ਬਾਹਰਲੇ ਰਾਜਾਂ ਤੋਂ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ 30 ਤੋਂ-ਡਿਪਟੀ ਕਮਿਸ਼ਨਰ

233

ਬਾਹਰਲੇ ਰਾਜਾਂ ਤੋਂ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ 30 ਤੋਂ-ਡਿਪਟੀ ਕਮਿਸ਼ਨਰ

ਪਟਿਆਲਾ, 29 ਅਪ੍ਰੈਲ:
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਲਈ ਨਿਰਧਾਰਤ ਕੀਤੇ ਗਏ ਕੇਵਲ 4 ਸਥਾਨਾਂ ਤੋਂ ਆਉਣ ਵਾਲੇ ਰਾਹਗੀਰਾਂ ਦੀ ਸਕਰੀਨਿੰਗ 30 ਅਪ੍ਰੈਲ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਸਬੰਧੀਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨੋਡਲ ਅਫ਼ਸਰਾਂ, ਮੈਡੀਕਲ ਇੰਚਾਰਜਾਂ, ਸਿੱਖਿਆ ਵਿਭਾਗ ਸਮੇਤ ਆਬਕਾਰੀ ਅਤੇ ਪੁਲਿਸ ਇੰਚਾਰਜਾਂ ਦੀਆਂ ਸਾਂਝੀਆਂ ਟੀਮਾਂ ਬਣਾਕੇ ਇਨ੍ਹਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ  ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼ੰਭੂ ਵਿਖੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਨੂੰ ਨੋਡਲ ਅਫ਼ਸਰ, ਐਸ.ਐਮ.ਓ. ਹਰਪਾਲਪੁਰ ਡਾ. ਰਵਿੰਦਰ ਰਿਸ਼ੀ ਨੂੰ ਮੈਡੀਕਲ ਇੰਚਾਰਜ, ਪ੍ਰਿੰਸੀਪਲ ਸਰਕਾਰੀ ਸਕੂਲ ਕਪੂਰੀ ਵਿਨੋਦ ਕੁਮਾਰ ਸਮੇਤ ਏ.ਈ.ਟੀ.ਸੀ. ਮੁਬਾਇਲ ਵਿੰਗ ਸ਼ੰਭੂ ਅਤੇ ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ ਨੂੰ ਇੰਚਾਰਜ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪਿਹੇਵਾ ਰੋਡ ਦੇਵੀਗੜ੍ਹ ਵਿਖੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਨੂੰ ਨੋਡਲ ਅਫ਼ਸਰ, ਐਸ.ਐਮ.ਓ ਦੂਧਨ ਸਾਧਾਂ ਡਾ. ਕ੍ਰਿਸ਼ਨ ਵਰਮਾ ਨੂੰ ਮੈਡੀਕਲ ਇੰਚਾਰਜ, ਹੈਡ ਮਾਸਟਰ ਭਸਮੜਾ ਰਮਨਦੀਪ ਸਿੰਘ, ਏ.ਈ.ਟੀ.ਸੀ. ਪਟਿਆਲਾ ਅਤੇ ਡੀ.ਐਸ.ਪੀ. ਦਿਹਾਤੀ ਅਜੇਪਾਲ ਸਿੰਘ ਨੂੰ ਵੀ ਤਾਇਨਾਤ ਕੀਤਾ ਗਿਆ।

ਜਦੋਂਕਿ ਚੀਕਾ-ਕੈਥਲ ਰੋਡ ਸਮਾਣਾ ਵਿਖੇ ਐਕਸੀਐਨ ਪੰਚਾਇਤੀ ਰਾਜ ਤੇਜਿੰਦਰ ਸਿੰਘ ਮੁਲਤਾਨੀ ਨੋਡਲ ਅਫ਼ਸਰ, ਐਸ.ਐਮ.ਓ ਦੂਧਨ ਸਾਧਾਂ ਡਾ. ਕ੍ਰਿਸ਼ਨ ਵਰਮਾ ਮੈਡੀਕਲ ਇੰਚਾਰਜ, ਹਰਦੇਵ ਸਿੰਘ ਪ੍ਰਿੰਸੀਪਲ ਰਾਜਗੜ੍ਹ, ਏ.ਈ.ਟੀ.ਸੀ. ਮੋਬਾਇਲ ਵਿੰਗ ਪਟਿਆਲਾ ਤੇ ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਨੂੰ ਪੁਲਿਸ ਇੰਚਾਰਜ ਤਾਇਨਾਤ ਕੀਤਾ ਗਿਆ ਹੈ।

ਬਾਹਰਲੇ ਰਾਜਾਂ ਤੋਂ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ 30 ਤੋਂ-ਡਿਪਟੀ ਕਮਿਸ਼ਨਰ-Photo courtesy-Internet
ਕੁਮਾਰ ਅਮਿਤ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਢਾਬੀ ਗੁੱਜਰਾਂ ਪਾਤੜਾਂ ਵਿਖੇ ਐਕਸੀਐਨ ਲੋਕ ਨਿਰਮਾਣ ਨਵੀਨ ਮਿੱਤਲ ਨੂੰ ਨੋਡਲ ਅਫ਼ਸਰ, ਮੈਡੀਕਲ ਇੰਚਾਰਜ ਡਾ. ਦਰਸ਼ਨ ਕੁਮਾਰ ਐਸ.ਐਮ.ਓ. ਸ਼ੁਤਰਾਣਾ, ਸਰਕਾਰੀ ਸਕੂਲ ਚੁਨਾਗਰਾ ਦਾ ਪ੍ਰਿੰਸੀਪਲ ਹਰੀਸ਼ ਕੁਮਾਰ ਸਿੱਖਿਆ ਵਿਭਾਗ ਵੱਲੋਂ ਇੰਚਾਰਜ, ਏ.ਈ.ਟੀ.ਸੀ. ਸੰਗਰੂਰ ਨੂੰ ਆਬਕਾਰੀ ਤੇ ਕਰ ਵਿਭਾਗ ਵੱਲੋਂ ਅਤੇ ਡੀ.ਐਸ.ਪੀ. ਪਾਤੜਾਂ ਦਲਬੀਰ ਸਿੰਘ ਨੂੰ ਪੁਲਿਸ ਇੰਚਾਰਜ ਤਾਇਨਾਤ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਬਾਹਰਲੇ ਰਾਜਾਂ ਤੋਂ ਦਾਖਲ ਹੋਣ ਵਾਲੇ ਹਰ ਵਿਅਕਤੀ ਦੇ ਅੰਕੜੇ ਇਕੱਤਰ ਕਰਨ ਅਤੇ ਮੁਢਲੀ ਸਿਹਤ ਜਾਂਚ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਜਾਰੀ ਕੀਤੇ ਹਨ।

ਕੁਮਾਰ ਅਮਿਤ ਨੇ ਦੱਸਿਆ ਕਿ ਸਰਕਾਰੀ ਡਿਊਟੀ ਕਰ ਰਹੇ ਅਤੇ ਅਧਿਕਾਰਤ ਡਿਊਟੀ ਪਾਸਾਂ ਵਾਲਿਆਂ ਸਮੇਤ ਕਮਰਸ਼ੀਅਲ ਵਹੀਕਲ ਜੋ ਕਿ ਜਰੂਰੀ ਵਸਤਾਂ ਲੈ ਕੇ ਕਿਸੇ ਦੂਜੇ ਰਾਜ ਲਈ ਪੰਜਾਬ ਵਿੱਚੋਂ ਲੰਘ ਕੇ ਜਾ ਰਹੇ ਹੋਣ ਨੂੰ ਸਕਰੀਨਿੰਗ ਤੋਂ ਛੋਟ ਹੋਵੇਗੀ।