ਭਾਜਪਾ ਨੇ ਲੋਹਗੜ੍ਹ ਫਿੱਡੇ ਵਿੱਚ ਵਿਸ਼ਾਲ ਸਹਾਇਤਾ ਕੈਂਪ ਲਗਾਇਆ, ਸੈਂਕੜੇ ਲੋਕਾਂ ਦੇ ਬਣੇ ਆਯੂਸ਼ਮਾਨ, ਈਸ਼੍ਰਮ ਕਾਰਡ

58

ਭਾਜਪਾ ਨੇ ਲੋਹਗੜ੍ਹ ਫਿੱਡੇ ਵਿੱਚ ਵਿਸ਼ਾਲ ਸਹਾਇਤਾ ਕੈਂਪ ਲਗਾਇਆ, ਸੈਂਕੜੇ ਲੋਕਾਂ ਦੇ ਬਣੇ ਆਯੂਸ਼ਮਾਨ, ਈਸ਼੍ਰਮ ਕਾਰਡ

ਬਹਾਦਰਜੀਤ ਸਿੰਘ/ਰੂਪਨਗਰ,16 ਜੂਨ,2025

ਅੱਜ ਭਾਰਤੀ ਜਨਤਾ ਪਾਰਟੀ ਵਲੋਂ ਪਿੰਡ ਲੋਹਗੜ੍ਹ ਫਿੱਡਿਆਂ ਵਿੱਚ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਕਰਨ ਲਈ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਪਹੁੰਚੇ। ਪਿੰਡ ਪਹੁੰਚਣ ਤੇ ਕੈਂਪ ਇੰਚਾਰਜ ਇੰਦਰਪਾਲ ਸਿੰਘ ਲੋਹਗੜ੍ਹ ਫਿੱਡਿਆਂ  ਨੇ ਪ੍ਰਧਾਨ ਲਾਲਪੁਰਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਲਾਲਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਜੀ ਦੀ ਅਗਵਾਈ ਸਿਰਫ਼ ਰਾਜਨੀਤਿਕ ਬਦਲਾਅ ਨਹੀਂ, ਸਗੋਂ ਇੱਕ ਰਾਸ਼ਟਰ ਨਿਰਮਾਣ ਦੀ ਕਰਾਂਤੀ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨੀਂਹ ਸੇਵਾ, ਸੁਸ਼ਾਸਨ ਤੇ ਗਰੀਬ ਕਲਿਆਣ ਉੱਤੇ ਰੱਖੀ ਗਈ ਹੈ। ਅਜਿਹਾ ਭਾਰਤ ਜੋ ਆਪਣੇ ਨਾਗਰਿਕਾਂ ਨੂੰ ਇੱਜ਼ਤ, ਸੁਰੱਖਿਆ ਤੇ ਨਵੇਂ ਮੌਕੇ ਦੇ ਰਿਹਾ ਹੈ, ਤੇ ਦੁਨੀਆਂ ਦੇ ਮੰਚ ’ਤੇ ਇੱਕ ਮਜ਼ਬੂਤ, ਆਤਮਨਿਰਭਰ ਤੇ ਵਿਕਸਿਤ ਦੇਸ਼ ਵਜੋਂ ਉਭਰ ਰਿਹਾ ਹੈ।

ਲਾਲਪੁਰਾ ਨੇ ਕਾਂਗਰਸ ਦੀ ਹਕੂਮਤ ਨੂੰ “ਕਾਲੇ ਦਿਨ” ਕਹਿੰਦੇ ਹੋਏ ਆਖਿਆ ਕਿ ਉਨ੍ਹਾਂ ਦੇ ਦੌਰ ਵਿੱਚ ਵਿਕਾਸ ਠੱਪ ਸੀ, ਭ੍ਰਿਸ਼ਟਾਚਾਰ ਚਰਮ ’ਤੇ ਸੀ ਅਤੇ ਪੰਜਾਬ ਵਰਗੇ ਸੂਬਿਆਂ ਨੂੰ ਜਾਣ-ਬੁੱਝ ਕੇ ਪਿੱਛੇ ਰੱਖਿਆ ਗਿਆ। ਪੰਜਾਬ, ਜੋ ਇਕ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਸੀ, ਕਾਂਗਰਸ ਅਤੇ ਆਮ ਆਦਮੀ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਰਕੇ ਨਸ਼ਿਆਂ, ਬੇਰੁਜ਼ਗਾਰੀ ਅਤੇ ਅਪਰਾਧ ਦੇ ਜਾਲ ’ਚ ਫਸ ਗਿਆ।

ਮੋਦੀ ਸਰਕਾਰ ਨੇ ਸਿਰਫ ਪੰਜਾਬ ਨੂੰ ਮੁੱਖ ਧਾਰਾ ਨਾਲ ਨਹੀਂ ਜੋੜਿਆ, ਸਗੋਂ ਮਾਤਾਵਾਂ ਲਈ ਮਾਤ੍ਰਿਤਵ ਯੋਜਨਾ, ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ, ਨੌਜਵਾਨਾਂ ਲਈ ਸਕਿੱਲ ਇੰਡੀਆ ਤੇ ਸਟਾਰਟਅਪ ਇੰਡੀਆ, ਅਤੇ ਹਰ ਘਰ ਨੂੰ ਪੀਣ ਵਾਲਾ ਪਾਣੀ ਦੇਣੀਆਂ ਯੋਜਨਾਵਾਂ ਰਾਹੀਂ ਵਿਕਾਸ ਦਾ ਰੋਸ਼ਨ ਚਾਨਣ ਪਹੁੰਚਾਇਆ।

ਭਾਜਪਾ ਨੇ ਲੋਹਗੜ੍ਹ ਫਿੱਡੇ ਵਿੱਚ ਵਿਸ਼ਾਲ ਸਹਾਇਤਾ ਕੈਂਪ ਲਗਾਇਆ, ਸੈਂਕੜੇ ਲੋਕਾਂ ਦੇ ਬਣੇ ਆਯੂਸ਼ਮਾਨ, ਈਸ਼੍ਰਮ ਕਾਰਡ

ਲਾਲਪੁਰਾ ਨੇ ਕਿਹਾ ਕਿ “ਇਹ ਅਮ੍ਰਿਤਕਾਲ ਭਾਰਤ ਦੇ ਨਵਜਾਗ੍ਰਿਤੀ ਦਾ ਸਮਾਂ ਹੈ। ਮੋਦੀ ਦੀ ਅਗਵਾਈ ਹੇਠ ਭਾਰਤ ਸਿਰਫ ਵਿਕਸਤ ਨਹੀਂ ਹੋ ਰਿਹਾ, ਸਗੋਂ ਨਵੀਂ ਚੇਤਨਾ, ਨਵਾਂ ਆਤਮਵਿਸ਼ਵਾਸ ਅਤੇ ਨਵੀਂ ਦਿਸ਼ਾ ਵੱਲ ਵਧ ਰਿਹਾ ਹੈ। ਮੈਂ ਗਰਵ ਨਾਲ ਕਹਿੰਦਾ ਹਾਂ — ਪੰਜਾਬ ਲਈ ਵੀ, ਭਾਰਤ ਲਈ ਵੀ, ਹੱਲ ਸਿਰਫ ਮੋਦੀ ਹਨ।”

ਭਾਜਪਾ ਨੇ ਲੋਹਗੜ੍ਹ ਫਿੱਡੇ ਵਿੱਚ ਵਿਸ਼ਾਲ ਸਹਾਇਤਾ ਕੈਂਪ ਲਗਾਇਆ, ਸੈਂਕੜੇ ਲੋਕਾਂ ਦੇ ਬਣੇ ਆਯੂਸ਼ਮਾਨ, ਈਸ਼੍ਰਮ ਕਾਰਡI ਕੈਂਪ ਵਿੱਚ 190 ਲੋਕਾਂ ਨੇ ਵੱਖ ਵੱਖ ਸਕੀਮਾਂ ਵਿੱਚ ਮੁਫਤ ਰਜਿਸਟਰੇਸ਼ਨ ਕਰਵਾਈ। ਇਸ ਮੌਕੇ ਨਿਰਮਲ ਸਿੰਘ, ਨੰਬਰਦਾਰ ਜਸਪਾਲ ਸਿੰਘ ਨੰਬਰਦਾਰ, ਰਮੇਸ਼ਵਰ ਲਾਲ, ਰਣਧੀਰ ਸਿੰਘ, ਹਰਬੰਸ ਸਿੰਘ, ਨੰਬਰਦਾਰ ਬੰਤ ਸਿੰਘ, ਪੰਚ ਦਲਵੀਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ. ਸਰਬਜੀਤ ਕੌਰ, ਸੰਜੀਵ ਸ਼ਰਮਾ, ਪਰਮਜੀਤ ਸਿੰਘ ਪੰਮਾ ਸਰਪੰਚ ਗੁੰਨੋਮਾਜਰਾ, ਦੀਦਾਰ ਸਿੰਘ ਰਾਣਾ, ਪੰਚ ਸੁਰਿੰਦਰ ਕੌਰ, ਪੰਚ ਮਹਿਮਾ ਸਿੰਘ, ਬੰਦਨਾ ਸ਼ਰਮਾ, ਅਮਰਦੀਪ ਦੁੱਗਰੀ, ਪ੍ਰੇਮ ਸਿੰਘ ਸਾਬਕਾ ਸਰਪੰਚ ਆਦਿ ਸਹਿਤ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸਨ।