ਬਠਿੰਡਾ ਵਿਚ ਕਿਤਾਬਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲਣਗੀਆਂ ਜ਼ਿਲਾ ਮੈਜਿਸਟੇ੍ਰਟ

318

ਬਠਿੰਡਾ ਵਿਚ ਕਿਤਾਬਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲਣਗੀਆਂ ਜ਼ਿਲਾ ਮੈਜਿਸਟੇ੍ਰਟ

ਬਠਿੰਡਾ, 12 ਮਈ
ਜ਼ਿਲਾ ਮੈਜਿਸਟ੍ਰੇਟ  ਬੀ ਸ੍ਰੀ ਨਿਵਾਸਨ ਆਈਏਐਸ ਨੇ ਜ਼ਿਲੇ ਵਿਚ ਦੁਕਾਨਾਂ ਖੋਲਣ ਸਬੰਧੀ ਦਿੱਤੀਆਂ ਛੋਟਾਂ ਦੀ ਲਗਾਤਾਰਤਾ ਵਿਚ ਸਟੇਸ਼ਨਰੀ ਅਤੇ ਕਿਤਾਬਾਂ ਦੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਹੈ।

ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਸਰਕਾਰੀ ਸਕੂਲਾਂ ਬੱਚਿਆਂ ਦੀ ਪੜਾਈ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਜ਼ਿਲਾ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਉਨਾਂ ਦੇ ਸਟਾਫ ਨੂੰ ਨਾਲ ਲੈਕੇ ਕਰਫਿਊ ਦੌਰਾਨ ਬੱਚਿਆਂ ਨੂੰ ਕਿਤਾਬਾਂ ਵੰਡਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਬਠਿੰਡਾ ਦੇ ਪ੍ਰਾਈਵੇਟ ਸਕੂਲਾਂ ਨੂੰ ਆਨ ਲਾਈਨ ਪੜ੍ਹਾਈ ਲਈ ਸੀਮਤ ਸਟਾਫ ਨੂੰ ਸਕੂਲ ਬੁਲਾਉਣ ਦੀ ਆਗਿਆ
DC Bathinda

ਇਸ ਤੋਂ ਬਿਨਾਂ ਰੀਅਲ ਅਸਟੇਟ ਕੰਪਨੀਆਂ ਦੇ ਦਫ਼ਤਰ ਅਤੇ ਪ੍ਰਾਪਰਟੀ ਡੀਲਰਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲਣ ਦੀ ਆਗਿਆ ਵੀ ਜ਼ਿਲਾ ਮੈਜਿਸਟੇ੍ਰਟ ਵੱਲੋਂ ਦਿੱਤੀ ਗਈ ਹੈ। ਬਾਕੀ ਦੁਕਾਨਾਂ ਸਬੰਧੀ ਪਹਿਲਾਂ ਤੋਂ ਜਾਰੀ ਹੁਕਮ ਲਾਗੂ ਰਹਿਣਗੇ।