ਬਠਿੰਡਾ ਵਿਚ ਜਦੋਂ ਕੁਝ ਸ਼ਰਧਾਲੂਆਂ ਨੇ ਕੀਤੀ ਕੜਾਹ ਪ੍ਰਸ਼ਾਦ ਦੀ ਫਰਮਾਇਸ਼ ਤਾਂ ਸਭਨਾਂ ਲਈ ਬਣ ਕੇ ਆ ਗਈ ਦੇਗ

513

ਬਠਿੰਡਾ ਵਿਚ ਜਦੋਂ ਕੁਝ ਸ਼ਰਧਾਲੂਆਂ ਨੇ ਕੀਤੀ ਕੜਾਹ ਪ੍ਰਸ਼ਾਦ ਦੀ ਫਰਮਾਇਸ਼ ਤਾਂ ਸਭਨਾਂ ਲਈ ਬਣ ਕੇ ਆ ਗਈ ਦੇਗ

ਬਠਿੰਡਾ, 4 ਮਈ-
ਬਠਿੰਡਾ ਸ਼ਹਿਰ ਦੇ ਮੈਰੀਟੋਰੀਅਸ ਸਕੂਲ ਵਿਚ ਬਣੇ ਇਕਾਂਤਵਾਸ ਕੇਂਦਰ ਵਿਚ ਠਹਿਰੇ ਕੁਝ ਸ਼ਰਧਾਲੂਆਂ ਨੇ ਬੀਤੀ ਸ਼ਾਮ ਕੜਾਹ ਪ੍ਰਸ਼ਾਦ ਖਾਣ ਦੀ ਫਰਮਾਇਸ ਕੀਤੀ ਜਿਸ ਤੇ ਜਿ਼ਲ੍ਹਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਕਿ ਸਿਰਫ ਮੰਗ ਕਰਨ ਵਾਲਿਆਂ ਨੂੰ ਹੀ ਨਹੀਂ ਸਗੋਂ ਸ਼ਹਿਰ ਵਿਚ ਬਣੇ ਦੋਨੋਂ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਸਾਰੇ ਯਾਤਰੀਆਂ ਅਤੇ ਡਾਕਟਰੀ ਅਮਲੇ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਖੁਆਈ ਜਾਵੇ। ਇਸ ਤੇ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 300 ਲੋਕਾਂ ਨੂੰ ਰਾਤ ਦੇ ਖਾਣੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਗਈ।

ਬਠਿੰਡਾ ਵਿਚ ਜਦੋਂ ਕੁਝ ਸ਼ਰਧਾਲੂਆਂ ਨੇ ਕੀਤੀ ਕੜਾਹ ਪ੍ਰਸ਼ਾਦ ਦੀ ਫਰਮਾਇਸ਼ ਤਾਂ ਸਭਨਾਂ ਲਈ ਬਣ ਕੇ ਆ ਗਈ ਦੇਗ
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਰਦੇਸ਼ ਹਨ ਕਿ ਸਰਕਾਰੀ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਲੋਕਾਂ ਨੂੰ ਕੋਈ ਮੁਸਕਿਲ ਨਾ ਆਉਣ ਦਿੱਤੀ ਜਾਵੇ। ਇਸ ਲਈ ਇੰਨ੍ਹਾਂ ਇਕਾਂਤਵਾਸ ਕੇਂਦਰਾਂ ਵਿਚ ਸਾਰੇ ਢੁੱਕਵੇਂ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਵਿਚ ਮੈਰੀਟੋਰੀਅਸ ਸਕੂਲ ਅਤੇ ਆਈਐਚਐਮ ਵਿਖੇ ਇਕਾਂਤਵਾਸ ਕੇਂਦਰ ਬਣਾਏ ਹਨ। ਇੰਨ੍ਹਾਂ ਕੇਂਦਰਾਂ ਵਿਚ ਰਹਿ ਰਹੇ ਸਮੂਹ ਯਾਤਰੀਆਂ ਦੀਆਂ ਸੁਖ ਸਹੁਲਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।

ਐਸਡੀਐਮ ਬਠਿੰਡਾ  ਅਮਰਿੰਦਰ ਸਿੰਘ ਟਿਵਾਣਾ ਜ਼ੋ ਇੰਨ੍ਹਾਂ ਕੇਂਦਰਾਂ ਦੀ ਨਿਗਰਾਨੀ ਕਰ ਰਹੇ ਹਨ ਨੇ ਦੱਸਿਆ ਕਿ ਯਾਤਰੀਆਂ ਦੀਆਂ ਲੋੜਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੀ ਸ਼ਾਮ ਕੁਝ ਸ਼ਰਧਾਲੂਆਂ ਨੇ ਕੜਾਹ ਪ੍ਰਸ਼ਾਦ ਖਾਣ ਦੀ ਇੱਛਾ ਜਾਹਿਰ ਕੀਤੀ ਸੀ ਜਿਸ ਤੇ ਅਸੀਂ ਸਮੂਹ ਯਾਤਰੀਆਂ ਲਈ ਹੀ ਇਸਦੀ ਵਿਵਸਥਾ ਕੀਤੀ। ਜਿਸ ਤਹਿਤ ਮੈਰੀਟੋਰੀਅਸ ਸਕੂਲ ਅਤੇ ਆਈਐਚਐਮ ਵਿਖੇ ਇਕਾਂਤਵਾਸ ਵਿਚ ਰੱਖੇ ਸਾਰੇ ਯਾਤਰੀਆਂ ਨੇ ਕੜਾਹ ਪ੍ਰਸ਼ਾਦ ਮਿਲਣ ਤੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਘਰ ਵਰਗਾ ਖਾਣਾ ਮਿਲ ਰਿਹਾ ਹੈ।

ਬਠਿੰਡਾ ਵਿਚ ਜਦੋਂ ਕੁਝ ਸ਼ਰਧਾਲੂਆਂ ਨੇ ਕੀਤੀ ਕੜਾਹ ਪ੍ਰਸ਼ਾਦ ਦੀ ਫਰਮਾਇਸ਼ ਤਾਂ ਸਭਨਾਂ ਲਈ ਬਣ ਕੇ ਆ ਗਈ ਦੇਗ
ਬਠਿੰਡਾ ਵਿਚ ਜਦੋਂ ਕੁਝ ਸ਼ਰਧਾਲੂਆਂ ਨੇ ਕੀਤੀ ਕੜਾਹ ਪ੍ਰਸ਼ਾਦ ਦੀ ਫਰਮਾਇਸ਼ ਤਾਂ ਸਭਨਾਂ ਲਈ ਬਣ ਕੇ ਆ ਗਈ ਦੇਗ I ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੇ ਭੋਜਨ ਦੇ ਨਾਲ ਨਾਲ ਯਾਤਰੀਆਂ ਦੇ ਬੱਚਿਆਂ ਲਈ ਖੁਰਾਕ ਤੇ ਵੀ ਵਿਸੇ਼ਸ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਲਈ ਵੱਖਰੇ ਤੌਰ ਤੇ ਦੁੱਧ ਵੀ ਮੁਹਈਆ ਕਰਵਾਇਆ ਜਾਂਦਾ ਹੈ।