ਪ੍ਰਤਾਪ ਸਿੰਘ ਬਾਜਵਾ ਵੱਲੋਂ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਿਵੱਚ ਪੁਲਿਸ ਦੀ ਕਾਰਗੁਜ਼ਾਰੀ ਦੀ ਅਲੋਚਨਾ

174

ਪ੍ਰਤਾਪ ਸਿੰਘ ਬਾਜਵਾ ਵੱਲੋਂ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਿਵੱਚ ਪੁਲਿਸ ਦੀ ਕਾਰਗੁਜ਼ਾਰੀ ਦੀ ਅਲੋਚਨਾ

ਬਹਾਦਰਜੀਤ ਸਿੰਘ/ ਰੂਪਨਗਰ,23 ਅਕਤੂਬਰ 2023

1158 ਸਹਾਇਕ ਪ੍ਰੋਫੈਸਰਾਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਨਜ਼ਦੀਕ ਬਹੇੜਾ ਮੋੜ ਤੇ ਲਗਾਏ ਗਏ ਧਰਨੇ ਦੇ 55ਵੇਂ ਦਿਨ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ  ਿਸੱਧੂ ਿਵਸ਼ੇਸ਼ ਤੌਰ ਤੇ ਹਾਜ਼ਰ ਹੋਏ

ਇਸ ਦੌਰਾਨ ਉਨਾਂ ਨੇ ਫਰੰਟ ਦੀ ਅਗੂ ਬਲਵਿੰਦਰ ਕੌਰ ਵੱਲੋਂ ਕੀਤੀ ਗਈ ਖੁਦਕੁਸ਼ੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਉਹਨਾਂ ਕਿਹਾ ਕਿ ਬਲਵਿੰਦਰ ਕੌਰ ਦੀ ਮੌਤ ਪੰਜਾਬ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦਾ ਨਤੀਜਾ ਹੈ ਜਿਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਪਰ ਜਦੋਂ ਕੁਰਸੀ ਨੂੰ ਹੱਥ ਪਿਆ ਤਾਂ ਲੋਕਾਂ ਤੋਂ ਦੂਰ ਭੱਜਣਾ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਬਲਵਿੰਦਰ ਕੌਰ ਦੀ ਮੌਤ ਨੂੰ ਅਜਾਇਆ ਨਹੀਂ ਜਾਣ ਦਿੱਤਾ ਜਾਵੇਗਾ।

ਇਸ ਮੁੱਦੇ ਨੂੰ ਉਹਨਾਂ ਵੱਲੋਂ ਵਿਧਾਨ ਸਭਾ ਵਿੱਚ ਚੁੱਕਿਆ ਜਾਵੇਗਾ ਅਤੇ ਉਸ ਦੀ ਮੌਤ ਲਈ ਜਿੰਮੇਵਾਰ ਅਸਲ ਮੁਲਜਮਾਂ ਨੂੰ ਜੇਲ ਅੰਦਰ ਭੇਜਿਆ ਜਾਵੇਗਾ।ਉਹਨਾਂ ਜ਼ਿਲ੍ਾ ਪੁਲਿਸ ਵੱਲੋਂ ਇਸ ਕੇਸ ਵਿੱਚ ਕਈ ਤੱਥਾਂ ਨੂੰ ਓਹਲੇ ਰੱਖਕੇ ਕੀਤੀ ਜਾ ਰਹੀ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਉਨਾਂ ਅਫਸੋਸ ਪ੍ਰਗਟ ਕੀਤਾ ਕਿ ਇਹਨਾਂ ਵਲੋਂ ਲਗਾਏ ਗਏ ਧਰਨੇ ਦੇ ਲਈ ਲੰਬਾ ਸਮਾਂ ਹੋ ਗਿਆ ਹੈ ਪ੍ਰੰਤੂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਹਨਾਂ ਦੀ ਗੱਲਬਾਤ ਸੁਣਨ ਦਾ ਵੀ ਸਮਾਂ ਨਾ ਕੱਢਿਆ ਗਿਆ ਜਿਸ ਨਾਲ ਫਰੰਟ ਦੇ ਆਗੂਆਂ ਵਿੱਚ ਖੁਦਕੁਸ਼ੀ ਕਰਨ ਦੀ ਨੌਬਤ ਆ ਗਈ I

ਪ੍ਰਤਾਪ ਸਿੰਘ ਬਾਜਵਾ ਵੱਲੋਂ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਿਵੱਚ ਪੁਲਿਸ ਦੀ ਕਾਰਗੁਜ਼ਾਰੀ ਦੀ ਅਲੋਚਨਾ

ਇਸ ਮੌਕੇ ਤੇ ਸੁਖਵਿੰਦਰ ਸਿੰਘ ਜੈਲਦਾਰ ਚੈਹੜੀਆਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ.ਸੁਖਵਿੰਦਰ ਸਿੰਘ ਵਿਸਕੀ.ਯੁਵਰਾਜ ਸਿੰਘ ਕੀਰਤਪੁਰ ਜ਼ਿਲਾ ਸਕੱਤਰ ਕਾਂਗਰਸ ਪਾਰਟੀ.ਹਿਮਾਂਸ਼ੂ ਟੰਡਨ ਕੀਰਤਪੁਰ ਸਾਹਿਬ.ਪ੍ਰੇਮ ਸਿੰਘ ਬਾਸੋਵਾਲ.ਬੀਬੀ ਫਰੀਦਾ ਬੇਗਮ ਮਹੈਣ.ਸਰਪੰਚ ਪੋਹੂ ਲਾਲ.ਪ੍ਰਦੀਪ ਭਾਰਦਵਾਜ਼ ਢੇਰ.ਇੰਦਰਜੀਤ ਸਿੰਘ ਫੌਜੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ