ਪੰਜਾਬ ਸਪੋਰਟਸ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ :ਕਾਲਜ ‘ਚ ਪੈਕਟਿਸ ਕਰਦੇ ਵਿਦਿਆਰਥੀਆਂ ਨੇ ਤਮਗੇ ਜਿੱਤੇ; ਇੱਕ ਕੋਚ ਨੇ ਪੰਜਾਬ ਦੀ ਅਗਵਾਈ ਕੀਤੀ
ਪਟਿਆਲਾ /ਅਕਤੂਬਰ 31,2023
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਕਾਂਸਟੀਚੂਏਟ ਕਾਲਜ ਪ੍ਰੋ. ਗੁਰਸੇਵਕ ਸਿੰਘ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ‘ਚ ਪੈਕਟਿਸ ਕਰਦੇ ਦੋ ਵਿਦਿਆਰਥੀਆਂ ਨੇ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ।
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਪੰਜਾਬ ਵਿਚ ਖੇਡਾਂ ਦਾ ਮਾਹੌਲ ਵਿਕਸਿਤ ਕਰਨ ਦੇ ਕਈ ਉਪਰਾਲੇ ਕਰ ਰਹੀ ਹੈ।
ਯੂਨੀਵਰਸਿਟੀ ਨੇ ਇਕ ਨਵੀਂ ਪਹਿਲਕਦਮੀ ਕੀਤੀ ਹੈ ਕਿ ਆਲੇ-ਦੁਆਲੇ ਦੇ ਹੋਣਹਾਰ ਖਿਡਾਰੀਆਂ ਨੂੰ ਇਸ ਯੂਨੀਵਰਸਿਟੀ ਦੇ ਕਾਂਸਟੀਚੂਏਟ ਕਾਲਜ ਪ੍ਰੋ. ਗੁਰਸੇਵਕ ਸਿੰਘ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਦੇ ਖੇਡ ਦੇ ਮੈਦਾਨ ਅਤੇ ਹੋਰ ਇਨਫਰਾਸਟਰਕਚ ਵਰਤਣ ਦੀ ਸਹੂਲਤ ਦਿੱਤੀ ਹੋਈ ਹੈ। ਇਹ ਉੱਦਮ ਉਦੋਂ ਹੋਰ ਨਿਖਰ ਕੇ ਸਾਹਮਣੇ ਆਇਆ ਜਦੋਂ ਏਥੇ ਕੋਚ ਸ਼ੁਰੇਸ ਕੁਮਾਰ ਦੀ ਅਗਵਾਈ ਵਿਚ ਪ੍ਰੈਕਟਿਸ ਕਰਦੇ ਐਥਲੀਟ ਰਾਜ ਕੁਮਾਰ ਨੇ ਚੀਨ ਦੇ ਹੰਗਜੂ ਵਿਚ ਹੋ ਰਹੀਆਂ ਪੇਰਾ ਏਸ਼ੀਆਈ ਖੇਡਾਂ, 2023 ਵਿਚ ਚਾਂਦੀ ਦਾ ਤਮਗਾ ਅਤੇ ਜੰਗਸ਼ੇਰ ਸਿੰਘ ਖੰਗੂੜਾ ਨੇ ਅੰਤਰ ਰਾਸਟਰੀ ਬੈਡਮਿੰਟਨ ਚੈਂਪੀਅਨਸ਼ਿਪ, 2023 ਵਿਚ ਕਾਂਸੀ ਦਾ ਤਮਗਾ ਜਿੱਤਿਆ।
ਜਿਕਰਯੋਗ ਹੈ ਕਿ ਐਥਲੀਟ ਰਾਜ ਕੁਮਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਚੇਚੇ ਤੌਰ ਤੇ ਵਧਾਈ ਸੰਦੇਸ਼ ਦਿੱਤੇ। ਕੋਚ ਸ਼ੁਰੇਸ ਕੁਮਾਰ ਨੇ ਦੋਵਾਂ ਖਿਡਾਰੀਆਂ ਦੀ ਹੌਸ਼ਲਾਅਫ਼ਜਾਈ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਡਾ.) ਜੇ. ਐਸ. ਚੀਮਾ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਕਾਬਿਲ ਖਿਡਾਰੀਆਂ ਨੂੰ ਖੇਡ ਮੈਦਾਨ ਅਤੇ ਹੋਰ ਇਨਫਰਾਸਟਰਕਚਰ ਦੇਣ ਦੀ ਸਹੂਲਤ ਦਾ ਘੇਰਾ ਹੋਰ ਵਿਸ਼ਾਲ ਕਰੇਗੀ, ਜਿਲ੍ਹਾ ਪਟਿਆਲਾ ਦੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆ ਦੇ ਖਿਡਾਰੀਆਂ ਲਈ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਭਾਵੇਂ ਕਿਸੇ ਹੋਰ ਸਕੂਲ-ਕਾਲਜ ਦੇ ਵਿਦਿਆਰਥੀ ਹੋਣ, ਉਹਨਾਂ ਦੀ ਨਿਰਵਿਘਨ ਪ੍ਰੈਕਟਿਸ ਲਈ ਸਪੋਰਸਟ ਯੂਨੀਵਰਸਿਟੀ ਅਤੇ ਕਾਲਜ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ।
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਟਰਸ ਯੂਨੀਵਰਸਿਟੀ ਦੇ ਬਾਸਕਿਟ ਬਾਲ ਕੋਚ ਤਲਵਿੰਦਰ ਜੀਤ ਸਿੰਘ ਸਾਹੀ ਨੇ ਪੰਜਾਬ ਦੀ ਬਾਸਕਿਟ ਬਾਲ ਟੀਮ ਦੀ ਬਤੌਰ ਕੈਪਟਨ ਅਗਵਾਈ ਕੀਤੀ: ਤੀਜਾ ਸਥਾਨ
ਗੋਆ ਵਿਖੇ ਹੋਈਆਂ 37 ਵਿਆਂ ਰਾਸ਼ਟਰੀ ਖੇਡਾਂ, 2023 ਵਿਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਟਰਸ ਯੂਨੀਵਰਸਿਟੀ, ਪਟਿਆਲਾ ਦੇ ਬਾਸਕਿਟ ਬਾਲ ਕੋਚ ਤਲਵਿੰਦਰ ਜੀਤ ਸਿੰਘ ਸਾਹੀ ਨੇ ਪੰਜਾਬ ਦੀ ਬਾਸਕਿਟ ਬਾਲ ਟੀਮ ਦੇ ਕੈਪਟਨ ਦੇ ਤੌਰ ਤੇ ਭਾਗ ਲਿਆ। ਉਹਨਾਂ ਦੀ ਕੁਸ਼ਲ ਅਗਵਾਈ ਵਿਚ ਪੰਜਾਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਇਸ ਜਿੱਤ ਉਪਰੰਤ ਤਲਵਿੰਦਰ ਜੀਤ ਸਿੰਘ ਸਾਹੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੈਨੂੰ ਇਹਨਾਂ ਮੈਚਾਂ ਵਿਚ ਟੀਮ ਦੀ ਅਗਵਾਈ ਕਰਦਿਆਂ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਨਵੇਂ ਤਜਰਬੇ ਹਾਸਿਲ ਹੋਏ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈੱਟ ਜਨਰਲ (ਡਾ.) ਜੇ. ਐੱਸ ਚੀਮਾ ਨੇ ਖੇਡਾਂ ਪ੍ਰਤਿ ਸਪੋਰਟਸ ਯੂਨੀਵਰਸਿਟੀ ਦੀ ਵਚਨਵੱਧਤਾ ਦੁਹਰਾਉਂਦਿਆਂ, ਕੋਚ ਤਲਵਿੰਦਰ ਜੀਤ ਸਾਹੀ ਨੂੰ ਇਸ ਜਿੱਤ ਲਈ ਮੁਬਾਰਕਵਾਦ ਦਿੱਤੀ। ਜ਼ਿਕਰਯੋਗ ਹੈ ਕਿ ਕੋਚ ਤਲਵਿੰਦਰ ਜੀਤ ਸਿੰਘ ਸਾਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਟਰਸ ਯੂਨੀਵਰਸਿਟੀ ਅਤੇ ਪ੍ਰੋ. ਗੁਰਸੇਵਕ ਸਿੰਘ ਕਾਲਜ ਆਫ ਫਿਜੀਕਲ ਐਜੂਕਸ਼ਨ, ਪਟਿਆਲਾ ਵਿਚ ਆਪਣੀ ਸੇਵਾਵਾਂ ਨਿਭਾ ਰਹੇ ਹਨ ਅਤੇ ਉਹਨਾਂ ਏਥੇ ਵਿਦਿਆਰਥੀ ਦੀ ਬਾਸਕਿਟ ਬਾਲ ਦੀ ਇੱਕ ਮਜਬੂਤ ਟੀਮ ਤਿਆਰ ਕੀਤੀ ਹੋਈ, ਜਿਹੜੀ ਵੱਖ-ਵੱਖ ਥਾਵਾਂ ਦੇ ਆਪਣੀ ਕੁਸ਼ਲ ਖੇਡ ਦਾ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਨਾਮ ਜਿੱਤ ਰਹੀ ਹੈ।