HomeUncategorizedਪੰਜਾਬੀ ਯੂਨੀਵਰਸਿਟੀ ਵੱਲੋਂ 25 ਸਤੰਬਰ 2020 ਨੂੰ ਹੋ ਰਹੀ ਪ੍ਰੀਖਿਆ ਮੁਲਤਵੀ

ਪੰਜਾਬੀ ਯੂਨੀਵਰਸਿਟੀ ਵੱਲੋਂ 25 ਸਤੰਬਰ 2020 ਨੂੰ ਹੋ ਰਹੀ ਪ੍ਰੀਖਿਆ ਮੁਲਤਵੀ

ਪੰਜਾਬੀ ਯੂਨੀਵਰਸਿਟੀ ਵੱਲੋਂ 25 ਸਤੰਬਰ 2020 ਨੂੰ ਹੋ ਰਹੀ ਪ੍ਰੀਖਿਆ ਮੁਲਤਵੀ

ਕੰਵਰ ਇੰਦਰ ਸਿੰਘ /24 ਸਤੰਬਰ, 2020 /ਚੰਡੀਗੜ੍ਹ

ਪੰਜਾਬੀ ਯੂਨੀਵਰਸਿਟੀ ਵੱਲੋਂ ਲਏ ਫੈਸਲੇ ਅਨੁਸਾਰ 25 ਸਤੰਬਰ 2020 ਨੂੰ ਹੋ ਰਹੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਅਤੇ  ਹੁਣ  ਇਹ ਪ੍ਰੀਖਿਆ 14 ਅਕਤੂਬਰ, 2020 ਨੂੰ ਪਹਿਲਾਂ ਨਿਰਧਾਰਿਤ ਸਮੇਂ ਅਨੁਸਾਰ ਹੋਵੇਗੀ। ਕੰਟਰੋਲਰ ਪ੍ਰੀਖਿਆਵਾਂ ਡਾ. ਜੇ. ਆਈ. ਐਸ. ਖੱਟੜ ਨੇ ਦੱਸਿਅਾ ਕਿ ਬਹੁਤ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ, ਪ੍ਰਾਈਵੇਟ ਕਾਲਜਾਂ ਦੀ ਐਸੋਸੋਈਸ਼ਨ ਦੇ ਨੁਮਾਇੰਦੇ ਅਤੇੇ ਵਿਦਿਆਰਥੀਆਂ ਨੇ ਧਿਆਨ ਵਿੱਚ ਲਿਆਂਦਾ ਸੀ ਕਿ  25 ਸਤੰਬਰ, 2020 ਨੂੰ ਪੰਜਾਬ ਬੰਦ ਦੇ ਮੱਦੇ-ਨਜ਼ਰ ਇਸ ਦਿਨ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਜਾ ਰਹੀ ਪ੍ਰੀਖਿਆ ਦੇ ਸਬੰਧ ਵਿੱਚ ਕਾਲਜ ਦੇ ਸਟਾਫ਼ ਨੂੰ ਪੇਪਰ ਕੰਡਕਟ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ। ਵਿਭਾਗ/ਕਾਲਜ ਦੇ ਸਟਾਫ਼ ਨੂੰ ਪ੍ਰੀਖਿਆ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿੱਚ ਕੋਈ ਮੁਸ਼ਕਿਲ ਨਾ ਆਵੇ, ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਵੱਲੋਂ ਲਏ ਫੈਸਲੇ ਅਨੁਸਾਰ ਹੁਣ 25 ਸਤੰਬਰ, 2020 ਨੂੰ ਹੋਣ ਵਾਲੀ ਪ੍ਰੀਖਿਆ 14 ਅਕਤੂਬਰ, 2020 ਨੂੰ ਪਹਿਲਾਂ ਨਿਰਧਾਰਿਤ ਸਮੇਂ ਅਨੁਸਾਰ ਹੋਵੇਗੀ।

ਪੰਜਾਬੀ ਯੂਨੀਵਰਸਿਟੀ ਵੱਲੋਂ 25 ਸਤੰਬਰ 2020 ਨੂੰ ਹੋ ਰਹੀ ਪ੍ਰੀਖਿਆ ਮੁਲਤਵੀces final year exam/classes schedule
Punjabi University

ਉਨ੍ਹਾਂ ਦੱਸਿਆ ਕਿ ਯੂ.ਪੀ.ਐਸ.ਸੀ. ਨਵੀਂ ਦਿੱਲੀ ਵਲੋਂ 04 ਅਕਤੂਬਰ, 2020 ਨੂੰ ਇੱਕ ਮੁਕਾਬਲਾ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਨੂੰ ਮੱਦੇ-ਨਜ਼ਰ ਰੱਖਦੇ ਹੋਏ 04 ਅਕਤੂਬਰ, 2020 ਨੂੰ ਹੋਣ ਵਾਲੀ ਪ੍ਰੀਖਿਆ ਵੀ ਮੁਲਤਵੀ ਕੀਤੀ ਗੲੀ ਹੈ ਅਤੇ ਹੁਣ 04 ਅਕਤੂਬਰ, 2020 ਨੂੰ ਹੋਣ ਵਾਲੀ ਪ੍ਰੀਖਿਆ 13 ਅਕਤੂਬਰ, 2020 ਨੂੰ ਹੋਵੇਗੀ। ਰਿਵਾਇਜ਼ਡ ਡੇਟ-ਸ਼ੀਟਸ ਯੂਨੀਵਰਸਿਟੀ ਵੈਬਸਾਈਟ ਤੇ ਜਲਦੀ ਹੀ ਅਪਲੋਡ ਕਰ ਦਿੱਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਯੂਨੀਵਰਸਿਟੀ ਵੱਲੋਂ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ  NTA ਵੱਲੋਂ ਯੂ.ਜੀ.ਸੀ. ਨੈੱਟ ਪ੍ਰੀਖਿਆ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਜਾਰੀ ਹੋਈਆਂ ਡੇਟ-ਸ਼ੀਟਸ ਦੇ ਕੁਝ ਪੇਪਰਾਂ ਵਿੱਚ ਪ੍ਰੀਖਿਆ ਸੈਸ਼ਨ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਜਿਸ ਬਾਰੇ ਆਉਣ ਵਾਲੇ ਸਮੇਂ ਵਿੱਚ ਨੋਟੀਫਾਈ ਕਰ ਦਿੱਤਾ ਜਾਵੇਗਾ।

ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪ੍ਰੀਖਿਆ ਸਬੰਧੀ ਸਮੇਂ-ਸਮੇਂ ਜਾਰੀ ਹਦਾਇਤਾਂ ਅਤੇ ਡੇਟ-ਸ਼ੀਟ ਬਾਰੇ ਯੂਨੀਵਰਸਿਟੀ ਵੈਬਸਾਈਟ ਚੈੱਕ ਕਰਦੇ ਰਹਿਣ।

 

LATEST ARTICLES

Most Popular

Google Play Store