ਮਕੈਨੀਕਲ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਦੀ ਆਨਲਾਇਨ ਕੈਰੀਅਰ ਕੌਂਸਲਿੰਗ ਕਰਵਾਈ

229

ਮਕੈਨੀਕਲ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਦੀ ਆਨਲਾਇਨ ਕੈਰੀਅਰ ਕੌਂਸਲਿੰਗ ਕਰਵਾਈ

 ਪਟਿਆਲਾ 1 ਅਪਰੈਲ (       )

ਮਕੈਨੀਕਲ ਇੰਜਨੀਅਰਿੰਗ ਵਿਭਾਗ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਨਾਨ ਮੈਡੀਕਲ ਦੇ ਬਾਰਵੀਂ ਦੇ ਵਿਦਿਆਰਥੀਆਂ ਲਈ ਇੱਕ ਆਨਲਾਈਨ ਮਾਧਿਅਮ ਰਾਹੀਂ ਕੈਰੀਅਰ ਕਾਊਂਸਲਿੰਗ ਕੀਤੀ ਗਈ। ਅਧਿਆਪਕਾਂ ਦੇ ਇਸ ਪੈਨਲ ਵਿਚ ਡਾ. ਖ਼ੁਸਦੀਪ ਗੋਇਲ, ਡਾ. ਦਵਿੰਦਰ ਸਿੰਘ, ਹਰਵਿੰਦਰ ਧਾਲੀਵਾਲ, ਸੁਖਜਿੰਦਰ ਬੁੱਟਰ ਅਤੇ ਚਰਨਜੀਤ ਨੌਹਰਾ ਸਨ। ਬਾਰਵੀਂ ਤੋਂ ਬਾਅਦ ਇੰਜਨੀਅਰਿੰਗ ਦੇ ਵੱਖ ਵੱਖ  ਕੋਰਸਾਂ ਵਿੱਚ ਦਾਖਲੇ ਲੈਣ ਦੀ ਵਿਧੀ ਬਾਰੇ ਦੱਸਿਆ ਗਿਆ।

ਮੈਰੀ ਟੋਰੀਐਸ ਸਕੂਲ ਦੇ ਪ੍ਰਿੰਸੀਪਲ  ਰੂਬੀ ਗੁਪਤਾ ਦੇ ਉਦੱਮ ਸਦਕਾ ਇਹ ਸਾਰੇ ਬਾਂਰਵੀ ਦੇ ਵਿਦਿਆਰਥੀਆਂ ਦਾ ਸੈਮੀਨਾਰ ਗੂਗਲ ਮੀਟ ਦੇ ਆਨਲਾਈਨ ਪਲੇਟਫਾਰਮ ਉੱਤੇ ਕੀਤਾ ਗਿਆ। ਸਕੂਲ ਦੇ ਕੈਰੀਅਰ ਕੌਂਸਲਰ ਜਤੀਸ ਕੁਮਾਰ ਨੇ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੂੰ ਕੋਆਰਡੀਨੇਟ ਕੀਤਾ।  ਇਸ ਸੈਮੀਨਾਰ ਦੇ ਸੰਚਾਲਕ ਡਾ ਖ਼ੁਸਦੀਪ ਗੋਇਲ ਨੇ ਦੱਸਿਆ ਕਿ ਅਸੀਂ ਬਾਂਰਵੀ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾ ਕੇ ਰੂਬਰੂ ਹੋਣਾ ਚਾਹੁੰਦੇ ਸੀ ਪਰ ਕੋਵਿਡ ਦੀਆਂ ਗਾਇਡ ਲਾਈਨਜ਼ ਦੇ ਮੱਦੇਨਜ਼ਰ ਇਹ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ।

ਮਕੈਨੀਕਲ ਵਿਭਾਗ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਦੀ ਆਨਲਾਇਨ ਕੈਰੀਅਰ ਕੌਂਸਲਿੰਗ ਕਰਵਾਈ

ਇਸ ਪ੍ਰੋਗਰਾਮ ਵਿੱਚ ਪੀ.ਪੀ.ਟੀ.ਦੇ ਜ਼ਰੀਏ ਡਾ. ਦਵਿੰਦਰ ਸਿੰਘ (ਮਕੈਨੀਕਲ ਇੰਜਨੀਅਰਿੰਗ) ਨੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਸਾਰੀ ਜਾਣਕਾਰੀ ਦਿੱਤੀ। ਆਨਲਾਈਨ ਸੈਮੀਨਾਰ ਦੇ ਸ਼ੁਰੂਆਤ ਵਿੱਚ ਬੋਲਦੇ ਹੋਏ ਇੰਜ.ਚਰਨਜੀਤ ਨੌਹਰਾ ਨੇ ਦੱਸਿਆ ਗਿਆਰਵੀਂ ਅਤੇ ਬਾਰਵੀਂ  ਦੇ ਦੋ ਵਰ੍ਹੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਇਸ ਕਰਕੇ ਇਸ ਸਟੇਜ ਉੱਤੇ ਇਹ ਫੈਸਲਾ ਕਰਨਾ ਬਹੁਤ ਮਾਇਨੇ ਰੱਖਦਾ ਹੈ ਕਿ ਕਿਸ ਸੰਸਥਾ ਤੋਂ ਸਿੱਖਿਆ ਲੈਣੀ। ਕਿਸ ਸੰਸਥਾ ਤੋਂ ਸਿੱਖਿਆ ਲੈਣੀ ਹੈ ਅਤੇ ਕਿਹੜੇ ਕਿਹੜੇ ਕੋਰਸਾਂ ਵਿੱਚ ਕਿਵੇਂ ਦਾਖਲਾ ਲੈਣਾ ਹੈ, ਇਸ ਬਾਰੇ ਹੀ ਦੱਸਣਾ ਅੱਜ ਦਾ ਇਹ ਪ੍ਰੋਗਰਾਮ ਕੀਤਾ ਗਿਆ ਸੀ।

ਅਖੀਰ ਵਿੱਚ ਵਿਦਿਆਰਥੀਆਂ ਨੇ ਉਤਸੁਕਤਾ ਨਾਲ਼ ਕਾਫੀ ਪ੍ਰਸ਼ਨ ਵੀ ਉਠਾਏ, ਜਿਹਨਾਂ ਦੇ ਜਵਾਬ ਪੈਨਲ ਦੇ ਅਧਿਆਪਕਾਂ ਵੱਲੋਂ ਦਿੱਤੇ ਗਏ। ਅਖੀਰ ਵਿਚ ਡਾ. ਦਵਿੰਦਰ ਸਿੰਘ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ ਅਤੇ ਦੱਸਿਆ ਗਿਆ ਕਿ ਜਿਹੜੇ ਵਿਦਿਆਰਥੀ ਇਸ ਪ੍ਰੋਗਰਾਮ ਨੂੰ ਜੋਆਇਨ ਨਹੀਂ ਕਰ ਸਕੇ ਉਹਨਾਂ ਵਾਸਤੇ ਦੁਆਰਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।