ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦੀ ਸਰਬਸੰਮਤੀ ਨਾਲ ਹੋਈ ਚੋਣ

148
Social Share

ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦੀ ਸਰਬਸੰਮਤੀ ਨਾਲ ਹੋਈ ਚੋਣ

ਬਹਾਦਰਜੀਤ ਸਿੰਘ/  ਰੂਪਨਗਰ, 9 ਜਨਵਰੀ,2023

ਅੱਜ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ  ਸੁਖਦੇਵ ਸਿੰਘ ਨੂੰ ਚੇਅਰਮੈਨ ਅਤੇ  ਅਵਤਾਰ ਸਿੰਘ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ। ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ  ਦਿਨੇਸ਼ ਚੱਢਾ ਵੱਲੋਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਨਵੀਂ ਚੁਣੀ ਪੂਰੀ ਟੀਮ ਨਾਲ਼ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਚੋਣ ਲਈ ਵਧਾਈ ਦਿੱਤੀ ਗਈ।

ਐਡਵੋਕੇਟ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਦਸੰਬਰ 2022 ਨੂੰ ਰੋਪੜ ਹਲਕੇ ਚੋਂ 8 ਜ਼ੋਨਾਂ ਦੇ ਡਾਇਰੈਕਟਰ ਚੁਣੇ ਗਏ ਸਨ ਜਿਨ੍ਹਾਂ 8 ਜੋਨਾਂ ਵਿੱਚੋਂ ਮੀਆਂਪੁਰ ਜੋਨ ਲਈ ਸੁਖਦੇਵ ਸਿੰਘ ਵਾਸੀ ਪਿੰਡ ਮੀਆਂਪੁਰ, ਰਸੂਲਪੁਰ ਜੋਨ ਤੋਂ  ਅਵਤਾਰ ਸਿੰਘ ਵਾਸੀ ਪਿੰਡ ਸੁਖਰਾਮਪੁਰ ਟੱਪਰੀਆਂ, ਸ਼੍ਰੀ ਚਮਕੌਰ ਸਾਹਿਬ ਤੋਂ ਹਰਜੀਤ ਕੌਰ ਵਾਸੀ ਪਿੰਡ ਭੂਰੜੇ ਤਹਿਸੀਲ ਸ਼੍ਰੀ ਚਮਕੌਰ ਸਾਹਿਬ, ਘਨੌਲੀ ਜੋਨ ਤੋਂ ਹਰਕੇਸ਼ ਸਿੰਘ ਵਾਸੀ ਪਿੰਡ ਬਹਾਦਰਪੁਰ, ਹਵੇਲੀ ਖੁਰਦ ਜੋਨ ਤੋਂ  ਸੁਖਦੇਵ ਸਿੰਘ ਵਾਸੀ ਪਿੰਡ ਹਵੇਲੀ ਕਲਾ, ਸੀਹੋਂਮਾਜਰਾ ਤੋਂ  ਅਜੈਬ ਸਿੰਘ ਵਾਸੀ ਪਿੰਡ ਗੰਧੋ ਕਲਾਂ, ਬੇਲਾ (ਅਨੁਸੂਚਿਤ ਜਾਤੀ ਰਿਜ਼ਰਵ) ਜੋਨ ਲਈ  ਹਰਮਿੰਦਰ ਸਿੰਘ ਵਾਸੀ ਪਿੰਡ ਰਸੀਦਪੁਰ ਅਤੇ ਰੋਪੜ (ਇਸਤਰੀ ਰਿਜ਼ਰਵ) ਜੋਨ ਲਈ ਕੁਲਜੀਤ ਕੌਰ ਵਾਸੀ ਪਿੰਡ ਮਲਿਕਪੁਰ ਨੂੰ ਚੁਣਿਆ ਗਿਆ। ਇਨ੍ਹਾਂ ਡਾਇਰੈਕਟਰਾਂ ਵਿੱਚੋਂ ਹੀ ਹੁਣ ਚੇਅਰਮੈਨ ਅਤੇ ਵਾਈਸ ਚੇਅਰਮੈਨ ਲਗਾਏ ਗਏ ਹਨ।

ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦੀ ਸਰਬਸੰਮਤੀ ਨਾਲ ਹੋਈ ਚੋਣ

ਐਡਵਕੋਟ ਚੱਢਾ ਨੇ ਚੁਣੇ ਗਏ ਚੇਅਰਮੈਨ, ਵਾਈਸ ਚੇਅਰਮੈਨ ਅਤੇ ਬਾਕੀ ਸਾਰੇ ਡਾਇਰੈਕਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਲੋਕ ਹਿੱਤਾਂ ਵਿੱਚ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾ ਕਿਹਾ ਕਿ ਤੁਸੀਂ ਆਪਣੀਆਂ ਕਾਬਲੀਅਤ ਸਦਕਾ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕਰਨਾ।

ਇਸ ਮੌਕੇ ਭਾਗ ਸਿੰਘ ਮਦਾਨ, ਐਮ.ਸੀ. ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਮਲਕੀਤ ਸਿੰਘ ਭੰਗੂ, ਪਰਮਿੰਦਰ ਸਿੰਘ ਬਾਲਾ, ਸੰਤੋਖ ਸਿੰਘ ਵਾਲੀਆ, ਐਡਵੋਕੇਟ ਗੌਰਵ ਕਪੂਰ, ਐਡਵੋਕੇਟ ਸਤਨਾਮ ਸਿੰਘ, ਅਮਨਦੀਪ ਸਿੰਘ, ਨਰਿੰਦਰ ਸਿੰਘ, ਅਜੀਤ ਕੁਮਾਰ ਸੋਡਾ, ਨਰਿੰਦਰ ਸਿੰਘ ਹੁਸੈਨਪੁਰ ਆਦਿ ਹਾਜ਼ਰ ਸਨ।