ਭਾਜਪਾ ਆਗੂ ਰਾਜਿੰਦਰ ਜੈਨ ਨੇ ਦਿੱਤਾ ਬਰਿੰਦਰ ਢਿੱਲੋਂ ਨੂੰ ਸਮਰਥਨ

152

ਭਾਜਪਾ ਆਗੂ ਰਾਜਿੰਦਰ ਜੈਨ ਨੇ ਦਿੱਤਾ ਬਰਿੰਦਰ ਢਿੱਲੋਂ ਨੂੰ ਸਮਰਥਨ

ਬਹਾਦਰਜੀਤ ਸਿੰਘ /ਰੂਪਨਗਰ 22 ਜਨਵਰੀ,2022
ਰੂਪਨਗਰ ਸ਼ਹਿਰ ਵਿਚ ਭਾਜਪਾ ਦੇ ਆਗੂ  ਅਤੇ ਬਾਬਾ ਬਾਲਕ ਨਾਥ ਮੰਦਿਰ ਦੀ ਪਿਛਲੇ ਲੰਮੇ ਸਮੇਂ ਤੋਂ ਸੇਵਾ ਸੰਭਾਲ ਕਰ ਰਹੇ ਰਾਜਿੰਦਰ ਜੈਨ (ਬੁੱਚੀ ਬਾਬਾ)   ਵਾਰਡ ਨੰਬਰ 10 ਨੇਂ ਅੱਜ ਰੂਪਨਗਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ।

ਇਸ ਦੌਰਾਨ ਬਰਿੰਦਰ ਸਿੰਘ ਢਿੱਲੋਂ ਨੇ ਰਾਜਿੰਦਰ ਜੈਨ,ਰਾਮਪਾਲ,ਸੁਰੇਸ਼ ਅਗਨੀਹੋਤਰੀ ਅਤੇ ਹੋਰਨਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

ਢਿੱਲੋਂ ਨੇ ਕਿਹਾ ਕਿ ਰਾਜਿੰਦਰ ਜੈਨ ਵਰਗੇ ਧਾਰਮਿਕ,ਸਮਾਜਿਕ ਅਤੇ ਰਾਜਨੀਤਿਕ ਸੰਪੂਰਣ ਆਗੂ ਦਾ ਸਾਡੇ ਵਿਚ ਸਾਥੀਆਂ ਸਮੇਤ ਸ਼ਾਮਿਲ ਹੋਣਾ ਸਾਡੇ ਲਈ ਬਹੁਤ ਵੱਡੀ ਜਿੱਤ ਹੈ।

ਭਾਜਪਾ ਆਗੂ ਰਾਜਿੰਦਰ ਜੈਨ ਨੇ ਦਿੱਤਾ ਬਰਿੰਦਰ ਢਿੱਲੋਂ ਨੂੰ ਸਮਰਥਨ
ਉਨ੍ਹਾਂ ਕਿਹਾ ਕਿ ਜਿਥੇ ਕਾਂਗਰਸ ਨੇ ਕਰੋਨਾ ਸਮੇਂ ਵਿਚ ਲੋਕਾਂ ਦੀ ਮਦਦ ਕੀਤੀ ਉਥੇ ਬੁੱਚੀ ਬਾਬਾ ਜੀ ਨੇ ਵੀ ਲੋਕਾਂ ਦੇ ਘਰਾਂ ਤਕ ਲੰਗਰ ਪਹੁੰਚਾ ਵਡੇ ਕਾਰਜ ਕੀਤੇ ਹਨ ਅਤੇ ਕੌਂਸਲਰ ਚੋਣ ਵਿਚ ਵੀ ਵਾਰਡ ਨੰਬਰ 10 ਦੇ ਲੋਕਾਂ ਦਾ ਵਡਾ ਪਿਆਰ ਹਾਸਲ ਕਰਨ ਵਿਚ ਕਾਮਯਾਬ ਹੋਏ ਸਨ।

ਰਾਜਿੰਦਰ ਜੈਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਣਗੌਲੇ ਰੋਪੜ ਨੂੰ ਬਰਿੰਦਰ ਢਿੱਲੋਂ ਵਰਗਾ ਨੌਜਵਾਨ ਨੇਕ ਸ਼ਖਸ਼ੀਅਤ ਵਾਲਾ ਉਮੀਦਵਾਰ ਦੇ ਕੇ ਕਾਂਗਰਸ ਨੇ ਹਲਕੇ ਦੇ ਲੋਕਾਂ ਨੂੰ ਵਡਾ ਮਾਣ ਦਿੱਤਾ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸ੍ਰ ਢਿੱਲੋਂ ਦੇ ਹੱਕ ਵਿਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਲੋਕਾਂ ਨੂੰ ਰੂਪਨਗਰ ਜਿਤਾਉਣ ਲਈ ਅਗੇ ਆਉਣਾ ਹੋਵੇਗਾ ਤਾਂ ਜੋ ਹਲਕੇ ਨੂੰ ਨੌਜਵਾਨ ਆਗੂ ਦੀ ਨੁਮਾਇੰਦਗੀ ਹੇਠ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ।

ਭਾਜਪਾ ਆਗੂ ਰਾਜਿੰਦਰ ਜੈਨ ਨੇ ਦਿੱਤਾ ਬਰਿੰਦਰ ਢਿੱਲੋਂ ਨੂੰ ਸਮਰਥਨ I ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲਿਆਂ ਨੇ ਕਿਹਾ ਕਿ ਰਾਜਿੰਦਰ ਜੈਨ ਸ਼ਹਿਰ ਦੇ ਵਡੇ ਹਿੱਸੇ ਵਿੱਚ ਇਕ ਨਾਮਵਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਚਿਹਰੇ ਹਨ ਜਿਨ੍ਹਾਂ ਦੇ ਸ੍ਰ ਢਿੱਲੋਂ ਨੂੰ ਸਮਰਥਨ ਦੇਣ ਨਾਲ ਕਾਂਗਰਸ ਨੇ ਆਪਣੀ ਜਿੱਤ ਵਲ ਇਕ ਕਦਮ ਹੋਰ ਵਧਾਇਆ ਹੈ। ਇਸ ਮੌਕੇ ਸੰਜੇ ਵਰਮਾ ਬੇਲੇ ਵਾਲੇ,ਕੌਂਸਲਰ ਚਰਨਜੀਤ ਸਿੰਘ ਚੰਨੀ,ਕੋਆਰਡੀਨੇਟਰ ਗੁਰੂ ਸ਼ਰਨ ਪਰਮਾਰ,ਰਣਜੀਤ ਸਿੰਘ ਢਿੱਲੋਂ,ਪ੍ਰਵੇਸ਼ ਸੋਨੀ,ਦਕਸ਼ ਕੱਕੜ ਅਤੇ ਹੋਰ ਹਾਜ਼ਰ ਸਨ।