HomeEducationਪੰਜਾਬੀ ਯੂਨੀਵਰਸਿਟੀ ਵਿਖੇ ਵਾਰਿਸ ਸ਼ਾਹ ਸ਼ਤਾਬਦੀ ਨੂੰ ਸਮਰਪਿਤ 'ਟੇਬਲ ਕੈਲੰਡਰ' ਅਤੇ ਨਾਟਕ...

ਪੰਜਾਬੀ ਯੂਨੀਵਰਸਿਟੀ ਵਿਖੇ ਵਾਰਿਸ ਸ਼ਾਹ ਸ਼ਤਾਬਦੀ ਨੂੰ ਸਮਰਪਿਤ ‘ਟੇਬਲ ਕੈਲੰਡਰ’ ਅਤੇ ਨਾਟਕ ਦਾ ਪੋਸਟਰ ਰਿਲੀਜ਼

ਪੰਜਾਬੀ ਯੂਨੀਵਰਸਿਟੀ ਵਿਖੇ ਵਾਰਿਸ ਸ਼ਾਹ ਸ਼ਤਾਬਦੀ ਨੂੰ ਸਮਰਪਿਤ ‘ਟੇਬਲ ਕੈਲੰਡਰ’ ਅਤੇ ਨਾਟਕ ਦਾ ਪੋਸਟਰ ਰਿਲੀਜ਼

ਪਟਿਆਲਾ / 30 ਜਨਵਰੀ, 2023
ਵਾਰਿਸ ਸ਼ਾਹ ਦੀ ਤੀਜੀ ਸ਼ਤਾਬਦੀ ਸੰਬੰਧੀ ਸਰਗਰਮੀਆਂ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਵਾਰਿਸ ਸ਼ਾਹ ਨੂੰ ਸਮਰਪਿਤ ਨਵੇਂ ਸਾਲ ਦਾ ‘ਟੇਬਲ ਕੈਲੰਡਰ’ ਅਤੇ ‘ਵਾਰਿਸ ਸ਼ਾਹ ਸੁਖਨ ਦਾ ਵਾਰਿਸ’ ਨਾਟਕ ਨਾਲ਼ ਸੰਬੰਧਤ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਵਾਰਿਸ ਸ਼ਾਹ ਸ਼ਤਾਬਦੀ ਸੰਬੰਧੀ ਸਰਗਰਮੀਆਂ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਫਿ਼ਲਮ ਵੀ ਵਿਖਾਈ ਗਈ। ਸਿੰਡੀਕੇਟ ਰੂਮ ਵਿੱਚ ਰੱਖੇ ਗਏ ਇੱਕ ਸੰਖੇਪ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਕੈਲੰਡਰ ਅਤੇ ਪੋਸਟਰ ਜਾਰੀ ਕੀਤੇ ਗਏ।

ਟੇਬਲ-ਕੈਲੰਡਰ ਬਾਰੇ ਜਾਣਕਾਰੀ ਦਿੰਦੇ ਹੋਇਆਂ ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਦੱਿਸਆ ਕਿ ਇਸ ਵਾਰ ਦਾ ਕੈਲੰਡਰ ਵਾਰਿਸ ਸ਼ਾਹ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਤੋਂ ਬਾਅਦ ਹੁਣ ਇਹ ਦੂਜੀ ਵਾਰ ਹੈ ਕਿ ਯੂਨੀਵਰਸਿਟੀ ਵੱਲੋਂ ‘ਟੇਬਲ ਕੈਲੰਡਰ’ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਲੰਡਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਹਰੇਕ ਪੰਨੇ ਉੱਤੇ ਪ੍ਰਦਰਸਿ਼ਤ ਵਾਰਿਸ ਸ਼ਾਹ ਅਤੇ ਉਸ ਦੀ ਕ੍ਰਿਤ ‘ਹੀਰ’ ਨਾਲ਼ ਸੰਬੰਧਤ ਚਿੱਤਰਕਾਰੀ ਪੰਜਾਬੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਚਿੱਤਰਕਾਰੀਆਂ ਵਿੱਚੋਂ ਚੁਣੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਇਹ ਕੈਲੰਡਰ ਵਿੱਕਰੀ ਲਈ ਉਪਲਬਧ ਹੈ ਜਿਸ ਨੂੰ ਪਬਲੀਕੇਸ਼ਨ ਬਿਊਰੋ ਤੋਂ 200 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਵਾਰਿਸ ਸ਼ਾਹ ਸ਼ਤਾਬਦੀ ਨੂੰ ਸਮਰਪਿਤ 'ਟੇਬਲ ਕੈਲੰਡਰ' ਅਤੇ ਨਾਟਕ ਦਾ ਪੋਸਟਰ ਰਿਲੀਜ਼

‘ਵਾਰਿਸ ਸ਼ਾਹ ਸੁਖਨ ਦਾ ਵਾਰਿਸ’ ਨਾਟਕ ਦੇ ਪੋਸਟਰ ਬਾਰੇ ਜਾਣਕਾਰੀ ਦਿੰਦਿਆਂ ਥੀਏਟਰ ਵਿਭਾਗ ਦੇ ਮੁਖੀ ਡਾ. ਜਸਪਾਲ ਦਿਉਲ ਨੇ ਦੱਸਿਆ ਕਿ ਵਾਰਿਸ ਸ਼ਾਹ ਦੀ ਸ਼ਤਾਬਦੀ ਨਾਲ਼ ਸੰਬੰਧਤ ਉਲੀਕੀਆਂ ਗਈਆਂ ਸਰਗਰਮੀਆਂ ਵਿੱਚ ਇਸ ਨਾਟਕ ਦੀਆਂ ਸਫਲ ਪੇਸ਼ਕਾਰੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਹ ਨਾਟਕ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਦਵਿੰਦਰ ਦਮਨ ਦੀ ਰਚਨਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਸ਼ਤਾਬਦੀ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਉਨ੍ਹਾਂ ਕੋਲ਼ੋਂ ਉਚੇਚੇ ਤੌਰ ਉੱਤੇ ਇਹ ਨਾਟਕ ਲਿਖਵਾਇਆ ਗਿਆ ਸੀ। ਇਸ ਅਹਿਮ ਸਰਗਰਮੀ ਦੇ ਦਸਤਾਵੇਜ਼ੀ ਮਹੱਤਵ ਨੂੰ ਵੇਖਦਿਆਂ ਇਹ ਪੋਸਟਰ ਰਿਲੀਜ਼ ਕੀਤਾ ਗਿਆ ਹੈ।

ਵਾਰਿਸ ਸ਼ਾਹ ਸ਼ਤਾਬਦੀ ਨਾਲ਼ ਸੰਬੰਧਤ ਸਰਗਰਮੀਆਂ ਬਾਬਤ ਡਾਕੂਮੈਂਟਰੀ ਬਾਰੇ ਗੱਲ ਕਰਦਿਆਂ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਤੋਂ ਮੁਖੀ ਡਾ. ਨੈਨਸੀ ਸਿੰਘ ਨੇ ਦੱਸਿਆ ਕਿ ਇਸ ਡਾਕੂਮੈਂਟਰੀ ਦੇ ਨਿਰਮਾਣ ਸਮੇਂ ਸ਼ਤਾਬਦੀ ਨਾਲ਼ ਸੰਬੰਧਤ ਸਾਰੀਆਂ ਸਰਗਰਮੀਆਂ ਦੀਆਂ ਅਹਿਮ ਝਲਕਾਂ ਨੂੰ ਕਲਾਵੇ ਵਿੱਚ ਲੈਣ ਦੀ ਕੋਸਿ਼ਸ਼ ਕੀਤੀ ਗਈ ਹੈ।

ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ, ਡੀਨ ਭਾਸ਼ਾ ਫ਼ੈਕਲਟੀ ਡਾ. ਰਾਜਿੰਦਰਪਾਲ ਸਿੰਘ, ਡਾ. ਹੈਪੀ ਜੇਜੀ ਆਦਿ ਮੌਜੂਦ ਰਹੇ।

LATEST ARTICLES

Most Popular

Google Play Store