HomeEducationਪੰਜਾਬ ਰਾਜ ਪ੍ਰਾਇਮਰੀ ਖੇਡਾਂ 'ਚ ਮਾਨਸਾ ਜ਼ਿਲ੍ਹੇ ਦਾ ਸ਼ਾਨਦਾਰ ਪ੍ਰਦਰਸ਼ਨ ;ਨੰਨ੍ਹੇ ਖਿਡਾਰੀਆਂ...

ਪੰਜਾਬ ਰਾਜ ਪ੍ਰਾਇਮਰੀ ਖੇਡਾਂ ‘ਚ ਮਾਨਸਾ ਜ਼ਿਲ੍ਹੇ ਦਾ ਸ਼ਾਨਦਾਰ ਪ੍ਰਦਰਸ਼ਨ ;ਨੰਨ੍ਹੇ ਖਿਡਾਰੀਆਂ ਨੇ 50 ਤੋਂ ਵੱਧ ਮੈਡਲ ਮਾਨਸਾ ਦੀ ਝੋਲੀ ਪਾਏ

ਪੰਜਾਬ ਰਾਜ ਪ੍ਰਾਇਮਰੀ ਖੇਡਾਂ ‘ਚ ਮਾਨਸਾ ਜ਼ਿਲ੍ਹੇ ਦਾ ਸ਼ਾਨਦਾਰ ਪ੍ਰਦਰਸ਼ਨ ;ਨੰਨ੍ਹੇ ਖਿਡਾਰੀਆਂ ਨੇ 50 ਤੋਂ ਵੱਧ ਮੈਡਲ ਮਾਨਸਾ ਦੀ ਝੋਲੀ ਪਾਏ

ਮਾਨਸਾ, 10 ਦਸੰਬਰ2022:

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ 42 ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ‘ਚ ਮਾਨਸਾ ਜ਼ਿਲ੍ਹੇ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।ਮਾਨਸਾ ਜ਼ਿਲ੍ਹੇ ਦੇ ਨੰਨ੍ਹੇ ਖਿਡਾਰੀਆਂ ਨੇ ਗੱਤਕਾ, ਕਬੱਡੀ, ਕਰਾਟੇ, ਸਕੇਟਿੰਗ, ਰੱਸੀ ਟੱਪਣਾ, ਖੋ-ਖੋ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਗੱਲ ਇਹ ਰਹੀ ਕਿ ਹਾਰਨ ਵਾਲੀਆਂ ਟੀਮਾਂ ਵੀ ਚੌਥਾ, ਪੰਜਵਾਂ ਸਥਾਨ ਹਾਸਲ ਕਰਨ ‘ਚ ਸਫਲ ਰਹੀਆਂ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੇਤੂ ਰਹਿਣ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਜ਼ਿਲ੍ਹਾ ਖੇਡ ਇੰਚਾਰਜ਼ ਪ੍ਰਾਇਮਰੀ ਖੇਡਾਂ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮਾਨਸਾ ਜ਼ਿਲ੍ਹੇ ਨੇ ਗਤਕਾ ‘ਚ ਪੰਜਾਬ ਭਰ ਚੋਂ ਪਹਿਲਾ ਸਥਾਨ, ਕਬੱਡੀ ਨੈਸ਼ਨਲ ਕੁੜੀਆਂ ‘ਚ ਦੂਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸਕੇਟਿੰਗ ਕੁੜੀਆਂ, ਯੋਗਾ ਮੁੰਡੇ, ਰੱਸੀ ਟੱਪਣਾ, ਕਰਾਟੇ ਕੁੜੀਆਂ, ਮੁੰਡਿਆਂ ਵਿੱਚ ਵੀ ਨੰਨ੍ਹੇ ਖਿਡਾਰੀਆਂ ਨੇ ਵੀ ਗੋਲਡ ਮੈਡਲ ਹਾਸਲ ਕੀਤੇ, ਕਰਾਟੇ ‘ਚ ਮਾਨਸਾ ਦੀਆਂ ਕੁੜੀਆਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਚਾਰ ਗੋਲਡ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਕੁੜੀਆਂ ਨੇ ਪੰਜਾਬ ਦੇ ਸਾਰੇ ਜ਼ਿਲ੍ਹੇ ਚਿੱਤ ਕਰ ਦਿੱਤੇ। ਇਸ ਤੋਂ ਇਲਾਵਾ ਰਿਲੇਅ ਲੜਕੇ, ਸਕੇਟਿੰਗ ਮੁੰਡੇ, ਸਕੇਟਿੰਗ ਕੁੜੀਆਂ, ਰੋਪ ਸਪਿਕਿੰਗ ਤੇ ਕਰਾਟੇ ਦੇ ਵੱਖ ਵੱਖ ਵਰਗਾਂ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਨਸਾ ਦੇ ਖਿਡਾਰੀ ਦੂਸਰੇ ਸਥਾਨ ‘ਤੇ ਰਹੇ। ਜਦੋਂ ਕਿ ਫਰੀ ਸੋਟੀ ਟੀਮ ਗੱਤਕਾ, ਯੋਗਾ ਟੀਮ, ਕਰਾਟੇ ਅਤੇ ਸਤਰੰਜ਼ ਮੁੰਡਿਆਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖੋ ਖੋ ‘ਚ ਕੁੜੀਆਂ, ਮੁੰਡਿਆਂ ਨੇ ਚੌਥਾ ਸਥਾਨ ਹਾਸਲ ਕੀਤਾ। ਮਾਨਸਾ ਦੀਆਂ ਕੁੜੀਆਂ ਦੀ ਖੋ-ਖੋ ਟੀਮ ਦੀ ਰਾਜ ਭਰ ਚ ਖੂਬ ਚਰਚਾ ਰਹੀ। ਇਹ ਟੀਮ ਗੁਰਨਾਮ ਸਿੰਘ ਡੇਲੂਆਣਾ ਦੀ ਕੋਚਿੰਗ ਅਧੀਨ ਤਿਆਰ ਹੋਈ।ਇਹ ਟੀਮ ਬੇਸ਼ੱਕ ਹਾਰ ਗਈ,ਪਰ ਜੇਤੂ ਰਹਿਣ ਵਾਲੀ ਪਟਿਆਲਾ ਟੀਮ ਨੂੰ ਸੁੱਕਣੇ ਪਾਈ ਰੱਖਿਆ। ਇੱਥੇ ਇਹ ਵੀ ਵਰਣਨਯੋਗ ਹੈ ਕਿ ਅੰਗਰੇਜ਼ ਸਿੰਘ ਸਾਹਨੇਵਾਲੀ,ਭੁਪਿੰਦਰ ਸਿੰਘ ਦੀ ਅਗਵਾਈ ਚ ਫੁੱਟਬਾਲ ਮੁੰਡੇ ਅਤੇ ਕੁੜੀਆਂ ਕੁਆਰਟਰ ਫਾਈਨਲ ਵਿੱਚ ਪਹੁੰਚ ਕੇ ਪਲਾਨਟੀਆਂ ਵਿੱਚ ਬਾਹਰ ਹੋ ਗਈ।ਪਰ ਪ੍ਰਦਰਸ਼ਨ ਕਮਾਲ ਦਾ ਰਿਹਾ।

ਪੰਜਾਬ ਰਾਜ ਪ੍ਰਾਇਮਰੀ ਖੇਡਾਂ 'ਚ ਮਾਨਸਾ ਜ਼ਿਲ੍ਹੇ ਦਾ ਸ਼ਾਨਦਾਰ ਪ੍ਰਦਰਸ਼ਨ ;ਨੰਨ੍ਹੇ ਖਿਡਾਰੀਆਂ ਨੇ 50 ਤੋਂ ਵੱਧ ਮੈਡਲ ਮਾਨਸਾ ਦੀ ਝੋਲੀ ਪਾਏ

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਗੁਰਲਾਭ ਸਿੰਘ, ਬੀਪੀਈਓ ਅਮਨਦੀਪ ਸਿੰਘ, ਲਖਵਿੰਦਰ ਸਿੰਘ, ਬੀਐਸਓ ਰਣਜੀਤ ਸਿੰਘ ਝੁਨੀਰ, ਬੁੱਧ ਸਿੰਘ ਬੁਢਲਾਡਾ, ਬਲਜਿੰਦਰ ਸਿੰਘ ਬਰੇਟਾ, ਬਲਵਿੰਦਰ ਸਿੰਘ ਸਰਦੂਲਗੜ੍ਹ, ਬਲਵਿੰਦਰ ਸਿੰਘ ਮਾਨਸਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਭਵਿੱਖ ‘ਚ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਸੋਸ਼ਲ ਮੀਡੀਆ ਕੋਆਰਡੀਨੇਟਰ ਰਾਜੇਸ਼ ਕੁਮਾਰ ਬੁਢਲਾਡਾ, ਰਣਧੀਰ ਸਿੰਘ ਆਦਮਕੇ,ਰਾਮਨਾਥ ਧੀਰਾ,ਪ੍ਰਿੰਟ ਮੀਡੀਆ ਗੁਰਵਿੰਦਰ ਚਹਿਲ, ਤੇਜਿੰਦਰ ਸਿੰਘ ਬਹਿਣੀਵਾਲ, ਅਮਰਜੀਤ ਕੌਰ ਬਹਿਣੀਵਾਲ, ਹਰਪਾਲ ਕੌਰ, ਮੈਡਮ ਸੁਨੰਦਾ, ਜਗਸੀਰ ਸਿੰਘ, ਅਸ਼ੋਕ ਕੁਮਾਰ, ਪ੍ਰੀਤਮ ਸਿੰਘ, ਸ਼ੰਕਰ ਲਾਲ, ਸੁਖਵਿੰਦਰ ਲੱਕੀ, ਅੰਗਰੇਜ਼ ਸਾਹਨੇਵਾਲੀ, ਭੁਪਿੰਦਰ ਝੰਡੂਕੇ, ਸਤਪਾਲ ਜੀਤਸਰ, ਰਣਜੀਤ ਸਿੰਘ, ਹਰਫੂਲ ਸਿੰਘ,ਕਰਮਜੀਤ ਕੌਰ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਗੁਰਨਾਮ ਸਿੰਘ ਡੇਲੂਆਣਾ, ਸਰਬਜੀਤ ਕੌਰ, ਅਵਤਾਰ ਸਿੰਘ ਗਤਕਾ ਕੋਚ, ਕਾਲਾ ਸਹਾਰਨਾ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਕੌਰ, ਦਿਆ ਰਾਮ, ਜਸਵਿੰਦਰ ਜਨਕ, ਇਕਬਾਲ ਉੱਭਾ, ਕਰਮਦੀਨ, ਊਧਮ ਮੰਦਰਾਂ, ਕਰਮਜੀਤ ਕੌਰ, ਸਿਕੰਦਰ ਸਿੰਘ, ਰਮਨਦੀਪ ਕੌਰ ਦੂਲੋਵਾਲ, ਗੁਰਦੀਪ ਸਿੰਘ ਕਣਕਵਾਲ, ਹਰਪਾਲ ਮਘਾਣੀਆ ਆਦਿ ਹਾਜ਼ਰ ਸਨ।

 

LATEST ARTICLES

Most Popular

Google Play Store