ਪੰਜਾਬੀ ਯੂਨੀਵਰਸਿਟੀ ਦੇ ਦੋ ਕਰਮਚਾਰੀਆਂ ਨੂੰ ਇਲੈਕਟ੍ਰਿਕ ਵੀਲ੍ਹ ਚੇਅਰਜ਼ ਪ੍ਰਦਾਨ ਕੀਤੀਆਂ
ਪਟਿਆਲਾ/ ਜੂਨ 13, 2023
ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ ਵੱਲੋਂ ਸਮਾਜ ਭਲਾਈ ਦੀ ਗਤੀਵਿਧੀ ਕਰਦਿਆਂ ਯੂਨੀਵਰਸਿਟੀ ਦੇ ਦੋ ਕਰਮਚਾਰੀਆਂ ਨੂੰ ਇਲੈਕਟ੍ਰਿਕ ਵੀਲ੍ਹ ਚੇਅਰਜ਼ ਪ੍ਰਦਾਨ ਕੀਤੀਆਂ ਗਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਕੁਰਸੀਆਂ ਪ੍ਰੀਖਿਆ ਸ਼ਾਖਾ ਦੇ ਕਰਮਚਾਰੀ ਰਾਮਪਾਲ ਅਤੇ ਡੀਨ ਅਕਾਦਮਿਕ ਮਾਮਲੇ ਵਿਭਾਗ ਦੇ ਜਗਦੀਸ਼ ਨੂੰ ਸੌਂਪਦਿਆਂ ਸੈਂਟਰ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਸੈਂਟਰ ਦੇ ਡਾਇਰੈਕਟਰ ਡਾ. ਕਿਰਨ ਨੇ ਦੱਸਿਆ ਕਿ ਇਨ੍ਹਾਂ ਕੁਰਸੀਆਂ ਦੀ ਖਰੀਦ ਲਈ ਉਨ੍ਹਾਂ ਆਪਣੇ ਨਿੱਜੀ ਦਾਇਰੇ ਵਿੱਚੋਂ ਫੰਡ ਇਕੱਠਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪੁਰਾਣੀਆਂ ਦੋਸਤ ਲੜਕੀਆਂ ਜੋ ਵਿਦੇਸ਼ਾਂ ਵਿੱਚ ਵਸਦੀਆਂ ਹਨ ਦੀ ਮਦਦ ਨਾਲ਼ 90 ਹਜ਼ਾਰ ਰੁਪਏ ਫੰਡ ਇਕੱਠਾ ਕੀਤਾ ਜਿਸ ਨਾਲ਼ ਇਹ ਕਾਰਜ ਨੇਪਰੇ ਚੜ੍ਹ ਸਕਿਆ।
