ਬਲਿਉ ਓਕ ਪਾਰਕ, ਬਰੈਂਪਟਨ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ; ਪੰਜਾਬੀ ਮੁਟਿਆਰਾਂ ਨੇ ਪਾਈ ਗਿੱਧੇ ਤੇ ਬੋਲੀਆਂ ਦੀ ਧਮਾਲ

384

ਬਲਿਉ ਓਕ ਪਾਰਕ, ਬਰੈਂਪਟਨ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ; ਪੰਜਾਬੀ ਮੁਟਿਆਰਾਂ ਨੇ ਪਾਈ ਗਿੱਧੇ ਤੇ ਬੋਲੀਆਂ ਦੀ ਧਮਾਲ

ਬਰੈਂਪਟਨ/ ਅਗਸਤ 3,2022

ਬਲਿਉ ਓਕ ਪਾਰਕ, ਬਰੈਂਪਟਨ, ਕੈਨੇਡਾ ਵਿਖੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੇ ਪਿਆਰ ਅਤੇ ਚਾਵਾਂ  ਨਾਲ ਮਨਾਇਆ ਗਿਆ। ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਸੱਜ—ਧੱਜ ਕੇ ਆਈਆਂ ਮੁਟਿਆਰਾਂ ਤੇ ਸੁਆਣੀਆਂ ਨੇ ਇਕ ਦੁੱਜੇ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

ਬਲਿਉ ਓਕ ਪਾਰਕ, ਬਰੈਂਪਟਨ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ; ਪੰਜਾਬੀ ਮੁਟਿਆਰਾਂ ਨੇ ਪਾਈ ਗਿੱਧੇ ਤੇ ਬੋਲੀਆਂ ਦੀ ਧਮਾਲ

ਇਸ ਸਮਾਗਮ ਵਿਚ ਬਲਿਉ ਓਕ, ਬਲੈਕ ਓਕ, ਫਰਨ ਫਰੈਸਟ ਅਤੇ ਆਲੇ ਦੁਆਲੇ ਰਹਿੰਦੇ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੇ ਪ੍ਰੀਵਾਰਾਂ ਦੀਆਂ ਮੁਟਿਆਰਾਂ ਵਲੋਂ ਪਾਈਆਂ ਪੰਜਾਬੀ ਬੋਲੀਆ ਅਤੇ ਗਿੱਧੇ ਨੇ ਤੀਆਂ ਦੇ ਤਿਉਹਾਰ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਇਕ ਪਾਸੇ ਸੁਆਣੀਆਂ ਪੀਂਘਾਂ ਝੂਟ ਰਹੀਆਂ ਸੀ ਤੇ ਦੁੱਜੇ ਪਾਸੇ ਗਿੱਧੇ ਦੀ ਧਮਾਲ।

ਬਲਿਉ ਓਕ ਪਾਰਕ, ਬਰੈਂਪਟਨ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ; ਪੰਜਾਬੀ ਮੁਟਿਆਰਾਂ ਨੇ ਪਾਈ ਗਿੱਧੇ ਤੇ ਬੋਲੀਆਂ ਦੀ ਧਮਾਲ

ਸਾਵਨ ਦਾ ਮਹੀਨਾਂ ਤੇ ਪਾਰਕ ਵਿਚ ਆਪਣੇ ਨਿਕੇ ਨਿਆਨਿਆਂ ਨਾਲ ਆਏ ਮਾਪੇ ਤੇ ਬਜ਼ੂਰਗ ਕਨੇਡਾ ਵਿਚ ਪੰਜਾਬ ਦੀ ਝਲਕ ਦਾ ਭੁਲੇਖਾ ਪਾ ਰਹੇ ਸੀ।ਇਸ ਮੌਕੇ ਪ੍ਰਬੰਧਕਾਂ ਵਲੋਂ ਖਾਣ—ਪੀਣ ਦਾ ਵੀ ਪ੍ਰਬੰਧ ਕੀਤਾ ਸੀ ਜਿਨਾਂ ਦੇ ਸਾਰਿਆਂ ਨੇ ਰਲ ਕੇ ਅਨੰਦ ਮਾਣਿਆਂ। ਭਾਵੇਂ ਪੰਜਾਬੀ ਭਾਈਚਾਰਾ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਜਾ ਵਸਿਆ ਹੈ ਪਰ ਉਹ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੇ ਸ਼ਾਨਾ ਮੱਤੇ ਵਿਰਸੇ ਨਾਲ ਜੁੜਿਆ ਹੋਇਆ ਹੈ। ਉਹ ਆਪਣੇ ਧਾਰਮਿਕ ਸਮਾਗਮ, ਖੇਡਾਂ ਅਤੇ ਤਿਉਹਰ ਮਨਾਉਂਦੇ ਹਨ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਪ੍ਰੀਵਾਰ ਸ਼ਾਮਲ ਹੁੰਦੇ ਹਨ। ਸਾਡੇ ਵਿਦੇਸ਼ਾਂ ਵਿਚ ਜਮ—ਪਲ ਨਵੀਂ ਪੀੜੀ ਦੇ ਬੱਚਿਆਂ ਲਈ ਵੀ ਪ੍ਰੇਰਣਾ ਸਰੋਤ ਹਨ