ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਔਨਲਾਈਨ ਪ੍ਰੀਖਿਆ ਫਾਰਮ ਭਰਨ ਦੌਰਾਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਓਹਨਾਂ ਲਈ ਜ਼ਰੂਰੀ ਸੂਚਨਾ
ਪਟਿਆਲਾ /ਨਵੰਬਰ 4,2023
ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਔਨਲਾਈਨ ਪ੍ਰੀਖਿਆ ਫਾਰਮ ਭਰਨ ਦੌਰਾਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਉਹ ਈਮੇਲ ਆਈਡੀ [email protected] ‘ਤੇ ਆਪਣੀ Error ਦਾ ਸਕ੍ਰੀਨਸ਼ਾਟ, Application No (if available), Mobile No, Alternate Mobile No, Student Name, Father Name, Date of Birth ਭੇਜ ਸਕਦੇ ਹਨ।
ਯੂਨੀਵਰਸਿਟੀ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ “ਕਿਰਪਾ ਕਰਕੇ ਨੋਟ ਕਰੋ ਕਿ ਬਿਨਾਂ ਲੇਟ ਫੀਸ ਦੇ ਫਾਰਮ ਭਰਨ ਦੀ ਆਖਰੀ ਮਿਤੀ 4 ਨਵੰਬਰ 2023 ਸ਼ਾਮ 4 ਵਜੇ ਤੱਕ ਹੀ ਹੈ। ਸਿਰਫ਼ ਉਹ ਉਮੀਦਵਾਰ ਜੋ ਈਮੇਲ ਭੇਜਣਗੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬਾਅਦ ਵਿੱਚ ਬਿਨਾਂ ਲੇਟ ਫੀਸ ਦੇ ਫਾਰਮ ਭਰਨ ਦਾ ਮੌਕਾ ਦਿੱਤਾ ਜਾਵੇਗਾ”।