ਪੰਜਾਬ ਸਰਕਾਰ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਕਰਵਾਉਣ ਲਈ ਵਚਨਬੱਧ:ਡਾ. ਅਮਨਦੀਪ ਕੌਰ ਅਰੋੜਾ
ਮੋਗਾ 27 ਅਕਤੂਬਰ,2023
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਕਰਵਾਉਣ ਲਈ ਵਚਨਬੱਧ ਹੈ Iਇਹ ਦਾ ਪ੍ਰਗਟਾਵਾ ਕਲ ਇਥੇ ਐਮ.ਐਲ.ਏ ਹਲਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ 132 ਕੇ.ਵੀ. ਸਬ ਸਟੇਸ਼ਨ ਮੋਗਾ-1 ਨਵੇਂ ਉਸਾਰੇ ਫੀਡਰ 11 ਕੇ.ਵੀ.ਪ੍ਰਤਾਪ ਰੋਡ ਦੇ ਬਰੇਕਰ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਇਸ ਨਵੇਂ ਉਸਾਰੇ ਫੀਡਰ ਨਾਲ ਪਹਿਲਾਂ ਚਲ ਰਹੇ ਮੋਗਾ-2 ਅਤੇ ਜਵਾਹਰ ਨਗਰ ਫੀਡਰਾਂ ਦੀ ਲੋਡਿੰਗ ਘੱਟ ਹੋ ਜਾਵੇਗੀ ਅਤੇ ਇਸ ਨਾਲ ਜਵਾਹਰ ਨਗਰ ਅਤੇ ਪ੍ਰਤਾਪ ਰੋਡ ਦੀ ਪਾਵਰ ਸਪਲਾਈ ਵਿੱਚ ਸੁਧਾਰ ਹੋਵੇਗਾ ।ਇਸ ਫੀਡਰ ਤੇ ਤਕਰੀਬਨ 41 ਲੱਖ ਰੁਪਏ ਦਾ ਖਰਚਾ ਹੋਇਆ ਹੈ ।
ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ. ਸਰਕਲ ਫਰੀਦਕੋਟ ਦੇ ਨਿਗਰਾਨ ਇੰਜੀ. ਸੰਦੀਪ ਗਰਗ , ਸ਼ਹਿਰੀ ਮੰਡਲ ਮੋਗਾ ਦੇ ਐਕਸੀਅਨ ਇੰਜੀ.ਰਾਜਿੰਦਰ ਸਿੰਘ , ਐਸ. ਡੀ.ਓ. ਸਾਊਥ ਮੋਗਾ ਇੰਜੀ. ਬਲਜੀਤ ਸਿੰਘ ਮੌਜੂਦ ਸੀ।
