ਫਿਲਮੀ ਅਦਾਕਾਰਾ ਤੇ ਮਾਡਲ ਅਮਨਦੀਪ ਹੁੰਦਲ ਦੇ ਭਰਾ ਨੇ ਆਪਣੀ ਮਾਂ ਤੇ ਭੈਣ ਤੋਂ ਜਾਨ ਨੁੰ ਖ਼ਤਰੇ ਦੇ ਲਾਏ ਦੋਸ਼

208

ਫਿਲਮੀ ਅਦਾਕਾਰਾ ਤੇ ਮਾਡਲ ਅਮਨਦੀਪ ਹੁੰਦਲ ਦੇ ਭਰਾ ਨੇ ਆਪਣੀ ਮਾਂ ਤੇ  ਭੈਣ ਤੋਂ ਜਾਨ ਨੁੰ ਖ਼ਤਰੇ ਦੇ ਲਾਏ ਦੋਸ਼

ਪਟਿਆਲਾ, 27 ਜੁਲਾਈ :

ਪੰਜਾਬੀ ਫਿਲਮਾਂ ਦੀ ਉੱਘੀ ਅਦਾਕਾਰਾ ਤੇ ਮਾਡਲ ਅਮਨਦੀਪ ਕੌਰ ਹੁੰਦਲ ਦੇ ਭਰਾ ਹਰਮਨਦੀਪ ਸਿੰਘ ਹੁੰਦਲ ਨੇ ਦੋਸ਼ ਲਾਇਆ ਹੈ ਕਿ ਉਸਦੀ ਜਾਨ ਨੂੰ ਉਸਦੀ ਭੈਣ ਤੇ ਮਾਂ ਤੋਂ ਖ਼ਤਰਾ ਹੈ ਤੇ ਇਸ ਲਈ ਉਸਦੇ ਪਰਿਵਾਰ ਦੀ ਰਾਖੀ ਯਕੀਨੀ ਬਣਾਈ ਜਾਵੇ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਹਰਮਨਦੀਪ ਸਿੰਘ ਹੁੰਦਲ ਤੇ ਉਸਦੀ ਸੱਸ ਮਨਜੀਤ ਕੌਰ ਨੇ ਦੱਸਿਆ ਕਿ ਹਰਮਨਦੀਪ ਦੇ ਪਿਤਾ ਸਰਬਜੀਤ ਸਿੰਘ ਪੁਲਿਸ ਵਿਚ ਡੀ ਐਸ ਪੀ ਸਨ ਜਿਹਨਾਂ ਦਾ ਤਕਰੀਬਨ ਢਾਈ ਸਾਲ ਪਹਿਲਾਂ ਦਿਹਾਂਤ ਹੋ ਗਿਆ। ਇਸ ਮਗਰੋਂ ਉਸਦੀ ਭੈਣ, ਉਸਦੇ ਪਤੀ ਤਨਵੀਰ ਸਿੰਘ ਤੇ ਮਾਂ ਦਵਿੰਦਰ ਕੌਰ ਨੇ ਉਸਦੇ ਖਿਲਾਫ ਚਾਰ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ। ਇਹ ਲੋਕ ਉਸ ‘ਤੇ ਦਬਾਅ ਪਾ ਰਹੇ ਹਨ ਕਿ ਜਿਸ ਮਕਾਨ ਵਿਚ ਉਹ ਰਹਿੰਦਾ ਹੈ, ਉਸਨੂੰ ਵੇਚ ਕੇ ਸਾਰੇ ਪੈਸੇ ਉਹਨਾਂ ਨੂੰ ਦਿੱਤੇ ਜਾਣ।

ਫਿਲਮੀ ਅਦਾਕਾਰਾ ਤੇ ਮਾਡਲ ਅਮਨਦੀਪ ਹੁੰਦਲ ਦੇ ਭਰਾ ਨੇ ਆਪਣੀ ਮਾਂ ਤੇ  ਭੈਣ ਤੋਂ ਜਾਨ ਨੁੰ ਖ਼ਤਰੇ ਦੇ ਲਾਏ ਦੋਸ਼

ਉਸਨੇ ਦੱਸਿਆ ਕਿ ਉਸਦੀ ਮਾਂ ਦੇ ਇਕ ਵਿਅਕਤੀ ਨਾਲ ਨਜਾਇਜ਼ ਸੰਬੰਧ ਹਨ ਤੇ ਉਹ ਗ੍ਰੀਨ ਪਾਰਕ ਕਲੌਨੀ ਵਿਚਲੀਆਂ ਉਹਨਾਂ ਦੀਆਂ ਦੋ ਕੋਠੀਆਂ ਵਿਚ ਰਹਿੰਦੀ ਹੈ। ਉਸਨੇ ਦੱਸਿਆ ਕਿ ਇਹਨਾਂ ਕੋਠੀ ‘ਤੇ ਉਸਦੀ ਭੈਣ ਅਮਨਦੀਪ ਹੁੰਦਲ ਤੇ ਉਸਦੇ ਪਤੀ ਤਨਵੀਰ ਸਿੰਘ ਨੇ 50 ਲੱਖ ਰੁਪਏ ਦਾ ਲੋਨ ਲੈ ਲਿਆ ਹੈ। ਉਹਨਾਂ ਦੱਸਿਆ ਕਿ ਹੁਣ ਜਿਸ ਕੋਠੀ ਵਿਚ ਆਦਰਸ਼ ਕਲੌਨੀ ਵਿਚ ਉਹ ਰਹਿੰਦਾ ਹੈ,  ਉਸਨੁੰ ਹਥਿਆਉਣਾ ਚਾਹੁੰਦੇ ਹਨ।

ਉਸਨੇ ਕਿਹਾ ਕਿ ਤਨਵੀਰ ਸਿੰਘ ਤੇ ਉਸਦੀ ਭੈਣ ਅਮਨਦੀਪ ਸਿੰਘ ਦਾ ਵਕੀਲ ਉਸਨੁੰ ਧਮਕੀਆਂ ਦੇ ਰਹੇ ਹਨ ਤੇ ਕਹਿ ਰਹੇ ਹਨ ਕਿ ਜਿਥੇ ਮਰਜ਼ੀ ਭੱਜ ਲੈ ਸਾਡੇ ਕੋਲ ਪੈਸਾ ਤੇ ਤਾਕਤ ਹੈ, ਤੂੰ ਕੁਝ ਨਹੀਂ ਕਰ ਸਕਦਾ।

ਫਿਲਮੀ ਅਦਾਕਾਰਾ ਤੇ ਮਾਡਲ ਅਮਨਦੀਪ ਹੁੰਦਲ ਦੇ ਭਰਾ ਨੇ ਆਪਣੀ ਮਾਂ ਤੇ ਭੈਣ ਤੋਂ ਜਾਨ ਨੁੰ ਖ਼ਤਰੇ ਦੇ ਲਾਏ ਦੋਸ਼ I ਉਸਨੇ ਕਿਹਾ ਕਿ ਉਹ ਤਾਂ ਵਾਰ ਵਾਰ ਅਪੀਲ ਕਰ ਰਿਹਾ ਹੈ ਕਿ ਆ ਕੇ ਮੇਰੇ ਨਾਲ ਬੈਠ ਕੇ ਮਸਲਾ ਨਿਬੇੜਨ ਤੇ ਜੋ ਹਿੱਸਾ ਬਣਦਾ ਹੈ, ਉਹ ਲੈ ਲੈਣ।

ਉਸਦੀ ਸੱਸ ਮਨਜੀਤ ਕੌਰ ਨੇ ਦੱਸਿਆ ਕਿ ਅਮਨਦੀਪ ਹੁੰਦਲ ਤੇ ਉਸਦੇ ਪਤੀ ਤੇ ਹਰਮਨਦੀਪ ਦੀ ਮਾਤਾ ਨੇ ਉਹਨਾਂ ਦੇ ਪੁੱਤਰ ਜੋ ਕਿ ਨਿਊਜ਼ੀਲੈਂਡ ਰਹਿੰਦਾ ਹੈ, ਦੇ ਖਿਲਾਫ ਵੀ ਕੇਸ ਦਰਜ ਕਰਵਾ ਦਿੱਤਾ ਹੈ ਤੇ ਸਾਡੇ ਪਰਿਵਾਰ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ।