ਭਾਰਤੀ ਯੋਗ ਸੰਸਥਾਨ ਦੀ ਜਿ਼ਲ੍ਹਾ ਰੂਪਨਗਰ ਇਕਾਈ ਨੇ ਉਤਸਾਹ ਨਾਲ ਮਨਾਇਆ ਆਪਣਾ 22ਵਾਂ ਸਥਾਪਨਾ ਦਿਵਸ

216

ਭਾਰਤੀ ਯੋਗ ਸੰਸਥਾਨ ਦੀ ਜਿ਼ਲ੍ਹਾ ਰੂਪਨਗਰ ਇਕਾਈ ਨੇ ਉਤਸਾਹ ਨਾਲ ਮਨਾਇਆ ਆਪਣਾ 22ਵਾਂ ਸਥਾਪਨਾ ਦਿਵਸ

ਬਹਾਦਰਜੀਤ ਸਿੰਘ / ਰੂਪਨਗਰ, 6 ਨਵੰਬਰ,2022

ਭਾਰਤੀ ਯੋਗ ਸੰਸਥਾਨ (ਰਜਿ) ਦੀ ਜਿ਼ਲ੍ਹਾ ਇਕਾਈ ਰੂਪਨਗਰ ਵੱਲੋਂ ਅੱਜ ਇੱਥੇ ਸਰਕਾਰੀ ਸੀਨੀਅਰ ਸੈਕਡੰਰੀ ਗਰਲਜ਼ ਸਕੂਲ ਵਿਖੇ ਆਪਣਾ 22ਵਾਂ ਸਥਾਪਨਾ ਦਿਵਸ ਪੂਰੇ ਉਤਸਾਹ ਨਾਲ ਮਨਾਇਆ ਗਿਆ।

ਸੰਸਥਾਨ ਦੇ ਚੰਡੀਗੜ੍ਹ ਪ੍ਰਾਂਤ ਦੇ ਪ੍ਰਧਾਨ ਗੋਪਾਲ ਦਾਸ ਦੀ  ਅਗਵਾਈ ਵਿੱਚ ਇਸ ਮੌਕੇ ਤੇ ਸਵੇਰੇ 5:30 ਤੋਂ 7:30 ਤੱਕ ਦੋ ਘੰਟੇ ਦੀ ਵਿਸ਼ੇਸ਼ ਸਾਂਝੀ ਯੋਗ ਕਲਾਸ ਲਗਾਈ ਗਈ। ਇਸ ਕਲਾਸ ਵਿੱਚ ਰੂਪਨਗਰ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ, ਕੁਰਾਲੀ ਤੋਂ 100 ਦੇ ਕਰੀਬ ਯੋਗ ਸਾਧਕਾ ਨੇ ਭਾਗ ਲਿਆ। ਜਿਸ ਦੌਰਾਨ ਯੋਗ ਮਾਹਰਾ ਮੋਨਿਕਾ ਵਾਸੂਦੇਵਾ ਰੂਪਨਗਰ, ਮੋਹਾ਼ਲੀ ਤੋ ਕ੍ਰਿਸ਼ਨ ਲਾਲ ਕਪੂਰ, ਦਲਜੀਤ ਸਿੰਘ, ਤੇ ਸੁਖਵੀਰ ਗੌਤਮ,ਪੰਜਕੁਲਾ ਤੋਂ ਪ੍ਰੇਮ ਭੁਟਾਨੀ, ਲਾਇਕ ਸਿੰਘ ਤੇ ਡੋਲੀ ਚੰਡੀਗੜ੍ਹ ਤੋਂ ਰਾਜਨ ਕਪੂਰ, ਕੁਰਾਲੀ ਤੋਂ ਅਰੁਣ ਧੀਮਾਨ, ਅਵਤਾਰ ਸਿੰਘ ਕਲਸੀ ਤੇ ਸੁਭਾਸ਼ ਸਿੰਘ ਵਲੋਂ ਆਸਣਾ, ਪ੍ਰਾਣਾਯਾਮ ਅਤੇ ਧਿਆਨ ਦਾ ਬਹੁਤ ਹੀ ਸੁੰਦਰ ਅਭਿਆਸ ਕਰਵਾਇਆ ਗਿਆ।

ਇਸ ਮੌਕੇ ਤੇ ਬੋਲਦਿਆ ਚੰਡੀਗੜ੍ਹ ਪ੍ਰਾਂਤ ਪ੍ਰਧਾਨ ਗੋਪਾਲ ਦਾਸ ਨੇ ਯੋਗ ਦੀ ਮਹਤੱਤਾ ਤੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਯੋਗ ਨਾਲ ਸਰੀਰਕ, ਮਾਨਸਿਕ ਅਤੇ ਅਧਿਆਤਮਕ ਵਿਕਾਸ ਦੇ ਨਾਲ ਨਾਲ ਇਨਸਾਨ ਦਾ ਅੰਦਰ ਦਾ ਭਗਵਾਨ ਜਾਗਰੂਰ ਹੁੰਦਾ ਹੈ। ਜਿਸ ਅਨੰਦ ਦੀ ਪ੍ਰਾਪਤੀ ਯੋਗ ਰਾਹੀ ਪ੍ਰਾਪਤ ਹੋ ਸਕਦੀ ਹੈ ਉਹ ਸਾਇਦ ਹੀ ਕਿਸੇ ਧਾਰਮਿਕ ਸਥਾਨ ਤੇ ਨਤਮਸਤਿਕ ਹੋ ਕੇ ਮਿਲਦੀ ਹੋਵੇ। ਕਿਉਜੋ ਇਨਸਾਨ ਦਾ ਪੰਜ ਤੱਤਵ ਸਰੀਰ ਹੀ ਭਗਵਾਨ ਦਾ ਸੱਚਾ ਸਰੂਪ ਹੈ। ਇਸ ਨੂੰ ਸਿਹਤਮੰਦ ਰੱਖਣਾ ਹੀ ਭਗਵਾਨ ਦੀ ਪੂਜਾ ਹੈ। ਉਨ੍ਹਾਂ ਕਿਹਾ ਭਾਰਤੀ ਯੋਗ ਸੰਸਥਾਨ ਵਲੋਂ ਪੂਰੀ ਤਰਾਂ ਜਾਂਚ ਕਰਕੇ ਹੀ ਯੋਗ ਕਿਿਰਆਵਾ ਕਰਵਾਈਆ ਜਾਂਦੀਆਂ ਹਨ ਜਿਨ੍ਹਾਂ ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਜਿ਼ਲ੍ਹਾ ਇਕਾਈ ਰੂਪਨਗਰ ਦੀ ਪ੍ਰਧਾਨ ਕੁਸਮ ਸ਼ਰਮਾ ਅਤੇ ਜੋਨਲ ਪ੍ਰਧਾਨ ਰਾਜਿੰਦਰ ਸੈਣੀ ਸੰਸਥਾ ਦੇ ਹਾਜ਼ਰ ਆਏ ਅਧਿਕਾਰੀਆ ਤੇ ਸਾਧਕਾ ਦਾ ਇਕਾਈ ਦੇ 22ਵੇਂ ਸਥਾਪਨਾ ਵਿੱਚ ਸ਼ਾਮਲ ਹੋਣ ਲਈ ਸਵਾਗਤ ਅਤੇ ਧੰਨਵਾਦ ਕੀਤਾ।

ਭਾਰਤੀ ਯੋਗ ਸੰਸਥਾਨ ਦੀ ਜਿ਼ਲ੍ਹਾ ਰੂਪਨਗਰ ਇਕਾਈ ਨੇ ਉਤਸਾਹ ਨਾਲ ਮਨਾਇਆ ਆਪਣਾ 22ਵਾਂ ਸਥਾਪਨਾ ਦਿਵਸ

 

ਪ੍ਰਾਂਤ ਪ੍ਰਧਾਨ ਗੋਪਾਲ ਦਾਸ ਨੇ ਜਿ਼ਲ੍ਹਾ ਰੂਪਨਗਰ ਇਕਾਈ ਦੇ ਪ੍ਰਬੰਧਕਾਂ ਨੂੰ ਸਫਲ ਯੋਗ ਅਭਿਆਸ ਚਲਾਉਣ ਲਈ ਵਧਾਈ ਦਿੱਤੀ ਅਤੇ ਸੰਸਥਾਨ ਦਾ ਬੈਚ ਲਗਾਕੇ ਅਧਿਕਾਰੀਆ ਦਾ ਸਨਮਾਨਿਤ ਕੀਤਾ। ਇਸ ਮੌਕੇ ਤੇ ਰੂਪਨਗਰ ਇਕਾਈ ਦੇ ਕਾਰਜ਼ਕਰਤਾ ਹੰਸ ਰਾਜ, ਕੇ. ਐਲ. ਕਪੂਰ, ਮੀਨਲ ਵਾਸੂਦੇਵਾ, ਅਮੀਸਾ ਅਗਰਵਾਲ, ਆਸਮਾ ਸਚਦੇਵਾ, ਜਗਦੇਵ ਸਿੰਘ, ਸੰਜੀਵ ਮੇਹਰਾ, ਬਲਵਿੰਦਰ ਕੌਰ, ਮੋਨਿਕਾ ਵਾਸੂਦੇਵਾ, ਮਧੂ ਕਾਲੜਾ, ਸੀਮਾ ਸੈਣੀ, ਕਿਰਨ ਚੌਧਰੀ ਤੋਂ ਇਲਾਵਾ ਗੁਰਮੁੱਖ ਸਿੰਘ, ਭਾਗ ਸਿੰਘ ਮਦਾਨ ਆਦਿ ਹਾਜ਼ਰ ਸਨ।

ਜਿ਼ਕਰਯੋਗ ਹੈ ਕਿ ਮਾਨਵ ਕਲਿਆਣ ਦੇ ਉਦੇਸ਼ ਨਾਲ ਸੰਸਥਾਨ ਦੇ ਬਾਨੀ ਸਵਰਗੀ  ਪਰਕਾਸ ਲਾਲ ਜੀ ਭਾਰਤੀ ਯੋਗ ਸੰਸਥਾਨ ਦੀ ਸਥਾਪਨਾ 10 ਅਪ੍ਰੈਲ 1967 ਨੂੰ ਦਿੱਲੀ ਵਿੱਚ ਪਹਿਲਾ ਮੁਫਤ ਯੋਗ ਸਾਧਨਾ ਕੇਂਦਰ ਦੀ ਸੰਥਾਪਨਾ ਕਰਕੇ ਕੀਤੀ ਗਈ ਸੀ। ਅੱਜ ਦੇਸ਼ ਵਿਦੇਸ਼ ਵਿੱਚ ਸੰਸਥਾਨ ਦੇ ਮਜੂਦਾ ਪ੍ਰਧਾਨ ਦੇਸ ਰਾਜ ਦੀ ਅਗਵਾਈ ਵਿੱਚ 500 ਤੋਂ ਵੀ ਵੱਧ ਕੇਂਦਰਾਂ ਰਾਹੀ ਮੁਫਤ ਯੋਗ ਸਾਧਨ ਕਰਵਾਈ ਜਾ ਰਿਹਾ ਹੈ।