ਬਠਿੰਡਾ ਜਿ਼ਲ੍ਹੇ ਵਿਚ ਬਾਹਰੋਂ ਆਉਣ ਵਾਲਿਆਂ ਨੂੰ 15 ਦਿਨ ਲਈ ਰਹਿਣਾ ਪਵੇਗਾ ਇਕਾਂਤਵਾਸ
ਬਠਿੰਡਾ, 22 ਅਪ੍ਰੈਲ :
ਜਿ਼ਲ੍ਹਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ ਜੋ ਲੋਕ ਜਿ਼ਲ੍ਹੇ ਦੇ ਬਾਹਰ ਤੋਂ ਆ ਰਹੇ ਹਨ ਉਨ੍ਹਾਂ ਨੂੰ ਕੇਵਲ ਈ ਪਾਸ ਦੇ ਅਧਾਰ ਤੇ ਹੀ ਜਿ਼ਲ੍ਹੇ ਵਿਚ ਦਾਖਲ ਹੋਣ ਦਿੱਤਾ ਜਾਵੇਗਾ ਅਤੇ ਜੋ ਲੋਕ ਈ ਪਾਸ ਨਾਲ ਜਿ਼ਲ੍ਹੇ ਦੇ ਬਾਹਰ ਤੋਂ ਆਉਣਗੇ ਉਨ੍ਹਾਂ ਨੂੰ 15 ਦਿਨ ਲਈ ਆਪਣੇ ਘਰ ਵਿਚ ਹੀ ਇਕਾਂਤਵਾਸ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਦੀ ਸਿਹਤ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਇਸ ਲਈ ਸਹਿਯੋਗ ਦੀ ਅਪੀਲ ਕੀਤੀ ਤਾਂ ਜ਼ੋ ਜਿ਼ਲ੍ਹੇ ਨੂੰ ਕਰੋਨਾ ਤੋਂ ਮੁਕਤ ਰੱਖਿਆ ਜਾ ਸਕੇ। ਉਨ੍ਹਾਂ ਨੇ ਇਸ ਸਬੰਧੀ ਸਮੂਹ ਵਿਸੇਸ਼ ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਇਲਾਕੇ ਵਿਚ ਇੰਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ।

ਬਠਿੰਡਾ ਜਿ਼ਲ੍ਹੇ ਵਿਚ ਬਾਹਰੋਂ ਆਉਣ ਵਾਲਿਆਂ ਨੂੰ 15 ਦਿਨ ਲਈ ਰਹਿਣਾ ਪਵੇਗਾ ਇਕਾਂਤਵਾਸ I ਇਸ ਤੋਂ ਬਿਨ੍ਹਾਂ ਜਿ਼ਲ੍ਹਾ ਮੈਜਿਸਟ੍ਰੇਟ ਨੇ ਕਰਫਿਊ ਵਿਚ ਸਹਿਯੋਗ ਲਈ ਜਿ਼ਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਇਸੇ ਤਰਾਂ ਸਵੈ ਜਾਬਤੇ ਨਾਲ ਕਰਫਿਊ ਦਾ ਪਾਲਣ ਕਰਦੇ ਰਹਿਣ ਤਾਂ ਜ਼ੋ ਜਿ਼ਲ੍ਹੇ ਵਿਚ ਕਰੋਨਾ ਦਾ ਦਾਖਲਾ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਜਰੂਰੀ ਵਸਤਾਂ ਦੀ ਸਪਲਾਈ ਵੀ ਯਕੀਨੀ ਬਣਾਈ ਜਾ ਰਹੀ ਹੈ।