ਚੀਫ ਰਜਿੰਦਰ ਸਿੰਘ ਸਰਾਉ ਨੇ ਹਰਮਿੰਦਰ ਸਿੰਘ ਗਿੱਲ ਵੱਲੋਂ ਨੈਸ਼ਨਲ ਲੈਵਲ ਤੇ ਬੈਡਮਿੰਟਨ ਖੇਡਾਂ ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਤੋਂ ਜਿੱਤੇ ਹੋਏ   ਦੋ ਸਿਲਵਰ ਮੈਡਲਾਂ ਨੂੰ ਦੇਖ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਦਸਿੱਆ ਕਿ ਜਿਥੇ ਸਾਡਾ ਡਿਪਾਰਟਮੈਂਟ ਬਿਲਜੀ ਚੋਰੀ ਖਿਲਾਫ ਡੱਟ ਕੇ ਖੜ੍ਹਾ ਹੈ ਉਥੇ ਸਾਡੇ ਮੁਲਾਜ਼ਾਮਾਂ ਵੱਲੋਂ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੋਇਆ ਦੂਸਰਿਆ ਲਈ ਵੀ ਇੱਕ ਮਿਸਾਲ ਕਾਇਮ ਕਰ ਰਿਹਾ ਹੈ ।

ਪੀ.ਐੱਸ.ਪੀ. ਸੀ. ਐੱਲ. ਦੇ ਕਰਮਚਾਰੀ ਗਿੱਲ ਵੱਲੋਂ ਨੈਸ਼ਨਲ ਪੱਧਰ ਤੇ ਹੋਈਆਂ ਖੇਡਾਂ ਦੌਰਾਨ, ਨੇ ਜਿੱਤੇ ਦੋ ਤਗਮੇ, ਨੇ ਦਸਿੱਆ ਕਿ ਮੈਂ ਧੰਨਵਾਦੀ ਹਾਂ ਸਰਾਉ ਸਾਹਿਬ ਏਤੇ ਸਮੂਹ ਸਟਾਫ ਦਾ ਜਿਨ੍ਹਾਂ ਨੇ ਮੇਰੇ ਉਪਰ ਵਿਸ਼ਵਾਸ ਕੀਤਾ ਅਤੇ ਮੈਨੂੰ ਖੇਡਣ ਲਈ ਡਿਊਟੀ ਤੋਂ ਕਰਨੋਂ ਸਿਰਫ ਖੇਡਣ ਲਈ ਪ੍ਰੇਰਿਤ ਕੀਤਾ ।ਮੈਂ ਦਿਨ ਰਾਤ ਆਪਣੀ ਪ੍ਰੈਕਟਿਸ ਕਰਨੇ ਵਿਭਾਗ ਲਈ ਦੋ ਸਿਲਵਰ ਮੈਡਲ ਲਿਆ ਸਕਿਆ ਹਾਂ । ਪੂਰੇ ਭਾਰਤ ਵਿਚ ਪੰਜਾਬ ਦੇ ਨਾਲ-ਨਾਲ ਵਿਭਾਗ ਦਾ ਨਾਮ ਵੀ ਰੋਸ਼ਨ ਕਰ ਸਕਿਆ ਹਾਂ । ਦੂਸਰਾ ਬੈਡਮਿੰਟਨ ਟੀਮ ਦੇ ਮਨੇਜ਼ਰ ਸ੍ਰ. ਨਵਦੀਪ ਸਿੰਘ ਬੈਡਮਿੰਟਨ ਖਿਡਾਰੀ ਸ਼੍ਰੀ ਰਾਜ ਕੁਮਾਰ ,ਲਖਵਿੰਦਰ ਸਿੰਘ, ਮਹੁੰਮਦ ਸਲੀਮ ਅਤੇ ਵਿਭਾਗ ਦੇ ਸਪੋਰਟਸ ਵਿੰਗ ਵੱਲੋਂ ਸਮੇਂ ਸਮੇਂ ਤੇ ਮੇਰੀ ਹੌਸਲਾ ਅਫਜ਼ਾਈ ਕਰਕੇ ਮੈਨੂੰ ਜਿੱਤਣ ਲਈ ਪ੍ਰੇਰਿਆ ।