ਪੈਰਿਸ ਵਿਸ਼ਵ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ; ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

374

ਪੈਰਿਸ ਵਿਸ਼ਵ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ; ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

ਪਟਿਆਲਾ/ ਅਗਸਤ 19, 2023

ਫ਼ਰਾਂਸ ਦੇ ਪੈਰਿਸ ਵਿਖੇ ਚੱਲ ਰਹੇ  ‘ਪੈਰਿਸ ਵਿਸ਼ਵ ਕੱਪ ਸਟੇਜ-4’ ਵਿੱਚ ਭਾਰਤ ਦੀਆਂ ਲੜਕੀਆਂ ਦੀ ਤੀਰਅੰਦਾਜ਼ੀ ਕੰਪਾਊਂਡ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਤੋਂ ਕੋਚ ਸੁਰਿੰਦਰ ਰੰਧਾਵਾ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਉਨ੍ਹਾਂ ਦੀ ਸ਼ਾਗਿਰਦ ਖਿਡਾਰੀ ਪਰਨੀਤ ਕੌਰ ਸ਼ਾਮਿਲ ਸੀ। ਇਸ ਟੀਮ ਨੇ ਫ਼ਾਈਨਲ ਵਿੱਚ ਮੈਕਸੀਕੋ ਨੂੰ 234-233 ਅੰਕਾਂ ਨਾਲ਼  ਹਰਾ ਕੇ ਇਹ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਸਭ ਤੋਂ ਵਧੇਰੇ 80/79 ਦਾ ਸਕੋਰ ਪਰਨੀਤ ਕੌਰ ਵੱਲੋਂ ਹੀ ਕੀਤਾ ਗਿਆ। ਇਸ ਤੋਂ ਪਹਿਲਾਂ ਸੈਮੀਫ਼ਾਈਨਲ ਮੈਚ ਵਿੱਚ ਇਸ ਟੀਮ ਨੇ ਇੰਗਲੈਂਡ ਨੂੰ 234-233 ਨਾਲ਼ ਹਰਾਇਆ।ਉਨ੍ਹਾਂ ਦੱਸਿਆ ਕਿ ਪਰਨੀਤ ਕੌਰ ਹੁਣ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਵੀ ਜਾ ਰਹੀ ਹੈ।

ਪੈਰਿਸ ਵਿਸ਼ਵ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ; ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਜਰਮਨ ਦੇ ਬਰਲਿਨ ਵਿਖੇ ਹੋਈ ‘ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ’ ਵਿੱਚ ਵੀ ਭਾਰਤ ਦੀਆਂ ਲੜਕੀਆਂ ਦੀ ਇਸ ਕੰਪਾਊਂਡ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਸੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਪੰਜਾਬ ਮੀਤ ਹੇਅਰ ਸਮੇਤ ਨਾਮੀ ਹਸਤੀਆਂ ਵੱਲੋਂ ਇਸ ਪ੍ਰਾਪਤੀ ਉੱਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਟਵੀਟ ਕੀਤਾ ਕਿ, “ਪੈਰਿਸ ਵਿਖੇ ਚੱਲ ਰਹੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਕੰਪਾਊਂਡ ਟੀਮ ਦੀਆਂ ਖਿਡਾਰਨਾਂ ਨੇ ਬਾਜ਼ੀ ਮਾਰੀ ਹੈ…ਭਾਰਤੀ ਟੀਮ ਨੇ ਫ਼ਾਈਨਲ ਵਿੱਚ ਮੈਕਸੀਕੋ ਨੂੰ 234-233 ਨਾਲ ਹਰਾ ਕੇ ਵਿਸ਼ਵ ਕੱਪ ‘ਚ ਪਹਿਲੀ ਵਾਰ ਕੰਪਾਊਂਡ ਮੁਕਾਬਲੇ ‘ਚ ਭਾਰਤੀ ਟੀਮ ਨੇ ਸੋਨ ਤਮਗਾ ਜਿੱਤਿਆ…ਖੁਸ਼ੀ ਦੀ ਗੱਲ ਹੈ ਮਾਨਸਾ ਦੇ ਮੰਢਾਲੀ ਪਿੰਡ ਦੀ ਪ੍ਰਨੀਤ ਕੌਰ ਤਿੰਨ ਮੈਂਬਰੀ ਟੀਮ ਦੀ ਅਹਿਮ ਖਿਡਾਰਨ ਹੈ ਅਤੇ ਟੀਮ ਦੇ ਕੋਚ ਪਟਿਆਲਾ ਦੇ ਸੁਰਿੰਦਰ ਸਿੰਘ ਰੰਧਾਵਾ ਹਨ…ਪੰਜਾਬ ਸਮੇਤ ਪੂਰੇ ਭਾਰਤ ਦਾ ਨਾਮ ਰੌਸ਼ਨ ਕਰਨ ‘ਤੇ ਸਾਰੀ ਟੀਮ ਨੂੰ ਮੁਬਾਰਕਬਾਦ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ…।”

ਇਸੇ ਤਰ੍ਹਾਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲਿਖਿਆ ਹੈ ਕਿ, “ਤੀਰਅੰਦਾਜ਼ੀ ਖੇਡ ਵਿੱਚ ਭਾਰਤੀ ਮਹਿਲਾ ਟੀਮ ਨੇ ਇੱਕ ਹੋਰ ਇਤਿਹਾਸ ਸਿਰਜਦਿਆਂ ਪੈਰਿਸ ਵਿਖੇ ਵਿਸ਼ਵ ਕੱਪ ਵਿੱਚ ਮਹਿਲਾ ਕੰਪਾਊਡ ਟੀਮ ਮੁਕਾਬਲੇ ਦੇ ਫ਼ਾਈਨਲ ਵਿੱਚ ਮੈਕਸੀਕੋ ਨੂੰ 234-233 ਨਾਲ ਹਰਾ ਕੇ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ। ਮਾਨਸਾ ਦੇ ਮੰਢਾਲੀ ਪਿੰਡ ਦੀ ਪ੍ਰਨੀਤ ਕੌਰ ਇਸ ਟੀਮ ਦੀ ਅਹਿਮ ਖਿਡਾਰਨ ਹੈ ਅਤੇ ਟੀਮ ਦੇ ਕੋਚ ਪਟਿਆਲਾ ਦੇ ਸੁਰਿੰਦਰ ਸਿੰਘ ਰੰਧਾਵਾ ਹਨ। ਹੋਣਹਾਰ ਤੀਰਅੰਦਾਜ਼ ਖਿਡਾਰਨਾਂ ਤੇ ਉਨ੍ਹਾਂ ਦੇ ਕੋਚ ਅਤੇ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕਾਂ।”

ਪੈਰਿਸ ਵਿਸ਼ਵ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ; ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਨੀਤ ਕੌਰ, ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਅਤੇ ਖੇਡ ਵਿਭਾਗ ਨੂੰ ਵਿਸ਼ੇਸ਼ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਤੀਰਅੰਦਾਜ਼ੀ ਖੇਡ ਮੈਦਾਨ ਵਿੱਚੋਂ ਸਿਖਲਾਈ ਹਾਸਿਲ ਕਰ ਰਹੇ ਖਿਡਾਰੀਆਂ ਦੀਆਂ ਕੌਮਾਂਤਰੀ ਪੱਧਰ ਉੱਤੇ ਲਗਾਤਾਰ ਹੋ ਰਹੀਆਂ ਅਜਿਹੀਆਂ ਪ੍ਰਾਪਤੀਆਂ ਦਰਸਾਉਂਦੀਆਂ ਹਨ ਕਿ ਇੱਥੇ ਕਿਸ ਪੱਧਰ ਦੀ ਮਿਆਰੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਭਵਿੱਖ ਵਿੱਚ ਵੀ ਇਨ੍ਹਾਂ ਪ੍ਰਾਪਤੀਆਂ ਦੇ ਇਸੇ ਤਰ੍ਹਾਂ ਜਾਰੀ ਰਹਿਣ ਦੀ ਉਮੀਦ ਪ੍ਰਗਟਾਈ।

ਪੈਰਿਸ ਵਿਸ਼ਵ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ; ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈI  ਉਨ੍ਹਾਂ ਕਿਹਾ ਕਿ ਮੈਂ ਜੋ ਗੱਲ ਅਕਸਰ ਕਹਿੰਦਾ ਹਾਂ ਉਸ ਨੂੰ ਫ਼ਿਰ ਦੁਹਰਾਉਣਾ ਚਾਹਾਂਗਾ ਕਿ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਭੂਮਿਕਾ ਹੈ।