ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ੲੀ. ਵੀ. ਐਸ. ਦੀ ਪਰੀਖਿਆ ਲੲੀ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਮੌਕਾ
ਕੰਵਰ ਇੰਦਰ ਸਿੰਘ /21 ਸਤੰਬਰ,2020/ਚੰਡੀਗੜ੍ਹ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ੲੀ. ਵੀ. ਐਸ. ਦੀ ਪਰੀਖਿਆ ਲੲੀ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ। ਅੰਡਰ ਗ੍ਰੈਜੂਏਟ ਕਲਾਸਾਂ ਦੇ ਜਿਹੜੇ ਵਿਦਿਆਰਥੀਆਂ ਨੇ ਆਪਣੀ ਕਲਾਸ ਜਾਂ ਕੋਰਸ ਦੇ ਸਾਰੇ ਸਮੈਸਟਰ ਪਾਸ ਕਰ ਲਏ ਹਨ ਪਰ ਐਨਵਾਇਰਮੈਂਟ ਐਂਡ ਰੋਡ ਸੇਫਟੀ ਅਵੇਅਰਨੈੱਸ ਜਾਂ ਡਰੱਗ ਅਬਿਊਜ਼ ਪ੍ਰਾਬਲਮ ਮੈਨੇਜਮੈਂਟ ਐਂਡ ਪ੍ਰੀਵੈਂਸ਼ਨ ਵਿਸ਼ੇ ਦਾ ਪੇਪਰ ਪਾਸ ਨਹੀਂ ਕਰ ਸਕੇ ਜਾਂ ਪ੍ਰੀਖਿਆ ਨਹੀਂ ਦੇ ਸਕੇ, ਅਜਿਹੇ ਵਿਦਿਆਰਥੀਆਂ ਨੂੰ ਸਤੰਬਰ-ਅਕਤੂਬਰ 2020 (ਸੈਸ਼ਨ ਮੲੀ 2020) ਦੌਰਾਨ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ।
ਕਿਉਂਕਿ ਇਹ ਇੱਕ ਕੁਆਲੀਫ਼ਾਇੰਗ ਪੇਪਰ ਹੈ, ੲਿਸ ਕਰਕੇ ੳੁਨ੍ਹਾਂ ਦੀਅਾਂ ਡਿਗਰੀਅਾਂ ਰੁਕੀਅਾਂ ਹੋੲੀਅਾਂ ਹਨ। ਨਿਯਮਾਂ ਅਨੁਸਾਰ ਇਸ ਪੇਪਰ ਪਾਸ ਕਰਨ ਤੋਂ ਬਾਅਦ ਹੀ ਡਿਗਰੀ ਦਿੱਤੀ ਜਾ ਸਕਦੀ ਹੈ। ਜਿਹੜੇ ਵਿਦਿਆਰਥੀ ਆਪਣੇ ਅਖੀਰਲੇ ਸਮੈਸਟਰ ਦੇ ਪੇਪਰ ਦੇ ਰਹੇ ਹਨ ਪਰ ਉਨ੍ਹਾਂ ਨੇ ਇਹ ਪੇਪਰ ਪਾਸ ਨਹੀਂ ਕੀਤਾ ਹੈ ਉਹਨਾਂ ਉਪਰ ਵੀ ਇਹੋ ਨਿਯਮ ਲਾਗੂ ਹੁੰਦਾ ਹੈ।ਅਜਿਹੇ ਵਿਦਿਆਰਥੀ ਆਪਣਾ ਪ੍ਰੀਖਿਆ ਫਾਰਮ, ਪ੍ਰੀਖਿਆ ਫੀਸ ਅਤੇ ਵਿਸ਼ੇਸ਼ ਫੀਸ ਕੁੱਲ 2720 ਰੁਪਏ ਮਿਤੀ 1 ਅਕਤੂਬਰ 2020 ਤੱਕ ਅਾਨਲਾਇਨ ਵਿਧੀ ਰਾਹੀਂ ਭਰ ਸਕਦੇ ਹਨ