ਪੰਜਾਬ ਸਰਕਾਰ ਨਸਿ਼ਆ ਦੇ ਸਿ਼ਕਾਰ ਹੋਏ ਨੌਜਵਾਨਾਂ ਲਈ ਨਵਾਂ ਸੰਕਲਪ ਅਮਲ ਵਿੱਚ ਲਿਆ ਰਹੀ:-ਡਾ ਬਲਬੀਰ ਸਿੰਘ

203

ਪੰਜਾਬ ਸਰਕਾਰ ਨਸਿ਼ਆ ਦੇ ਸਿ਼ਕਾਰ ਹੋਏ ਨੌਜਵਾਨਾਂ ਲਈ ਨਵਾਂ ਸੰਕਲਪ ਅਮਲ ਵਿੱਚ ਲਿਆ ਰਹੀ:-ਡਾ ਬਲਬੀਰ ਸਿੰਘ

ਬਹਾਦਰਜੀਤ ਸਿੰਘ / ਰੂਪਨਗਰ, 8 ਅਪ੍ਰੈਲ,2023

ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਲਈ ਨਸਿ਼ਆ ਦੇ ਸਿ਼ਕਾਰ ਹੋਏ ਨੌਜਵਾਨਾਂ ਲਈ ਨਵਾਂ ਸੰਕਲਪ ਅਮਲ ਵਿੱਚ ਲਿਆ ਰਹੀ ਹੈ। ਜਿਸ ਤਹਿਤ ਨਸਿ਼ਆ ਦੀ ਲਤ ਵਿੱਚ ਫਸੇ ਨੌਜਾਵਨਾਂ ਨੂੰ ਜੇਲਾਂ ‘ਚ ਬੰਦ ਕਰਨ ਦੀ ਬਜਾਏ  ਨਸ਼ਾ ਛਡਾੳ ਕੇਂਦਰ ਵਿੱਚ ਲਿਆ ਕੇ ਉਨ੍ਹਾਂ ਨੂੰ ਪੇ੍ਰਰਿਤ ਕਰਨ ਲਈ ਚੰਗੇ ਡਾਕਟਰਾਂ ਦੀ ਸੁਵਿਧਾ, ਕਾਊਸਲੰਿਗ, ਸਿਹਤਬੰਦ ਰਹਿਣ ਲਈ ਯੋਗ ਸਿੱਖਿਆ ਅਤੇ ਕਿੱਤਾ ਮੁਖੀ ਕੰਮਾਂ ਦੀ ਟਰੇਨਿੰਗ ਆਦਿ ਸੁਵਿਧਾ ਰਾਹੀ ਬੇਹਤਰ ਜੀਵਨ ਜਿਉਣ ਦੇ ਯੋਗ ਬਣਾਏਗੀ।

ਡਾ. ਬਲਬੀਰ ਸਿਘ ਅੱਜ ਇੱਥੇ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ) ਵਲੋਂ ਸੈਣੀ ਭਵਨ ਵਿਖੇ 39ਵੇਂ ਸਾਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਸਿ਼ਆ ਦੇ ਸਪਲਾਇਰ ਨਾਲ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਜੀਉਣ ਦੇ ਯੋਗ ਬਣਾਉਣ ਲਈ ਮਾਨ ਸਰਕਾਰ ਲਗਾਤਾਰ ਯਤਨਸੀਲ ਹੈ। ਉਨ੍ਹਾਂ ਕਿਹਾ ਕਿ ਇਨਸਾਨ ਦੀ ਚੰਗੀ ਸਿਹਤ ਦਵਾਈਆ ਨਾਲ ਨਹੀ ਸਗੋਂ ਚੰਗੇ ਆਹਾਰ ਨਾਲ ਠੀਕ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ “ਸੀ ਐਮ ਯੋਗਸਾਲਾ” ਪ੍ਰਣਾਲੀ ਅਮਲ ਵਿੱਚ ਲਿਆਦੀ ਹੈ। ਉਨ੍ਹਾਂ ਰਾਜ ਦੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਪ੍ਰੇਰਣਾ ਕਰਦਿਆ ਕਿਹਾ ਕਿ ਸਾਨੂੰ ਹਰ ਰੋਜ਼ ਇੱਕ ਘੰਟਾ ਸਰੀਰਕ ਕਸਰਤ ਲਈ ਜਰੂਰ ਦੇਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਮੁਹੱਲਾ ਕਲਿਿਨੰਗ ਪ੍ਰਣਾਲੀ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਅਧੀਨ ਇਨ੍ਹਾਂ ਕਲਿਿਨੰਗ ਤੇ ਆਮ ਲੋਕਾਂ ਲਈ 41 ਤਰਾਂ ਦੇ ਟੈਸਟ ਹੋਣਗੇ ਅਤੇ 80 ਤਰਾਂ ਦੀਆਂ ਦਵਾਈਆ ਵੀ ਮਿਲਣਗੀਆ, ਜਿਸ ਨਾਲ 90 ਫੀਸਦ ਲੋਕਾਂ ਦੀਆ ਆਮ ਬਿਮਾਰੀਆ ਦਾ ਇੱਥੇ ਹੀ ਇਲਾਜ਼ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਦੇ ਜਿ਼ਲ੍ਹਾ ਪੱਧਰੀ ਹਸਪਤਾਲਾਂ ‘ਚ ਉਹ ਸਾਰੀਆ ਡਾਕਟਰੀ ਅਤੇ ਟੈਸਟਾਂ ਦੀਆ ਸੁਵਿਧਾਵਾਂ ਮਿਲਣ ਲੱਗ ਜਾਣਗੀਆ ਜੋ ਮਰੀਜ਼ਾ ਨੂੰ ਲੈਣ ਲਈ ਹੁਣ ਨਿੱਜੀ ਹਸਪਤਾਲਾ ਵਿੱਚ ਜਾਣਾ ਪੈਂਦਾ ਹੈ। ਸਿਹਤ ਮੰਤਰੀ ਨੇ ਸੈਣੀ ਭਵਨ ਦੇ ਲੋਕਾਂ ਭਲਾਈ ਕਮੰਾਂ ਦੀ ਪ੍ਰਸੰਸ਼ਾ ਕਰਦਿਆ ਸੰਸਥਾ ਨੂੰ ਕੁਦਰਤੀ ਸਰੋਤਾ ਤੋਂ ਬਿਜਲੀ ਪੈਦਾ ਕਰਨ ਲਈ ਸੋਲਰ ਪਲਾਂਟ ਲਗਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦੀ ਘੋਸ਼ਣਾ ਕੀਤੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਕਰੋਨਾ ਰੋਗ ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਦੀਆ ਹਦਾਇਤਾ ਤੇ ਅਮਲ ਯਕੀਨੀ ਬਣਾਏਗੀ।

ਇਸ ਮੌਕੇ ਤੇ ਬੋਲਦਿਆ ਰੂਪਨਗਰ ਹਲਕੇ ਤੇ  ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸੈਣੀ ਭਵਨ ਰੂਪਨਗਰ ਦੀ ਸੰਸਥਾ ਲੋਕ ਭਲਾਈ ਦੇ ਖੇਤਰ ਵਿੱਚ ਆਮ ਲੋਕਾਂ ਲਈ ਪ੍ਰੇਰਣਾ ਦਾ ਕੇਂਦਰ ਹੈ। ਉਨ੍ਹਾਂ ਮਾਨ ਸਰਕਾਰ ਵਲੋਂ ਰਾਜ ਵਿੱਚ ਸਿਹਤ ਅਤੇ ਸਿੱਖਿਆ ਦੇ ਸੁਧਾਰ ਲਈ ਅਰੰਭੀ ਮੁਹਿੰਮ ਦੀ ਪ੍ਰਸੰਸ਼ਾ ਕੀਤੀ ਅਤੇ ਸਿਵਲ ਹਸਪਤਾਲ ਰੂਪਨਗਰ ਨੂੰ ਅਪਗਰੇਡ ਕਰਕੇ 300 ਬਿਤਰਿਆ ਦਾ ਹਸਪਤਾਲ ਬਣਾਉਣ ਦੀ ਮੰਗ  ਕੀਤੀ। ਇਸ ਮੌਕੇ ਤੇ ਬੋਲਦਿਆ ਆਲ ਇੰਡਿਆ ਰਾਇਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਸਮਾਜ ਸੇਵਾ ਕਰਨਾ ਸਭ ਤੋਂ ਉਤਮ ਕਾਰਜ਼ ਹੈ, ਉਨਾਂ ਸਰਕਾਰ ਤੋਂ ਬੇਰੁਜ਼ਗਰੀ ਖਤਮ ਕਰਨ ਲਈ ਸਮਾਲ ਸਕੇਲ ਤੇ ਫੂਡ ਪੌ੍ਰਸੈਸਿੰਗ ਯੁਨਿਟ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ੳਬੀਸੀ ਦੇ ਅਮਲ ‘ਚ ਆਉਣ ਨਾਲ ਸੈਣੀ ਬਰਾਦਰੀ ਨੇ ਅਨੇਕਾਂ ਨੌਜਵਾਨਾਂ ਨੂੰ ਨੋਕਰੀ ਲੈਣ ‘ਚ ਮਦਦ ਮਿਲੀ ਹੈ। ਉਨ੍ਹਾਂ ਸੈਣੀ ਭਵਨ ਦੇ ਵਿਕਾਸ ਲਈ 50 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਦਿੱਤੀ।

ਪੰਜਾਬ ਸਰਕਾਰ ਨਸਿ਼ਆ ਦੇ ਸਿ਼ਕਾਰ ਹੋਏ ਨੌਜਵਾਨਾਂ ਲਈ ਨਵਾਂ ਸੰਕਲਪ ਅਮਲ ਵਿੱਚ ਲਿਆ ਰਹੀ:-ਡਾ ਬਲਬੀਰ ਸਿੰਘ

ਇਸ ਮੌਕੇ ਤੇ ਪੰਚਕੁਲਾ ਤੋਂ ਇੰ.  ਭਗਵਾਨ ਸਿੰਘ ਨੇ ਵੀ ਸੈਣੀ ਭਵਨ ਨੂੰ 50 ਹਜ਼ਾਰ ਰੁਪਏ ਦਾਨ ਕੀਤੇ। ਗੁਰਮੁੱਖ ਸਿੰਘ ਸੈਣੀ ਨੇ ਵਜ਼ੀਫਿਆ 50 ਹਜ਼ਾਰ ਅਤੇ ਪਰਮਿੰਦਰ ਕੌਰ ਪੰਡੋਲ ਨੇ 12 ਹਜ਼ਾਰ ਰੁਪਏ ਦਾਨ ਕੀਤੇ। ਸਮਾਗਮ ਦੌਰਾਨ ਪੰਜਾਬੀ ਕਲਾਕਾਰਾਂ ਹਰਮਿੰਦਰ ਨੂਰਪੁਰੀ, ਕੁਲਬੀਰ ਸੈਣੀ ਅਤੇ ਸੰਸਥਾ ਦੀਆਂ ਸਿੱਖਿਆਰਥਣਾ ਨੇ ਅਪਣੇ ਗੀਤਾ ਅਤੇ ਸਭਿਆਚਾਰਕ ਪੋ੍ਰਗਰਾਮ ਰਾਹੀ ਦਰਸ਼ਕਾਂ ਦਾ ਮਨੋਰਜ਼ਨ ਕੀਤਾ। ਸਮਾਗਮ ਨੂੰ ਹਰਜੀਤ ਸਿੰਘ ਲੋਂਗੀਆ, ਜਸਵੰਤ ਸਿੰਘ ਸੈਣੀ, ਜਗਦੀਸ਼ ਰਾਮ ਸੈਣੀ ਦੀਨਾਨਗਰ, ਹਰਿਆਣਾ ਐਸਜੀਪੀਸੀ ਮੈਂਬਰ ਸੁਖਵਿੰਦਰ ਸਿੰਘ ਮੰਡੇਵਰ, ਸੁਭ ਸੈਣੀ ਨਵਾਂਸ਼ਹਿਰ, ਸ਼ਮਿੰਦਰ ਸਿੰਘ ਭਕੂਮਾਜਰਾ, ਤੇਜਪਾਲ ਸਿੰਘ ਆਦਿ ਨੇ ਵੀ ਸੰਬੌਧਨ ਕੀਤਾ।

ਸਾਲਾਨਾ ਸਮਾਗਮ ਦਾ ਅਰੰਭ ਸਵੇਰੇ ਸ਼੍ਰੀ ਸੁਖਮਨੀ ਸਹਿਬ ਜੀ ਦੇ ਪਾਠ ਨਾਲ ਹੋਇਆ ਅਤੇ ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਅੰਬੇਦਕਰ ਸੈਂਟਰ ਦੇ ਸਾਬਕਾ ਡਾਇਰੈਕਟਰ ਸਮਾਜਿਕ ਵਿਿਗਆਨ ਪੌ੍ਰ: ਮਨਜੀਤ ਸਿੰਘ ਅਤੇ ਨਵਾਂ ਸਵੇਰਾ ਦੇ ਐਡੀਟਰ ਸਰਬਜੀਤ ਸਿੰਘ ਧਾਲੀਵਾਲ ਨੇ ਵਿਚਾਰ ਵਟਾਂਦਰੇ ਦੇ ਵਿਸ਼ੇ “ਪੰਜਾਬ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ” ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਪੰਜਾਬ ਅੰਦਰ ਹਰ ਵਰਗ ਵਿੱਚ ਬੇਚੇਨੀ ਪਾਈ ਜਾ ਰਹੀ ਹੈ ਅਤੇ ਪੰਜਾਬ ਨੂੰ ਇਸ ਹਾਲਾਤ ਤੋਂ ਬਾਹਰ ਕਢਣ ਲਈ ਹਰ ਇਕ ਖੇਤਰ ‘ਚ ਇਮਾਨਦਾਰੀ, ਪਾਰਦਸ਼ਤਾ, ਮਿਲਵਰਤਣ ਨਾਲ ਕੰਮ ਕਰਨ ਦੀ ਲੌੜ ਹੈ। ਸੰਮੇਲਨ ਦੌਰਾਨ ਸੰਸਥਾਂ ਵਲੋਂ ਪ੍ਰਕਾਸਿ਼ਤ ਕੀਤਾ ਜਾਂਦਾ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 48ਵਾਂ ਅੰਕ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਆਪਣਾ ਕੋਰਸ ਪੂਰਾ ਕਰਨ ਵਾਲੀਆਂ ਸਿੱਖਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ।

ਸੰਮੇਲਣ ਦੌਰਾਨ ਸਫਲ ਸੈਣੀ ਸਖਸ਼ੀਅਤਾ ਰਾਵਿੰਦਰ ਸਿੰਘ ਸੈਣੀ, ਡਾਇਰੈਕਟਰ (ਕਮਰਸਿ਼ਅਲ) ਪੀਐਸਪੀਸੀਐਲ, ਪੰਜਾਬ ਦੇ ਸਾਬਕਾ ਡਾਇਰੈਕਟਰ ਸਿਹਤ ਗੁਰਿੰਦਰਬੀਰ ਸਿੰਘ, ਪੰਚਾਇਤੀ ਰਾਜ ਪੰਜਾਬ ਦੇ ਸਾਬਕਾ ਮੁੱਖ ਇੰਜਨੀਅਰ ਤੇਜਪਾਲ ਸਿੰਘ, ਬਹੁਪੱਖੀ ਵਿਕਾਸ ਲਈ ਕੁਲਵਿੰਦਰ ਕੌਰ ਸਰਪੰਚ ਮਲਿਕਪੁਰ, ਮਾਡਲ ਗ੍ਰਾਮ ਲਈ ਰਣਬੀਰ ਕੌਰ ਸਰਪੰਚ ਬਲਰਾਮਪੁਰ, ਫੁੱਟਬਾਲ ਪ੍ਰੋਮੋਟਰ ਮਨਮੋਹਨ ਸਿੰਘ ਭਲਿਆਣ, ਵੈਟਰਨ ਖਿਡਾਰੀ ਸੋਨ ਜੇਤੂ ਐਡਵੋਕੇਟ ਮਹਿੰਦਰ ਸਿੰਘ ਭਲਿਆਣ, ਗੀਤਕਾਰ ਜੱਗਾ ਸਿੰਘ ਨਿਕੂਵਾਲ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਪੰਜਾਬੀ ਯੂਨੀਵਰਸਿਟੀ ਤੋਂ ਉਚ ਸਥਾਨ ਪੈਣ ਲਈ ਸਾਫਟਵੇਅਰ ਡਿਵੈਲਪਰ ਵਿਿਦਆਰਥੀ ਸੁਖਜੀਤ ਸਿੰਘ, ਨਗਰ ਸੁਧਾਰ ਟਰੱਸਟ ਨਵਾਂ ਸਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਲਿਖਾਰੀ ਪਿੰ[ ਹਰਬੰਸ ਸਿੰਘ, ਸਮਾਜ ਸੇਵੀ ਦਵਿੰਦਰ ਸਿੰਘ ਲਸਾੜਾ ਨੂੰ ਸਨਮਾਨਿਤ ਕੀਤਾ ਗਿਆ। ਸੈਣੀ ਸੰਸਾਰ ਮੈਗਜ਼ੀਨ ਦੇ ਪ੍ਰਸ਼ਨਾ ਦੇ ਸਹੀ ਉੱਤਰ ਦੇਣ ਲਈ ਨਿਮੋਲਕ ਸਿੰਘ ਮੁਹਾਲੀ, ਗੁਰਵਿੰਦਰ ਕੌਰ ਰੂਪਨਗਰ ਤੇ ਮਨਜੀਤ ਕੌਰ ਸੁਖਰਾਮਪੁਰ ਟਪਰੀਆਂ। ਸੰਮੇਲਣ ਦੌਰਾਨ ਸੈਣੀ ਭਵਨ ਦੇ ਪ੍ਰਧਾਨ ਡਾ[ ਅਜਮੇਰ ਸਿੰਘ, ਸਕੱਤਰ ਬਲਬੀਰ ਸਿੰਘ, ਪੀਆਰੳ ਰਾਜਿੰਦਰ ਸੈਣੀ, ਟਰੱਸਟੀ ਰਾਜਿੰਦਰ ਸਿੰਘ ਨਨੂਆ, ਅਮਰਜੀਤ ਸਿੰਘ ਨੇ ਸੰਬੋਧਨ ਕੀਤਾ  ਅਤੇ ਸੰਸਥਾ ਬਾਰੇ ਜਾਣਕਾਰੀਆਂ ਸਾਂਝੀਆ ਕੀਤੀਆ। ਸਮਾਗਮ ‘ਚ  ਸੰਸਥਾ ਦੇ ਪ੍ਰਬੰਧਕ ਬਲਦੇਵ ਸਿੰਘ ਮੁੰਡਰਾ, ਰਾਮ ਸਿੰਘ ਸੈਣੀ, ਗੁਰਮੁੱਖ ਸਿੰਘ ਸੈਣੀ, ਇੰਜ[ ਹਰਜੀਤ ਸਿੰਘ ਸੈਣੀ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਮੰਦਰਾ, ਰਾਜਿੰਦਰ ਸਿੰਘ ਗਿਰਨ, ਪ੍ਰਿਤਪਾਲ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ, ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।