ਬਾਲਮੀਕੀ ਭਾਈਚਾਰੇ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਦਿੱਤਾ ਸਮਰਥਨ

222

ਬਾਲਮੀਕੀ ਭਾਈਚਾਰੇ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਦਿੱਤਾ ਸਮਰਥਨ

ਪਟਿਆਲਾ, 17 ਫਰਵਰੀ,2022

ਸਫ਼ਾਈ ਕਰਮਚਾਰੀ ਕਮਿਸ਼ਨ, ਪੰਜਾਬ ਦੇ ਚੇਅਰਮੈਨ ਗੇਜਾ ਰਾਮ ਬਾਲਮੀਕੀ ਨੇ ਵੀਰਵਾਰ ਨੂੰ ਪਟਿਆਲਾ ਦਿਹਾਤੀ ਦੇ ਪੀ.ਐੱਲ.ਸੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਐਸ) ਦੇ ਸਾਂਝੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਦੇ ਹੱਕ ਵਿੱਚ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਪਟਿਆਲਾ ਪਹੁੰਚੇ ਗੇਜਾ ਰਾਮ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣਨੀ ਜ਼ਰੂਰੀ ਹੈ। ਪੰਜਾਬ ਦੇ ਲੋਕਾਂ ਕੋਲ ਇਸ ਸਮੇਂ ਡਬਲ ਇੰਜਣ ਵਾਲੀ ਸਰਕਾਰ ਤੋਂ ਇਲਾਵਾ ਕੋਈ ਚੰਗਾ ਵਿਕਲਪ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੰਜੀਵ ਸ਼ਰਮਾ ਬਿੱਟੂ ਪੀ.ਐਲ.ਸੀ ਅਤੇ ਭਾਜਪਾ ਦੇ ਨੌਜਵਾਨ ਆਗੂ ਹਨ। ਸੰਜੀਵ ਸ਼ਰਮਾ ਬਿੱਟੂ ਨੇ ਚਾਰ ਸਾਲ ਮੇਅਰ ਦੇ ਅਹੁਦੇ ‘ਤੇ ਰਹਿੰਦਿਆਂ ਸ਼ਹਿਰ ਦਾ ਜੋ ਵਿਕਾਸ ਕੀਤਾ ਹੈ, ਉਹ ਸਭ ਨੇ ਦੇਖਿਆ ਹੈ। ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਬਾਲਮੀਕੀ ਸਮਾਜ ਸੰਜੀਵ ਸ਼ਰਮਾ ਬਿੱਟੂ ‘ਤੇ ਪੂਰੀ ਤਰ੍ਹਾਂ ਨਾਲ ਹੈ, ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਸਫ਼ਾਈ ਕਰਮਚਾਰੀਆਂ ਦੀ ਸੇਵਾ ਸੰਭਾਲ ਕੀਤੀ ਹੈ, ਉਸ ਨੇ ਪੂਰਾ ਵਾਲਮੀਕਿ ਸਮਾਜ ਨੂੰ ਉਨ੍ਹਾਂ ਦਾ ਰਿਣੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਸਫ਼ਾਈ ਕਰਮਚਾਰੀਆਂ ਦੀ ਸਖ਼ਤ ਮਿਹਨਤ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਸਹਿਯੋਗ ਨੇ ਮਿਲ ਕੇ ਪਟਿਆਲਾ ਨੂੰ ਪੰਜਾਬ ਦਾ ਨੰਬਰ-1 ਸਾਫ਼-ਸੁਥਰਾ ਸ਼ਹਿਰ ਬਣਾਇਆ ਹੈ। ਸਫ਼ਾਈ ਸਰਵੇਖਣ ਦੀ ਰਿਪੋਰਟ ਇਸ ਗੱਲ ਦਾ ਸਬੂਤ ਹੈ, ਜਿਸ ਤੋਂ ਕਿਸੇ ਵੀ ਕੀਮਤ ‘ਤੇ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੀ ਗੇਜਾ ਰਾਮ ਨੇ ਜੋਰ ਦੇ ਕੇ ਕਿਹਾ ਕਿ ਜੇਕਰ ਪਟਿਆਲਾ ਦਿਹਾਤੀ ਨੂੰ ਸੰਜੀਵ ਸ਼ਰਮਾ ਬਿੱਟੂ ਦੇ ਰੂਪ ਵਿੱਚ ਵਿਧਾਇਕ ਮਿਲਦਾ ਹੈ ਤਾਂ ਇਹ ਸਮੁੱਚੀ ਪਟਿਆਲਾ ਦਿਹਾਤੀ ਦੇ ਵਿਕਾਸ ਅਤੇ ਉਸ ਵਿੱਚ ਰਹਿੰਦੇ ਲੋਕਾਂ ਦੇ ਸੁਨਹਰੀ ਭਵਿੱਖ ਵੱਲ ਅਹਿਮ ਕਦਮ ਹੋਵੇਗਾ।

ਬਾਲਮੀਕੀ ਭਾਈਚਾਰੇ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਦਿੱਤਾ ਸਮਰਥਨ

ਪਟਿਆਲਾ ਪਹੁੰਚੇ  ਗੇਜਾ ਰਾਮ ਬਾਲਮੀਕੀ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਯਕੀਨੀ ਹੈ ਅਤੇ ਇਸ ਲਈ ਸਮੁੱਚਾ ਬਾਲਮੀਕੀ ਭਾਈਚਾਰਾ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 20 ਫਰਵਰੀ 2022 ਦਿਨ ਐਤਵਾਰ ਨੂੰ ਪਟਿਆਲਾ ਦਿਹਾਤੀ ਦਾ ਹਰ ਵੋਟਰ ਇਲੈਕਟ੍ਰਾਨਿਕ ਵੋਟਰਿੰਗ ਮਸ਼ੀਨ ਦੇ ਚਾਰ ਨੰਬਰ ਦਾ ਹਾਕੀ-ਬਾਲ ਵਾਲਾ ਬਟਨ ਦਬਾ ਕੇ ਡਬਲ ਇੰਜਣ ਵਾਲੀ ਸਰਕਾਰ ਲਈ ਆਪਣੀ ਸਹਿਮਤੀ ਦੇਵੇਗਾ। ਹੋਰਨਾਂ ਰਾਜਨੀਤਿਕ ਪਾਰਟੀਆਂ ਬਾਰੇ ਪੁੱਛੇ ਜਾਣ ‘ਤੇ ਸ਼੍ਰੀ ਗੇਜਾ ਰਾਮ ਬਾਲਮੀਕੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਮੁੱਚੇ ਸਮਾਜ ਦੀ ਤਰਫੋਂ ਭਾਜਪਾ-ਪੀ.ਐਲ.ਸੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਹਨੀ ਅਤੇ ਮਨੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੋਟ ਦੇਣਾ ਪੰਜਾਬ ਨਾਲ ਧੋਖਾ ਕਰਨ ਦੇ ਬਰਾਬਰ ਹੋਵੇਗਾ। ਪੰਜਾਬ ਵਿੱਚ ਰੇਤ ਮਾਫ਼ੀਆ ਰਾਹੀਂ 11-11 ਕਰੋੜ ਰੁਪਏ ਦੀ ਰਾਕਮ ਮੁੱਖ ਮੰਤਰੀ ਦੇ ਸਗੇ ਭਾਂਣਜੇ ਦੇ ਘਰੋਂ ਮਿਲਨਾ ਇਸ ਗਲ੍ ਦਾ ਪ੍ਰਟਾਵ ਹੈ ਕਿ ਮਾਫ਼ੀਆ ਰਾਜ ਨੂੰ ਚਲਾਉਣ ਵਾਲਿਆਂ ਦੇ ਹੱਥ ਵਿੱਚ ਪੰਜਾਬ ਕਿਸੇ ਕੀਮਤ ਤੇ ਸੁਰੱਖਿਅਤ ਨਹੀੰ ਰਹਿ ਸਕਦਾ। ਸ੍ਰੀ ਗੇਜਾ ਰਾਮ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸ ਸੂਬੇ ਨੂੰ ਸਿਰਫ਼ ਮੋਦੀ ਅਤੇ ਕੈਪਟਨ ਦੀ ਜੋੜੀ ਹੀ ਸਹੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।

ਇਸ ਮੌਕੇ ਬਾਲਮੀਕੀ ਸਮਾਜ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਮੈਣ, ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਦਲੇਰ ਸਿੰਘ ਜਨਰਲ ਸਕੱਤਰ, ਪ੍ਰਕਾਸ਼ ਕੁਮਾਰ ਕੈਸ਼ੀਅਰ, ਜਤਿੰਦਰ ਸਿੰਘ ਚੰਨੋ ਯੂਥ ਵਿੰਗ ਪ੍ਰਧਾਨ, ਸ਼ੀਤਲਦੀਪ ਚੌਹਾਨ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ। ਪੀ.ਐਲ.ਸੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ) ਦੇ ਸਾਂਝੇ ਉਮੀਦਵਾਰ ਸੰਜੀਵ ਸ਼ਰਮਾ ਬਿੱਟੂ ਨੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦਾ ਪਟਿਆਲਾ ਪਹੁੰਚਣ ‘ਤੇ ਸਵਾਗਤ ਕਰਕੇ ਆਸ਼ੀਰਵਾਦ ਲਿਆ।