ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਵੱਲੋਂ ਰਚਿਤ ਨਾਵਲ ਨੂੰ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੇ ਰਿਲੀਜ਼ ਕੀਤਾ

242

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਵੱਲੋਂ ਰਚਿਤ ਨਾਵਲ ਨੂੰ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੇ ਰਿਲੀਜ਼ ਕੀਤਾ

ਪਟਿਆਲਾ / ਮਾਰਚ 7,2023

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਸਪ੍ਰੀਤ ਕੌਰ ਵੱਲੋਂ ਰਚਿਤ ਨਾਵਲ ‘ਗ਼ਦਰ ਦੀ ਰਾਹ ‘ਤੇ’ ਨੂੰ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਸਿੱਖਿਆ ਅਤੇ ਵਿਦੇਸ਼ ਰਾਜ ਮੰਤਰੀ ਰਾਜੀਵ ਕੁਮਾਰ ਰੰਜਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਜਸਪ੍ਰੀਤ ਕੌਰ ਪੰਜਾਬੀ ਵਿਭਾਗ ਤੋਂ ਪੀ-ਐੱਚ. ਡੀ. ਦੀ ਪੜ੍ਹਾਈ ਕਰ ਰਹੀ ਹੈ।  ਇਹ ਨਾਵਲ ਗ਼ਦਰੀ ਬੰਤਾ ਸਿੰਘ ਸੰਘਵਾਲ ਦੇ ਜੀਵਨ ਉੱਤੇ ਅਧਾਰਿਤ ਹੈ ਜਿਸ ਨੂੰ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲੋਂ ‘ਨੌਜਵਾਨ ਲੇਖਕਾਂ ਲਈ ਪੀਐੱਮ ਯੁਵਾ ਮੈਂਟਰਸ਼ਿਪ ਸਕੀਮ’ ਤਹਿਤ ਛਾਪਿਆ ਗਿਆ ਹੈ।

ਜਸਪ੍ਰੀਤ ਕੌਰ, ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਦੀ ਵਸਨੀਕ ਹੈ, ਨੇ ਇਸ ਨਾਵਲ ਵਿਚਲੀ ਲਿਖਤ ਸਮੱਗਰੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਬੰਤਾ ਸਿੰਘ ਸੰਘਵਾਲ ਦਾ ਗ਼ਦਰ ਲਹਿਰ ਵਿੱਚ ਬਹੁਤ ਸਾਰਾ ਕਾਰਜ ਸੀ ਜਿਨ੍ਹਾਂ ਨੇ ਕਰਤਾਰ ਸਿੰਘ ਸਰਾਭਾ ਨਾਲ਼ ਮਿਲ ਕੇ ਵੀ ਕੰਮ ਕੀਤਾ ਸੀ। ਇਸ ਸਭ ਦੇ ਬਾਵਜੂਦ ਉਸ ਦਾ ਨਾਮ ਲਹਿਰ ਦੇ ਇਤਿਹਾਸ ਵਿੱਚ ਅਣਗੌਲ਼ਿਆ ਗਿਆ ਸੀ। ਉਸ ਨੇ ਆਪਣੇ ਲਿਖਣ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਬੰਤਾ ਸਿੰਘ ਦੇ ਜੀਵਨ ਅਤੇ ਕਾਰਜਾਂ ਨਾਲ਼ ਜੁੜੇ ਤੱਥਾਂ ਨੂੰ ਖੋਜਣ ਲਈ ਗ਼ਦਰ ਲਹਿਰ ਨਾਲ਼ ਜੁੜੇ ਸਾਹਿਤ ਨੂੰ ਹੰਘਾਲਿਆ ਅਤੇ ਉਸ ਦੇ ਰਿਸ਼ਤੇਦਾਰਾਂ ਤੱਕ ਪਹੁੰਚ ਬਣਾਈ। ਇਸ ਤਰ੍ਹਾਂ ਇਕੱਤਰ ਹੋਏ ਪ੍ਰਮਾਣਿਤ ਵੇਰਵਿਆਂ ਦੇ ਅਧਾਰ ਉੱਤੇ ਨਾਵਲ ਦੇ ਕਥਾਨਕ ਨੂੰ ਉਸਾਰਿਆ।

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਵੱਲੋਂ ਰਚਿਤ ਨਾਵਲ ਨੂੰ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੇ ਰਿਲੀਜ਼ ਕੀਤਾ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਵੱਲੋਂ ਰਚਿਤ ਨਾਵਲ ਨੂੰ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੇ ਰਿਲੀਜ਼ ਕੀਤਾ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਵੱਲੋਂ ਰਚਿਤ ਨਾਵਲ ਨੂੰ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੇ ਰਿਲੀਜ਼ ਕੀਤਾ

ਜਿ਼ਕਰਯੋਗ ਹੈ ਕਿ ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿੱਚ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਜਸਪ੍ਰੀਤ ਕੌਰ ਨੇ ਆਪਣੇ ਲਿਖਣ ਦੇ ਅਨੁਭਵ ਨੂੰ ਸਾਂਝਾ ਕੀਤਾ।

ਵਾਈਸ ਚਾਂਸਲਰ ਪ੍ਰੋ. ਅਰਵਿੰਦ, ਜਿਨ੍ਹਾਂ ਨੂੰ ਜਸਪ੍ਰੀਤ ਕੌਰ ਵੱਲੋਂ ਨਾਵਲ ਦੀ ਕਾਪੀ ਭੇਂਟ ਵੀ ਕੀਤੀ ਗਈ ਹੈ, ਨੇ ਜਸਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਜਿੱਥੇ ਨੌਜਵਾਨਾਂ ਨੂੰ ਸਾਹਿਤ ਦੇ ਖੇਤਰ ਨਾਲ਼ ਜੁੜਨ ਲਈ ਪ੍ਰੇਰਿਤ ਕਰਦੀਆਂ ਹਨ ਉੱਥੇ ਹੀ ਸਾਡੇ ਅਣਗੌਲ਼ੇ ਇਤਿਹਾਸਕ ਪੱਖਾਂ ਉੱਪਰ ਸ਼ਿੱਦਤ ਸਹਿਤ ਕੰਮ ਕਰਨ ਦਾ ਸਬੱਬ ਬਣਦੀਆਂ ਹਨ।

ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਡਾਇਰੈਕਟਰ ਦਲਜੀਤ ਅਮੀ ਨੇ ਵਧਾਈ ਦਿੰਦਿਆਂ ਦੱਸਿਆ ਕਿ ਜਸਪ੍ਰੀਤ ਕੌਰ ਉਨ੍ਹਾਂ ਨਾਲ਼ ਲੋਕ ਸੰਪਰਕ ਵਿਭਾਗ ਵਿੱਚ ਇੰਟਰਨ ਵਜੋਂ ਬਾਖ਼ੂਬੀ ਕੰਮ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਬਾਰੇ ਲਿਖੀਆਂ ਉਸ ਦੀਆਂ ਵੱਖ-ਵੱਖ ਲਿਖਤਾਂ ਨੂੰ ਵੱਖ-ਵੱਖ ਥਾਵਾਂ ਉੱਤੇ ਛਪਣ ਹਿਤ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ।

ਵਰਨਣਯੋਗ ਹੈ ਕਿ ਪੰਜਾਬੀ ਭਾਸ਼ਾ ਵਿੱਚੋਂ ਤਿੰਨ ਵਿਦਿਆਰਥੀਆਂ ਦੀ ਇਸ ਯੋਜਨਾ ਰਾਹੀਂ ਚੋਣ ਹੋਈ ਸੀ। ਦੂਜੇ ਦੋ ਨੌਜਵਾਨਾਂ ਲੇਖਕਾਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਰਤਾਜ ਸਿੰਘ ਅਤੇ ਕੈਨੇਡਾ ਵਸਨੀਕ ਹਰਲੀਨ ਕੌਰ ਸ਼ਾਮਿਲ ਹਨ।