ਬਰਿੰਦਰ ਢਿੱਲੋਂ ਵੱਲੋਂ ਰੂਪਨਗਰ ਤੋਂ ਂ ਨਾਮਜ਼ਦਗੀ ਪੱਤਰ ਦਾਖਲ

135

ਬਰਿੰਦਰ ਢਿੱਲੋਂ ਵੱਲੋਂ  ਰੂਪਨਗਰ ਤੋਂ ਂ ਨਾਮਜ਼ਦਗੀ ਪੱਤਰ ਦਾਖਲ

ਬਹਾਦਰਜੀਤ ਸਿੰਘ /ਰੂਪਨਗਰ 1 ਫਰਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਰਿਟਰਨਿੰਗ ਅਫਸਰ- ਕਮ- ਐਸਡੀਐਮ ਗੁਰਵਿੰਦਰ ਸਿੰਘ ਜੋਹਲ ਕੋਲ ਆਪਣੇ ਪੱਤਰ ਦਾਖਲ ਕਰਵਾਏ।

ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਮੇਂ ਉਨ੍ਹਾਂ ਆਪਣੇ ਪਿਤਾ ਰਣਜੀਤ ਸਿੰਘ ਢਿੱਲੋਂ ਅਤੇ ਮਾਤਾ ਸਿਮਰਤ ਕੌਰ ਢਿੱਲੋਂ ਤੋਂ ਅਸ਼ੀਰਵਾਦ ਲੈਕੇ ਸਮਾਜ ਵਿਚ ਅਖੀਰਲੀ ਕਤਾਰ ਦੇ ਸ਼ਰੀਰਕ ਤੋਰ ਤੇ ਦਿਵਿਆਂਗ  ਵਿਅਕਤੀਆਂ ਨੂੰ ਨਾਲ ਖੜੇ ਕਰਕੇ ਸਮਾਜ ਵਿਚ ਬਰਾਬਰਤਾ ਦਾ ਦਰਜਾ ਦੇਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ,ਜਿਨ੍ਹਾਂ  ਵਿਚ ਨੌਜਵਾਨ ਜਸ਼ਨਪ੍ਰੀਤ ਸਿੰਘ,ਰਾਧਾ ਦੇਵੀ ,ਸੁਖਜਿੰਦਰ ਸਿੰਘ,ਰੁਪਿੰਦਰ ਕੌਰ ਹਾਜ਼ਰ ਸਨ।

ਬਰਿੰਦਰ ਢਿੱਲੋਂ ਵੱਲੋਂ ਰੂਪਨਗਰ ਤੋਂ ਂ ਨਾਮਜ਼ਦਗੀ ਪੱਤਰ ਦਾਖਲ

ਬਰਿੰਦਰ ਢਿੱਲੋਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਲਕਾ ਰੂਪਨਗਰ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੇਰੀ ਲੜਾਈ ਵਿਧਾਇਕ  ਬਣਨ ਤਕ ਦੀ ਨਹੀਂ ਹੈ,ਉਨ੍ਹਾਂ ਦੀ ਲੜਾਈ ਅਖੀਰਲੀ ਕਤਾਰ ਵਿਚ ਖੜ੍ਹੇ ਲੋਕਾਂ ਦੇ ਜਮਹੂਰੀ ਹੱਕਾਂ,ਨੌਜਵਾਨਾਂ ਦੇ ਰੁਜ਼ਗਾਰ,ਬੱਚਿਆਂ ਦੇ ਸੁਨਿਹਰੀ ਭਵਿੱਖ ਦੀ

ਸਿਰਜਣਾ,ਬਜ਼ੁਰਗਾਂ ਦੇ ਸਨਮਾਨ ਦੀ ਲੜਾਈ ਹੈ ਜਿਹੜੇ ਲੋਕ ਅੱਜ ਤਕ ਸਮਾਜ ਵਿਚ ਉੱਪਰ ਨਹੀਂ ਉੱਠ ਸਕੇ ਉਨ੍ਹਾਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਅਤੇ ਸਨਮਾਨ ਦੇਣ ਦੀ ਲੜਾਈ ਹੈ।

ਉਨ੍ਹਾਂ ਕਿਹਾ ਕਿ ਰੂਪਨਗਰ ਨੂੰ ਸਹੀ ਅਰਥਾਂ ਵਿੱਚ ਰੂਪਨਗਰ ਬਣਾਉਣ ਦੀ ਲੜਾਈ ਹੈ ਜਿਸਨੂੰ ਪਿਛਲੇ ਵਿਧਾਇਕਾਂ ਨੇ ਆਪਣੀ ਸੌੜੀ ਸਿਆਸਤ ਕਰਦਿਆਂ ਵਿਕਾਸ ਪੱਖੋਂ ਕਾਫੀ ਪਛਾੜ ਦਿੱਤਾ ਹੈ। ਉਨ੍ਹਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਆਪਣੇ ਸਮਰਥਕਾਂ ਸਮੇਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਦੁਕਾਨਦਾਰ ਭਾਈਚਾਰੇ ਨੂੰ ਰੋਪੜ ਨੂੰ ਜਿਤਾਉਣ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ

ਉਨ੍ਹਾਂ ਸ਼ਹਿਰ ਦੇ ਵੱਖ ਵੱਖ ਧਾਰਮਿਕ ਅਸਥਾਨਾਂ ’ਤੇ ਵੀ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕਰਕੇ ਰੋਪੜ ਜਿੱਤਣ ਦਾ ਬਿਗਲ ਵਜਾਇਆ।
ਉਨ੍ਹਾਂ ਵਿਰੋਧੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੇਰੇ ਨਾਲ ਅੱਜ  ਨਾਮਜ਼ਦਗੀ ਪੱਤਰ ਭਰਨ ਆਏ ਸ਼ਰੀਰਕ ਰੂਪ ਵਿਚ ਅਪੰਗ ਲੋਕਾਂ ਨੂੰ ਸਿਆਸਤ ਦਾ ਹਿੱਸਾ ਨਾਂ ਸਮਝਿਆ ਜਾਵੇ ਅਤੇ ਨਾਂ ਹੀ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਜਾਵੇ ਜਿਸ ਨਾਲ ਅਖੀਰਲੀ ਕਤਾਰ ਦੇ ਅਤੇ ਸ਼ਰੀਰਕ ਰੂਪ ਵਿਚ ਅਪੰਗ  ਲੋਕਾਂ ਦੀਆਂ ਭਾਵਨਾਂਵਾਂ ਨੂੰ ਠੇਸ ਪੁਜੇ।