ਭਾਜਪਾ ਉਮੀਦਵਾਰ ਲਾਲਪੁਰਾ ਨੇ 20 ਪ੍ਰਚਾਰ ਗੱਡੀਆਂ ਨੂੰ ਰਵਾਨਾ ਕੀਤਾ

147

ਭਾਜਪਾ ਉਮੀਦਵਾਰ ਲਾਲਪੁਰਾ ਨੇ 20 ਪ੍ਰਚਾਰ ਗੱਡੀਆਂ ਨੂੰ ਰਵਾਨਾ ਕੀਤਾ

ਬਹਾਦਰਜੀਤ ਸਿੰਘ /ਰੂਪਨਗਰ, 4 ਫਰਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੇ ਚੋਣ ਪ੍ਰਚਾਰ ਲਈ ਲਾਲਪੁਰਾ ਨੇਂ 20 ਪ੍ਰਚਾਰ ਗੱਡੀਆਂ ’ ਭਾਜਪਾ ਪ੍ਰਚਾਰ ਰੱਥਾਂ ’ ਨੂੰ ਝੰਡੀ ਵਿਖਾ ਕੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਪ੍ਰਚਾਰ ਕਰਨ ਲਈ ਰਵਾਨਾ ਕੀਤਾ।

ਭਾਜਪਾ ਉਮੀਦਵਾਰ ਲਾਲਪੁਰਾ ਨੇ 20 ਪ੍ਰਚਾਰ ਗੱਡੀਆਂ ਨੂੰ ਰਵਾਨਾ ਕੀਤਾ
ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਜਪਾ ਉਮੀਦਵਾਰ ਵਜੋਂ ਮੇਰੀ ਜਿੱਤ ਦੀ ਕਹਾਣੀ ਲਿਖਣ ਵਿੱਚ ਇਹ ਪ੍ਰਚਾਰਕ ਗੱਡੀਆਂ ਅਹਿਮ ਭੂਮਿਕਾ ਨਿਭਾਉਣਗੀਆ। ਇਸ ਮੌਕੇ ਰਮਨ ਜਿੰਦਲ , ਵਿਪਨ ਸ਼ਰਮਾ, ਗੁਰਕੀਰਤ ਸਿੰਘ, ਪੰਕਜ ਸ਼ਰਮਾ ਆਦਿ ਹਾਜ਼ਰ ਸਨ।