ਭਾਰਤ ਸੇਵਕ ਸਮਾਜ ਦੇ ਸਿਲਾਈ ਸਕੂਲ ਦੀਆਂ ਸਿੱਖਿਆਰਥਾਂ ਨੂੰ ਦਿੱਤੀ ਦੀਵਾਲੀ ਦੀ ਵਧਾਈ

292

ਭਾਰਤ ਸੇਵਕ ਸਮਾਜ ਦੇ ਸਿਲਾਈ ਸਕੂਲ ਦੀਆਂ ਸਿੱਖਿਆਰਥਾਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਬਹਾਦਰਜੀਤ ਸਿੰਘ /ਰੂਪਨਗਰ,  22 ਅਕਤੂਬਰ,2022

ਭਾਰਤ ਸੇਵਕ ਸਮਾਜ ਦੀ ਜਿ਼ਲ੍ਹਾ ਇਕਾਈ ਰੂਪਨਗਰ ਵਲੋਂ ਇੱਥੇ ਨਹਿਰੂ ਨਗਰ ਦੀ ਧਰਮਸਾਲਾ ਵਿੱਚ ਚਲਾਏ ਜਾ ਰਹੇ ਸਿਲਾਈ ਸਕੂਲ ਦੀਆਂ ਸਿੱਖਿਆਰਥਾਂ ਨੂੰ ਅੱਜ ਦੀਵਾਲੀ ਦੀ ਵਧਾਈ ਦਿੱਤੀ ਗਈ। ਇਸ ਸਮੇਂ ਸਮੂਹ ਸਿੱਖਿਆਰਥਣਾਂ ਅਤੇ ਟੀਚਰ ਕ੍ਰਿਸਨਾ ਨੂੰ ਸੰਸਥਾ ਦੇ ਚੇਅਰਮੈਨ ਬਹਾਦਰਜੀਤ ਸਿੰਘ ਅਤੇ ਸਕੱਤਰ ਰਾਜਿੰਦਰ ਸੈਣੀ ਨੇ ਵਧਾਈ ਦਿੰਦੇ ਹੋਏ ਦਿਲ ਲਗਾਕੇ ਆਪਣੇ ਕੋਰਸ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਜੋ ਸਿੱਖਿਆਰਥਣਾਂ ਆਪਣਾ 6 ਮਹੀਨੇ ਦਾ ਪੂਰਾ ਕੋਰਸ ਮੁਕਮੰਲ ਕਰਨਗੇ ਉਨ੍ਹਾਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ।

ਭਾਰਤ ਸੇਵਕ ਸਮਾਜ ਦੇ ਸਿਲਾਈ ਸਕੂਲ ਦੀਆਂ ਸਿੱਖਿਆਰਥਾਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਸਿੱਖਿਆਰਥਣਾਂ ਨੂੰ ਦੱਸਿਆ ਗਿਆ ਕਿ ਇਸ ਕੋਰਸ ਦੇ ਮੁਕੰਮਲ ਕਰਨ ਤੇ ਇਹ ਕੋਰਸ ਉਨ੍ਹਾਂ ਦੀ ਆਮਦਨ ਦਾ ਸਾਧਨ ਬਣੇਗਾ। ਇਸ ਸਮੇਂ ਸਭ ਦਾ ਮੂੰਹ ਮਿੱਠਾ ਕਰਵਾਇਆ ਅਤੇ ਗਿਫਟ ਵੀ ਦਿੱਤੇ ਗਏ।