ਬਠਿੰਡਾ -ਕਰਫਿਊ ਦੌਰਾਨ ਵਾਹਨਾਂ ਦੀ ਆਵਾਜਾਈ ਤੇ ਰੋਕ; ਪੈਟਰੋਲ ਪੰਪ ਕੇਵਲ ਪਾਸ ਧਾਰਕ ਵਾਹਨਾਂ ਨੂੰ ਹੀ ਦੇਣਗੇ ਤੇਲ

138

ਬਠਿੰਡਾ -ਕਰਫਿਊ ਦੌਰਾਨ ਵਾਹਨਾਂ ਦੀ ਆਵਾਜਾਈ ਤੇ ਰੋਕ; ਪੈਟਰੋਲ ਪੰਪ ਕੇਵਲ ਪਾਸ ਧਾਰਕ ਵਾਹਨਾਂ ਨੂੰ ਹੀ ਦੇਣਗੇ ਤੇਲ

ਬਠਿੰਡਾ, 2 ਮਈ
ਜਿ਼ਲ੍ਹਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਨੇ ਕੁਝ ਖਾਸ ਸ਼ੇ੍ਰਣੀਆਂ ਦੀਆਂ ਦੁਕਾਨਾਂ ਖੋਲਣ ਲਈ ਦਿੱਤੀ ਛੋਟ ਸਬੰਧੀ ਹੁਕਮਾਂ ਵਿਚ ਕੁਝ ਸੋਧ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੁਕਾਨਾਂ ਖੁੱਲਣ ਦੇ ਸਮੇਂ ਦੌਰਾਨ ਕੋਈ ਵੀ ਦੋ ਪਹੀਆਂ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਨਹੀਂ ਕਰੇਗਾ ਅਤੇ ਲੋਕਾਂ ਨੂੰ ਪੈਦਲ ਹੀ ਆਪਣੀ ਨੇੜੇ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਦੀ ਆਗਿਆ ਹੋਵੇਗੀ।

ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅੱਜ ਪਹਿਲੇ ਦਿਨ ਦਿੱਤੀ ਖੁੱਲ ਦੌਰਾਨ ਵੇਖਣ ਵਿਚ ਆਇਆ ਕਿ ਕੁਝ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਵਿਚ ਗੰਭੀਰਤਾ ਨਹੀਂ ਵਿਖਾਈ ਗਈ ਜਦ ਕਿ ਬਹੁਤ ਸਾਰੇ ਲੋਕਾਂ ਨੇ ਸਹਿਯੋਗ ਵੀ ਕੀਤਾ। ਇਸ ਲਈ ਹੁਣ ਹੁਕਮ ਪਾਸ ਕੀਤਾ ਗਿਆ ਹੈ ਕਿ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਸਮੇਤ ਛੋਟ ਵਾਲੇ ਸਮੇਂ ਭਾਵ ਸਵੇਰੇ 6 ਤੋਂ ਸਵੇਰੇ 10 ਵਜੇ ਤੱਕ ਵੀ ਦੋ ਪਹੀਆਂ ਜਾਂ ਚਾਰ ਪਹੀਆਂ ਵਾਹਨਾਂ ਦੀ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਜੇਕਰ ਕਿਸੇ ਨੇ ਬਿਨ੍ਹਾਂ ਪਾਸ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਕੀਤੀ ਤਾਂ ਉਸਦਾ ਵਾਹਨ ਜਬਤ ਕਰ ਲਿਆ ਜਾਵੇਗਾ।

ਬਠਿੰਡਾ -ਕਰਫਿਊ ਦੌਰਾਨ ਵਾਹਨਾਂ ਦੀ ਆਵਾਜਾਈ ਤੇ ਰੋਕ; ਪੈਟਰੋਲ ਪੰਪ ਕੇਵਲ ਪਾਸ ਧਾਰਕ ਵਾਹਨਾਂ ਨੂੰ ਹੀ ਦੇਣਗੇ ਤੇਲ
DC Bathinda

ਜਿ਼ਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਜਿ਼ਲ੍ਹੇ ਦੀ ਹਦੂਦ ਅੰਦਰ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਕੇਵਲ ਛੋਟ ਵਾਲੇ ਵਾਹਨਾਂ ਜਾਂ ਪਾਸ ਧਾਰਕ ਵਾਹਨਾਂ ਨੂੰ ਹੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਹਰੇਕ ਪੈਟਰੋਲ ਪੰਪ ਇਸ ਸਬੰਧੀ ਪੂਰਾ ਰਿਕਾਰਡ ਰੱਖੇਗਾ ਅਤੇ ਤੇਲ ਦੀ ਵਿਕਰੀ ਸਮੇਂ ਪਾਸ ਧਾਰਕ ਦਾ ਨਾਂਅ ਤੇ ਪਾਸ ਦਾ ਨੰਬਰ ਨੋਟ ਕਰੇਗਾ।ਇਸੇ ਤਰਾਂ ਵੱਖ ਵੱਖ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਾਸ ਆਪਣੇ ਵਾਹਨ ਤੇ ਚਸਪਾ ਕਰ ਲੈਣ ਤਾਂ ਜੋ ਨਾਕੇ ਤੇ ਪਹਿਚਾਣ ਵਿਚ ਦਿੱਕਤ ਨਾ ਆਵੇ।

ਬਠਿੰਡਾ -ਕਰਫਿਊ ਦੌਰਾਨ ਵਾਹਨਾਂ ਦੀ ਆਵਾਜਾਈ ਤੇ ਰੋਕ; ਪੈਟਰੋਲ ਪੰਪ ਕੇਵਲ ਪਾਸ ਧਾਰਕ ਵਾਹਨਾਂ ਨੂੰ ਹੀ ਦੇਣਗੇ ਤੇਲ I ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਵੀ ਇੰਨ੍ਹਾਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 188, ਐਪੀਡੈਮਿਕ ਡਜੀਜ ਐਕਟ 1897 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਵੱਖ ਵੱਖ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।