ਪੰਜਾਬ ਪੁਲਿਸ ਵੱਲੋਂ 2 ਅਖੋਤੀ ਪੱਤਰਕਾਰਾਂ ਤੇ ਪੱਰਚਾ ਕੀਤਾ ਦਰਜ਼

148

ਪੰਜਾਬ ਪੁਲਿਸ ਵੱਲੋਂ 2 ਅਖੋਤੀ ਪੱਤਰਕਾਰਾਂ ਤੇ ਪੱਰਚਾ ਕੀਤਾ ਦਰਜ਼

ਸ੍ਰੀ ਮੁਕਤਸਰ ਸਾਹਿਬ /24 ਅਗਸਤ,2022

ਪੰਜਾਬ ਪੁਲਿਸ ਵਲੋਂ ਪੱਤਰਕਾਰਿਤਾ ਦੇ ਖੇਤਰ ਵਿਚ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2 ਅਖੌਤੀ ਪੱਤਰਕਾਰ ਅੰਮਿ੍ਰਤਪਾਲ ਸਿੰਘ ਬੇਦੀ ਉਰਫ ਏ.ਐੱਸ. ਸ਼ਾਂਤ ਅਤੇ ਸੋਨੂੰ ਖੇੜਾ ’ਤੇ ਪਰਚਾ ਦਰਜ਼ ਕਰ ਲਿਆ ਹੈ।

ਇਸ ਸਬੰਧੀ  ਸਚਿਨ ਗੁਪਤਾ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਖੌਤੀ ਪੱਤਰਕਾਰ ਪੱਤਰਕਾਰਿਤਾ ਦੀ ਆੜ ਵਿਚ ਲੋਕਾਂ ਨੂੰ ਆਏ ਦਿਨ ਪੈਸੇ ਲੈਣ ਦੇ ਮੰਤਵ ਨਾਲ ਝੂਠੀਆਂ, ਮਨਘੜ੍ਹਤ ਵੀਡੀਓ ਬਣਾ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਦਨਾਮ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰ ਰਹੇ ਸਨ, ਇਸ ਸਬੰਧੀ ਇਕ ਫਰਿਆਦੀ ਦੀ ਦਰਖਾਸਤ ਤੇ ਗੋਰ ਕਰਦਿਆਂ ਉਹਨਾਂ ਥਾਣਾ ਸਿਟੀ ਮੁਕਤਸਰ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਦੀ ਘੋਖ ਪੜਤਾਲ ਕਰਕੇ ਦੋਸੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਇਸ ਸਬੰਧੀ ਥਾਣਾ ਸਿਟੀ ਮੁਕਤਸਰ ਨੇ ਮਾਮਲੇ ਦੀ ਜਾਂਚ ਕਰਦਿਆਂ ਪਾਇਆ ਕਿ ਇਨਾਂ ਅਖੌਤੀ ਪੱਤਰਕਾਰਾਂ ਵੱਲੋਂ ਫਰਿਆਦੀ ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ ਅਤੇ ਸਮਾਜ ਸੇਵਕ ਨੂੰ ਤੰਗ ਪ੍ਰੇਸਾਨ ਕਰਨ, ਜਾਤੀ ਸੂਚਕ ਸਬਦ ਵਰਤਣ, ਝੂਠੇ ਸਬੂਤ ਪੇਸ਼, ਫਰਜ਼ੀ ਦਸਤਾਵੇਜ਼ ਤਿਆਰ ਕਰਨ, ਡਰਾਉਣ ਧਮਕਾਉਣ ਅਤੇ ਪੈਸਿਆ ਦੀ ਮੰਗ ਕਰਨ ਤੇ ਆਈ ਪੀ ਸੀ ਦੀ ਧਾਰਾ 193,420,465,468,471,506 ਦੇ ਤਹਿਤ ਐਫ ਆਈ ਆਰ ਦਰਜ ਕਰ ਲਈ ਗਈ ਹੈ।

ਪੰਜਾਬ ਪੁਲਿਸ ਵੱਲੋਂ 2 ਅਖੋਤੀ ਪੱਤਰਕਾਰਾਂ ਤੇ ਪੱਰਚਾ ਕੀਤਾ ਦਰਜ਼

ਐਸ.ਐਸ.ਪੀ. ਨੇ ਦੱਸਿਆ ਕਿ ਅਖੌਤੀ ਪੱਤਰਕਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਵੀ ਸਿਫਾਰਸ਼ ਕੀਤੀ ਗਈ ਸੀ, ਕਿ ਇਹ ਅਖੋਤੀ ਪੱਤਰਕਾਰ ਦਫਤਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਹਨ,ਜਿਸ ਨਾਲ ਦਫਤਰ ਦਾ ਅਕਸ ਖਰਾਬ ਹੋਣ ਦੇ ਨਾਲ ਨਾਲ ਦਫਤਰ ਦੇ ਸਟਾਫ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿਤੀ ਕਿ ਜੇਕਰ ਕੋਈ ਵਿਅਕਤੀ ਪੱਤਰਕਾਰਿਤਾ ਦੀ ਆੜ ਵਿਚ ਭੋਲੇ ਭਾਲੇ ਲੋਕਾਂ ਨੁੰ ਤੰਗ ਪ੍ਰੇਸਾਨ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।