ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਕਮਿਊਨਟੀ ਸੈਨਟਰੀ ਕੰਪਲੈਕਸ ਬਣਨ ਨਾਲ ਹੋਵੇਗਾ ਸਫਾਈ ’ਚ ਸੁਧਾਰ, ਵਧੇਗੀ ਕੌਮੀ ਪੱਧਰ ’ਤੇ ਰੈਕਿੰਗ
ਫ਼ਤਹਿਗੜ੍ਹ ਸਾਹਿਬ, 04 ਫਰਵਰੀ :
ਜਿ਼ਲ੍ਹੇ ਦੇ 42 ਪਿੰਡਾਂ ਵਿੱਚ ਕਮਿਊਨਟੀ ਸੈਨਟਰੀ ਕੰਪਲੈਕਸ ਬਣਨ ਨਾਲ ਜਿਥੇ ਸਫਾਈ ਵਿਵਸਥਾ ’ਚ ਸੁਧਾਾਰ ਹੋਵੇਗਾ ਉਥੇ ਹੀ ਦੇਸ਼ ਭਰ ਵਿੱਚ ਚੱਲ ਰਹੇ ਸਵੱਛ ਭਾਰਤ ਅਭਿਆਨ ਦੇ ਤਹਿਤ ਸ਼ਹੀਦਾਂ ਦੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਇਬ ਦੀ ਕੌਮੀ ਪੱਧਰ ’ਤੇ ਰੈਕਿੰਗ ’ਚ ਵੀ ਸੁਧਾਰ ਹੋਵੇਗਾ।
ਬੀਤੇ ਸਾਲ ਦਸੰਬਰ ਮਹੀਨੇ ਵਿੱਚ ਆਯੋਜਿਤ ਕੀਤੀ ਗਈ ਸ਼ਹੀਦੀ ਸਭਾ ਦੌਰਾਨ ਜਿ਼ਲ੍ਹੇ ’ਚ ਕਈ ਤਰ੍ਹਾਂ ਦੇ ਵਿਲੱਖਣ ਕੰਮ ਕੀਤੇ ਗਏ ਪਰ ਇਹ ਕੰਮ ਸਰਹਿੰਦ ਸ਼ਹਿਰ ਤੇ ਮੁੱਖ ਗੁਰਦੂਆਰਾ ਸਾਇਬ ਦੇ ਆਲੇ ਦੁਆਲੇ ਪੰਜ ਸੱਤ ਕਿਲੋਮੀਟਰ ਤੱਕ ਹੀ ਸੀਮਤ ਰਹੇ । ਹੁਣ ਜਿ਼ਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਸਾਫ ਸਫਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ 42 ਪਿੰਡਾਂ ਵਿੱਚ ਕਮਊਨਟੀ ਸੈਨੇਟਰੀ ਕੰਪਲੈਕਸ ਬਣਾਏ ਜਾ ਰਹੇ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਡਲ, ਫ਼ਤਹਿਗੜ੍ਹ ਸਾਹਿਬ ਦੇ ਕਾਰਜਕਾਰੀ ਇੰਜੀਨੀਅਰ ਜੌਨੀ ਖੰਨਾ ਦੱਸਦੇ ਹਨ ਕਿ ਜਿ਼ਲ੍ਹੇ ਦੇ 16 ਪਿੰਡਾਂ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਇਸ ਕੰਮ ਦੀ ਅਨੁਮਾਨਤ ਲਾਗਤ ਤਕਰੀਬਨ 1 ਕਰੋੜ 21 ਲੱਖ ਰੁਪਏ ਹੈ। ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ 15 ਹੋਰ ਪਿੰਡਾਂ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ।
ਉਹਨਾ ਦੱਸਿਆ ਕਿ ਇਸ ਤੋਂ ਇਲਾਵਾ ਜਿ਼ਲ੍ਹੇ ਦੇ ਭੜੀ ਚਨਾਰਥਲ ਕਲਾਂ ਅਤੇ ਅਨਾਇਤਪੁਰਾ ’ਚ ਟੋਬੇ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸ ਦੀ ਅਨੁਮਾਨਤ ਲਾਗਤ ਇਕ ਕਰੋੜ ਅੱਠ ਲੱਖ ਰੁਪਏ ਹੈ। ਦੂਜੇ ਪਾਸੇ ਚਨਾਰਥਲ ਕਲਾਂ ਦੇ ਉਘੇ ਸਮਾਜ ਸੇਵੀ ਸ੍ਰੀ ਪਰਮਵੀਰ ਸਿੰਘ ਟਿਵਾਣਾ ਦੱਸਦੇ ਹਨ ਕਿ ਕੁਝ ਮਹੀਨੇ ਤੱਕ ਟੋਬੇ ਦਾ ਬਹੁਤ ਬੁਰਾ ਹਾਲ ਸੀ। ਬਰਸਾਤਾਂ ਵਿੱਚ ਇਸ ਦਾ ਪਾਣੀ ਪਹਿਲਾਂ ਸੜਕ ਅਤੇ ਬਾਦ ਵਿੱਚ ਨਾਲ ਲੱਗਦੇ ਸਕੂਲ ਤੱਕ ਆ ਜਾਂਦਾ ਸੀ। ਇਸ ਕਰਕੇ ਲੋਕਾਂ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਭਾਰੀ ਪਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਇਲਾਕੇ ਦੇ ਐਮ ਐਲ ਏ ਸ੍ਰੀ ਕੁਲਜੀਤ ਸਿੰਘ ਨਾਗਰਾ ਦੇ ਯਤਨਾਂ ਦੇ ਸਦਕਾ ਇਸ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਰਹੀ ਹੈ। ਦਰੱਖਤ ਅਤੇ ਸੁੰਦਰ ਬੂਟੇ ਲਗਾਏ ਗਏ ਹਨ। ਕੱਲ ਤੱਕ ਟੋਬੇ ਵਿੱਚ ਸਿਰਫ ਗੰਦਾ ਪਾਣੀ ਹੁੰਦਾ ਸੀ,ਪਰ ਹੁਣ ਇਹ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਕਰੇਗਾ।
ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਕਮਿਊਨਟੀ ਸੈਨਟਰੀ ਕੰਪਲੈਕਸ ਬਣਨ ਨਾਲ ਹੋਵੇਗਾ ਸਫਾਈ ’ਚ ਸੁਧਾਰ, ਵਧੇਗੀ ਕੌਮੀ ਪੱਧਰ ’ਤੇ ਰੈਕਿੰਗ I ਇਸੇ ਕੜੀ ਵਿੱਚ ਦੱਸਿਆ ਜਾਂਦਾ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫਤਹਿਗੜ੍ਹ ਸਾਹਿਬ ਵਲੋਂ ਸਵੱਛ ਭਾਰਤ ਮਿਸ਼ਨ ਫੇਸ-2 ਅਧੀਨ ਪੇਂਡੂ ਵਿਕਾਸ ਅਤੇ ਸਫਾਈ ਅਭਿਆਨ ਨੂੰ ਮੁੱਖ ਰੱਖਦੇ ਹੋਏ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ 347 ਲਾਭਪਾਤਰੀਆਂ ਨੂੰ ਇੰਡਵੀਜੁਅਲ ਹਾਊਸ ਹੋਲਡ, ਲੈਟਰਿਨਜ਼ ਬਣਾਉਣ ਲਈ 46 ਲੱਖ ਰੁਪਏ ਲਾਭਪਾਤਰੀਆਂ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸੇ ਯੋਜਨਾ ਅਧੀਨ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਲਾਭਪਾਤਰੀਆਂ ਦੇ ਫਾਰਮ ਭਰਵਾਏ ਜਾ ਰਹੇ ਹਨ। ਇਸ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।