ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ੱਵਲੋਂ ਨਾਮਜ਼ਦਗੀ ਪੱਤਰ ਦਾਖਲ
ਬਹਾਦਰਜੀਤ ਸਿੰਘ /ਰੂਪਨਗਰ 1 ਫਰਵਰੀ,2022
ਹਲਕਾ ਰੂਪਨਗਰ ਤੋਂ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਅੱਜ ਰੂਪਨਗਰ ਵਿਖੇ ਵਿਸ਼ੇਸ਼ ਤੌਰ ’ਤੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਭਾਜਪਾ ਦਫ਼ਤਰ, ਵਿਖੇ ਪੁੱਜੇ। ਇਸ ਤੋਂ ਬਾਅਦ ਇਕਬਾਲ ਸਿੰਘ ਲਾਲਪੁਰਾ ਨੇ ਐੱਸਡੀਐੱਮ ਦਫ਼ਤਰ ਪਹੁੰਚ ਕੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਸ੍ਰੀ ਸ਼ੇਖਾਵਤ ਅਤੇ ਸ. ਲਾਲਪੁਰਾ ਨੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਸਮੇਤ ਅਦਾਕਾਰ ਮਾਈਕਲ ਨੂੰ ਇਕਬਾਲ ਸਿੰਘ ਲਾਲਪੁਰਾ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਭਾਜਪਾ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਚੋਣ ਲੜਨ ਦਾ ਮੁੱਖ ਉਦੇਸ਼ ਆਪਣੀ ਜਨਮ ਭੂਮੀ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਅਤੇ ਰੂਪਨਗਰ ਹਲਕੇ ਦਾ ਵਿਕਾਸ ਕਰਵਾਉਣਾ ਹੀ ਮੇਰਾ ਮੁੱਖ ਏਜੰਡਾ ਹੈ ਕਿਉਂਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਹਲਕੇ ਦਾ ਕੁਝ ਵੀ ਨਹੀਂ ਸੰਵਾਰਿਆ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਬੀਜੇਪੀ ਪੰਜਾਬ ਵਿੱਚ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ ਅਤੇ ਉਸ ਦੇ ਸਾਹਮਣੇ ਵਿਰੋਧੀ ਕਿਤੇ ਨਜ਼ਰ ਨਹੀਂ ਆ ਰਹੇ।
ਇਸ ਮੌਕੇ ਰੂਪਨਗਰ ਮੰਡਲ ਪ੍ਰਧਾਨ ਹਰਮਿੰਦਰਪਾਲ ਸਿੰਘ ਆਹਲੂਵਾਲੀਆ, ਰੂਪਨਬਗਰ ਦਿਹਾਤੀ ਮੰਡਲ ਪ੍ਰਧਾਨ ਪ੍ਰਿੰਸ ਕੌਸ਼ਿਕ, ਨੂਰਪੁਰ ਬੇਦੀ ਮੰਡਲ ਪ੍ਰਧਾਨ ਸੁਸ਼ੀਲ ਸ਼ਰਮਾ ਝੱਜ, ਮੰਡਲ ਪ੍ਰਧਾਨ ਸ਼ਿੰਦਪਾਲ, ਰਮਨ ਜਿੰਦਲ, ਰਾਜੂ ਰਾਣਾ ਹਿਯਾਤਪੁਰ, ਗਗਨ ਵਰਮਾ, ਅਭਿਸ਼ੇਕ ਸ਼ਰਮਾ, ਪੰਕਜ ਸ਼ਰਮਾ, ਦੀਪਕ ਮੋਦੀ, ਵਿਪਨ ਸ਼ਰਮਾ, ਸੋਨੀਆ ਸ਼ਰਮਾ, ਕੁਲਦੀਪ ਕੌਰ, ਰਾਧਾ ਰਾਵਤ, ਰੋਹਿਤ ਸੁਲਤਾਨ, ਮਾਸਟਰ ਰਜਨੀਸ਼ ਕੁਮਾਰ, ਪਵਨ ਚੇਤਲ, ਸੋਹਨ ਲਾਲ, ਸੋਨੂੰ ਪੰਡਤ, ਬੋਧਰਾਜ ਸ਼ਰਮਾ, ਸੁਰਜੀਤ ਚੇਹੜ ਮਜਾਰਾ, ਸੁੱਚਾ ਸਿੰਘ, ਰਾਮਪਾਲ ਸੈਣੀ, ਰਘਵੀਰ ਸਿੰਘ, ਬਲਵਿੰਦਰ ਸਿੰਘ, ਬਿੰਦਰ ਧਰਮ ਸਿੰਘ ਮੁੰਨੇ ਰਾਜੀਵ ਕੁਮਾਰ, ਜਸਪਾਲ ਸਿੰਘ, ਜੱਸੀ ਪਲਾਟਾ, ਡਾ. ਸੰਜੀਵ, ਅਵਤਾਰ ਸਿੰਘ, ਹਰੀ ਕ੍ਰਿਸ਼ਨ ਰੈਂਸੜਾਂ, ਮਹਿੰਦਰਪਾਲ ਐਡਵੋਕੇਟ ਪ੍ਰਦੀਪ ਕੁਮਾਰ ਸ਼ਿੰਦਪਾਲ, ਤਰਸੇਮ ਲਾਲ, ਸੁਰਿੰਦਰ ਸ਼ਰਮਾ, ਬਾਲਕ੍ਰਿਸ਼ਨ ਕੁਕੂ, ਰਾਮਪਾਲ, ਬ੍ਰਜੇਸ਼ ਕੁਮਾਰ ਸ਼ਰਮਾ, ਗੁਰਮੀਤ ਸਿੰਘ ਸਰਪੰਚ ਰਜਿੰਦਰ ਸਿੰਘ, ਸੋਨੂੰ, ਭਜਨ ਸਿੰਘ ਰਾਹੀ ਰਿੰਪੀ, ਨੰਬਰਦਾਰ ਬੈਜਨਾਥ ਸੁਰਿੰਦਰਪਾਲ, ਐਡਵੋਕੇਟ ਗੌਰਵ ਕੁਮਾਰ, ਪ੍ਰਦੀਪ ਕੁਮਾਰ ਨਰਿੰਦਰ ਭੱਠਲ, ਕਰਨੈਲ ਸਿੰਘ, ਭਜਨ ਸਿੰਘ, ਬਲਵੰਤ ਸੋਢੀ ਆਦਿ ਸਮੂਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਮੌਜੂਦ ਸਨ।