ਬੇਅਦਬੀ ਦੇ ਮੁਲਜਮ ਤੋਂ ਸਖ਼ਤ ਧਰਾਵਾਂ ਹਟਾਉਣਾ ਮੰਦਭਾਗਾ,ਭਾਰਤ ਦੇ ਕਮਜੋਰ ਕਾਨੂੰਨ ਤੋਂ ਇਨਸਾਫ ਮਿਲਣ ਦੀ ਨਹੀਂ ਕੋਈ ਆਸ : ਗਿਆਨੀ ਰਘਬੀਰ ਸਿੰਘ

219

ਬੇਅਦਬੀ ਦੇ ਮੁਲਜਮ  ਤੋਂ ਸਖ਼ਤ  ਧਰਾ ਹਟਾਉਣਾ  ਮੰਦਭਾਗਾ,ਭਾਰਤ ਦੇ ਕਮਜੋਰ ਕਾਨੂੰਨ ਤੋਂ ਇਨਸਾਫ ਮਿਲਣ ਦੀ ਨਹੀਂ ਕੋਈ ਆਸ : ਗਿਆਨੀ ਘਬੀਰ ਸਿੰਘ

ਬਹਾਦਰਜੀਤ ਸਿੰਘ/ ਸ਼੍ਰੀ ਅਨੰਦਪੁਰ ਸਾਹਿਬ 12 ਜਨਵਰੀ,2023

ਪਿਛਲੇ ਸਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਿਗਰੇਟ ਪੀ ਕੇ ਧੂੰਆਂ ਸੁੱਟ ਕੇ ਬੇਅਦਬੀ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਤੋਂ ਪੰਜਾਬ ਪੁਲਿਸ ਵੱਲੋਂ ਸਖਤ ਧਰਾਵਾਂ ਹਟਾਉਣ ਦੀ ਸਿਫਰਸ਼ ਕਰਨਾ ਅਤੀ ਮੰਦਭਾਗਾ ਤੇ ਨਿੰਦਣਯੋਗ ਕਾਰਵਾਈ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਰਦਿਆਂ ਕਿਹਾ ਕਿ ਬੇਅਦਬੀਆਂ ਪ੍ਰਤੀ ਭਾਰਤ ਦੇ ਕਮਜੋਰ ਕਾਨੂੰਨ ਤੋਂ ਇਨਸਾਫਮਿਲਣ ਦੀ ਕੋਈ ਆਸ ਨਹੀਂ ਤੇ ਜੇਕਰ ਪੁਲਿਸ ਆਪ ਹੀ ਲਾਈਆਂ ਧਰਾਵਾਂ ਹਟਾਉਣ ਦੀ ਸਿਫਾਰਸ਼ ਕਰ ਰਹੀ ਹੈ ਤਾਂ ਇਸ ਤੋਂ ਮੰਦਭਾਗੀ ਗੱਲ ਹੋਰਕੀ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਦੋਸ਼ੀ ਉੱਤੇ ਸਿਰਫ ਆਈਪੀਸੀ ਦੀ ਧਾਰਾ 295-ਏ ਹੀ ਬਾਕੀ ਰਹਿ ਗਈ ਹੈ ,ਜਿਸਦੀ ਕੋਈ ਬਹੁਤੀ ਵੱਡੀ ਸਜਾ ਨਹੀਂ ਮਿਲੇਗੀ।ਉਨ੍ਹਾਂ ਕਿਹਾ ਕਿ ਸਰਕਾਰ ਪਾਸੋਂ ਇਨਸਾਫ ਦੀ ਕੋਈ ਆਸ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਅਜਿਹੀਆਂ ਕਾਰਵਾਈਆਂ ਸਰਕਾਰ ਦਾਰਵੱਈਆ ਸਪੱਸ਼ਟ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਰਿਹਾ ਹੈ ਤੇ ਪਿਛਲੀਆਂ ਹੋਈਆਂ ਬੇਅਦਬੀਆਂ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਿਲਆ।

ਬੇਅਦਬੀ ਦੇ ਮੁਲਜਮ  ਤੋਂ ਸਖ਼ਤ  ਧਰਾਵਾਂ ਹਟਾਉਣਾ  ਮੰਦਭਾਗਾ,ਭਾਰਤ ਦੇ ਕਮਜੋਰ ਕਾਨੂੰਨ ਤੋਂ ਇਨਸਾਫ ਮਿਲਣ ਦੀ ਨਹੀਂ ਕੋਈ ਆਸ : ਗਿਆਨੀ ਰਘਬੀਰ ਸਿੰਘ

ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ ਦੀਬੇਅਦਬੀ ਕਰਨ ਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਦੇਣ ਲਈ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਕੋਈ ਵੀ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮਦੇਣ ਤੋਂ ਪਹਿਲਾਂ ਹਜਾਰ ਵਾਰ ਸੋਚੇ।ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਅਦਬੀ ਦੇ ਦੋਸ਼ੀ ਤੇ ਪਹਿਲਾਂਲੱਗੀਆਂ ਸਾਰੀਆਂ ਧਰਾਵਾਂ ਨੂੰ ਬਰਕਰਾਰ ਰੱਖਿਆ ਜਾਵੇ ਤੇ ਸਖਤ ਤੋਂ ਸਖਤ ਸਜਾ ਦਵਾਈ ਜਾਵੇ।

ਿੲਸੇਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਿਸੰਘ ਗੋਗੀ ਨੇ ਸਿਗਰੇਟ ਪੀ ਕੇ ਧੂੰਆਂ ਸੁੱਟ ਕੇ ਬੇਅਦਬੀ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਤੋਂ ਪੰਜਾਬ ਪੁਲਿਸ ਵੱਲੋਂ ਸਖਤ ਧਰਾਵਾਂ ਹਟਾਉਣ ਦੀ ਸਿਫਰਸ਼ ਕਰਨਾ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ  ਪੰਜਾਬ ਸਰਕਾਰ ਤੇ ਮੁਲਜ਼ਮ ਡੇਰਾਪ੍ਰੇਮੀ ਪ੍ਰਤੀ ਨਰਮ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਹੈ।