ਬਰਨਾਲਾ ਏਡੀਸੀ (ਜ) ਰੂਹੀ ਦੁੱਗ ਦੀ ਅਗਵਾਈ ’ਚ ਹੌਸਪਿਟਲ ਵੈਲਫੇਅਰ ਸੁਸਾਇਟੀ ਦੀ ਮੀਟਿੰਗ
ਬਰਨਾਲਾ, 5 ਫਰਵਰੀ
ਇੱਥੇ ਸਿਵਲ ਸਰਜਨ ਦਫਤਰ ਵਿਖੇ ਰੈੱਡ ਕਰਾਸ ਦੀ ਹੌਸਪਿਟਲ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਮ ਸੀਨੀਅਤ ਮੀਤ ਪ੍ਰਧਾਨ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਰੂਹੀ ਦੁੱਗ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਦੌਰਾਨ ਸਿਵਲ ਹਸਪਤਾਲ ਦੀ ਸਾਫ-ਸਫਾਈ ਅਤੇ ਹੋਰ ਕਈ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਏਡੀਸੀ (ਜ) ਮੈਡਮ ਰੂਹੀ ਦੁੱਗ ਨੇ ਹਸਪਤਾਲ ਦੇ ਸਾਰੇ ਵਾਰਡਾਂ ਅਤੇ ਵਿਸ਼ੇੇਸ਼ ਕਮਰਿਆਂ ਦੀ ਸਾਫ-ਸਫਾਈ ਯਕੀਨੀ ਬਣਾਉਣ ਲਈ ਆਖਿਆ। ਇਸ ਤੋਂ ਇਲਾਵਾ ਜਨ ਔਸ਼ਧੀ ਕੇਂਦਰ ਸਬੰਧੀ ਸਟੋਰ ਬਣਾਉਣ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਏਡੀਸੀ ਨੇ ਸਮੂਹ ਮੈਡੀਕਲ ਅਫਸਰਾਂ ਨੂੰ ਮਰੀਜ਼ਾਂ ਨੂੰ ਜੈਨਰਿਕ ਦਵਾਈਆਂ ਲਿਖਣ ਲਈ ਆਖਿਆ ਤਾਂ ਜੋ ਮਰੀਜ਼ਾਂ ਦੀ ਕਿਸੇ ਤਰਾਂ ਦੀ ਲੁੱਟ ਨਾ ਹੋਵੇ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਜਨਤਕ ਪਖਾਨਿਆਂ ਦੀ ਢੁਕਵੀਂ ਸਫਾਈ ਦੇ ਪ੍ਰਬੰਧਾਂ ਤੋਂ ਇਲਾਵਾ ਹਸਪਤਾਲ ’ਚ ਖਾਲੀ ਜਗਾ ’ਤੇ ਛਾਂਦਾਰ ਦਰੱਖਤ ਅਤੇ ਫੁੱਲ-ਬੂਟੇ ਲਾਉਣ ਅਤੇ ਨਵੇਂ ਹਸਪਤਾਲ ਵਿੱਚ ਸਫਾਈ ਅਤੇ ਛਾਂਦਾਰ ਪੌਦੇ ਲਾਉਣ ਦੀ ਯੋਜਨਾ ਉਲੀਕੀ ਗਈ।
ਬਰਨਾਲਾ ਏਡੀਸੀ (ਜ) ਰੂਹੀ ਦੁੱਗ ਦੀ ਅਗਵਾਈ ’ਚ ਹੌਸਪਿਟਲ ਵੈਲਫੇਅਰ ਸੁਸਾਇਟੀ ਦੀ ਮੀਟਿੰਗ। ਇਸ ਮੌਕੇ ਏਡੀਸੀ ਮੈਡਮ ਰੂਹੀ ਦੁੱਗ ਨੇ ਆਖਿਆ ਕਿ ਮਰੀਜ਼ਾਂ ਦੀ ਸੇਵਾ ਅਤੇ ਢੁਕਵੀਂਆਂ ਸਹੂਲਤਾਂ ਵੱਡੇ ਪੁੰਨ ਦਾ ਕੰਮ ਹੈ। ਇਸ ਲਈ ਹਸਪਤਾਲ ਦੀ ਸਾਫ-ਸਫਾਈ ਅਤੇ ਢੁਕਵੀਂਆਂ ਸਹੂਲਤਾਂ ਤਰਜੀਹੀ ਆਧਾਰ ’ਤੇ ਯਕੀਨੀ ਬਣਾਈਆਂ ਜਾਣ। ਇਸ ਮੌਕੇ ਰੈੱਡ ਕ੍ਰਾਸ ਸੁਸਾਇਟੀ ਜ਼ਿਲਾ ਬਰਨਾਲਾ ਦੇ ਸੈਕਟਰੀ ਸਰਵਣ ਸਿੰਘ, ਸਹਾਇਕ ਸਿਵਲ ਸਰਜਨ ਡਾ. ਨੀਰਾ ਸੇਠ, ਐਸਐਮਓ ਡਾ. ਜੋਤੀ ਕੋਸ਼ਲ ਤੇ ਹੋਰ ਹਾਜ਼ਰ ਸਨ।