Homeਪੰਜਾਬੀ ਖਬਰਾਂਮਾਨ ਸਰਕਾਰ ਵਲੋਂ ਬਿਜਲੀ ਤੇ ਨਹਿਰੀ ਪਾਣੀ ਦੇ ਵਾਧੇ ਨੇ ਕਿਸਾਨ ਕੀਤੇ...

ਮਾਨ ਸਰਕਾਰ ਵਲੋਂ ਬਿਜਲੀ ਤੇ ਨਹਿਰੀ ਪਾਣੀ ਦੇ ਵਾਧੇ ਨੇ ਕਿਸਾਨ ਕੀਤੇ ਬਾਗੋਂ ਬਾਗ – ਚੇਅਰਮੈਨ ਹਡਾਣਾ

ਮਾਨ ਸਰਕਾਰ ਵਲੋਂ ਬਿਜਲੀ ਤੇ ਨਹਿਰੀ ਪਾਣੀ ਦੇ ਵਾਧੇ ਨੇ ਕਿਸਾਨ ਕੀਤੇ ਬਾਗੋਂ ਬਾਗ – ਚੇਅਰਮੈਨ ਹਡਾਣਾ

ਪਟਿਆਲਾ 30 ਜੂਨ,2023 ( )

ਝੋਨੇ ਦੀ ਬਿਜਾਈ ਲਈ ਹੁਣ ਪੰਜਾਬ ਦੇ ਕਿਸਾਨ ਬੇਫਿਕਰ ਹੋ ਗਏ ਹਨ। ਜਿੱਥੇ ਲੋਕ ਅਕਸਰ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੇ ਵੱਡੇ ਕੱਟਾ ਨਾਲ ਜੂਝਦੇ ਸਨ ਉਥੇ ਹੀ ਹੁਣ ਪੰਜਾਬ ਸਰਕਾਰ ਦੀ ਰੰਗਲੇ ਤੇ ਖੁਸ਼ਹਾਲ ਪੰਜਾਬ ਬਨਾਉਣ ਦੀ ਸੋਚ ਨੇ ਪਹਿਲਾ ਨਾਲੋ ਕਿਤੇ ਵਾਧੂ ਅਤੇ ਨਿਰਵਿਘਨ ਬਿਜਲੀ ਤੇ ਨਹਿਰੀ ਪਾਣੀ ਨਾਲ ਕਿਸਾਨਾਂ ਦੇ ਚਿਹਰੇ ਦੇ ਖੁਸ਼ੀ ਲਿਆਂਦੀ ਹੈ। ਇਸ ਗੱਲ ਦਾ ਪ੍ਰਗਟਾਵਾ ਪੀ.ਆਰ.ਟੀ.ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ।

ਹਡਾਣਾ ਨੇ ਹੋਰ ਗੱਲਬਾਤ ਦੌਰਾਨ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਰਕਾਰ ਬਨਣ ਤੋਂ ਪਹਿਲਾ ਹੀ ਐਲਾਨ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲਾ ਕੰਮਾਂ ਦੀ ਸ਼ੁਰੂਆਤ ਕਿਸਾਨਾਂ ਦੇ ਮਸਲੇ ਹੱਲ ਕਰਨ ਨਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਈ ਕਿਸਾਨਾਂ ਨੇ ਆਪਣੀ ਵੀਡੀੳ ਸ਼ੋਸ਼ਲ ਸਾਈਟਾ ਤੇ ਵਾਈਰਲ ਵੀ ਕੀਤੀ ਹੈ, ਜਿਸ ਵਿੱਚ ਉਨਾਂ ਮੁਤਾਬਕ ਨਹਿਰੀ ਪਾਣੀ ਦਾ ਖੇਤਾਂ ਤੱਕ ਪਹੁੰਚਣਾ ਉਨਾਂ ਦੀ ਪੂਰੀ ਜਿੰਦਗੀ ਵਿੱਚ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਮੌਜੂਦਾ ਸਰਕਾਰ ਵੱਲੋਂ ਕੀਤਾ ਗਿਆ ਪਹਿਲਾ ਵੱਡਾ ਕਦਮ ਹੈ। ਵਾਇਰਲ ਵੀਡੀੳਜ ਵਿੱਚ ਜਿੱਥੇ ਕਿਸਾਨ ਲੱਡੂ ਵੰਡਦੇ ਨਜਰ ਆ ਰਹੇ ਹਨ, ਉੱਥੇ ਹੀ ਕਈ ਕਿਸਾਨਾਂ ਨੇ ਪਿੰਡਾਂ ਵਿੱਚ ਸਾਂਝੇ ਤੌਰ ਇਸ ਖੁਸ਼ੀ ਮੌਕੇ ਅਖੰਡ ਪਾਠ ਵੀ ਕਰਵਾਏ ਹਨ।

ਇਹ ਹੀ ਨਹੀ ਬਲਕਿ ਪੰਜਾਬ ਸਰਕਾਰ ਵੱਲੋਂ ਨਿਰਵਿਘਨ ਬਿਜਲੀ ਦੀ ਸਪਲਾਈ ਨੇ ਕਿਸਾਨਾਂ ਨੂੰ ਬੇਫਿਕਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਮੁਤਾਬਕ ਪਹਿਲੀਆਂ ਸਰਕਾਰਾਂ ਬਿਜਲੀ ਦੇ ਕੱਟਾ ਨੂੰ ਮਿਲਾ ਕੇ ਕੁਲ ਅੱਠ ਘੰਟੇ ਦੇ ਕਰੀਬ ਬਿਜਲੀ ਮੁਹਈਆ ਕਰਵਾਉਂਦੀਆਂ ਸਨ। ਪਰ ਹੁਣ ਇਹ ਬਿਜਲੀ 12 ਘੰਟੇ ਦੇ ਕਰੀਬ ਜਾਂ ਇਸ ਤੋਂ ਵੀ ਵੱਧ ਬਿਨਾਂ ਕੱਟਾਂ ਤੋਂ ਨਿਰਵਿਘਨ ਮਿਲ ਰਹੀ ਹੈ। ਜਿਸ ਕਰਕੇ ਝੋਨੇ ਸੀਜਨ ਦੌਰਾਨ ਪਹਿਲੀ ਵਾਰ ਮੋਟਰਾਂ ਬੰਦ ਰੱਖਣੀਆਂ ਪੈ ਰਹੀਆਂ ਹਨ, ਜੋ ਕਿ ਕਿਸਾਨਾਂ ਵੱਲੋਂ ਇਹ ਪੰਜਾਬ ਸਰਕਾਰ ਦਾ ਇੱਕ ਇਤਿਹਾਸਕ ਕਦਮ ਦੱਸਿਆ ਜਾ ਰਿਹਾ ਹੈ।

ਮਾਨ ਸਰਕਾਰ ਵਲੋਂ ਬਿਜਲੀ ਤੇ ਨਹਿਰੀ ਪਾਣੀ ਦੇ ਵਾਧੇ ਨੇ ਕਿਸਾਨਾਂ ਕੀਤੇ ਬਾਗੋਂ ਬਾਗ - ਚੇਅਰਮੈਨ ਹਡਾਣਾ-Photo courtesy-The Tribune

ਮਾਨ ਸਰਕਾਰ ਵਲੋਂ ਬਿਜਲੀ ਤੇ ਨਹਿਰੀ ਪਾਣੀ ਦੇ ਵਾਧੇ ਨੇ ਕਿਸਾਨਾਂ ਕੀਤੇ ਬਾਗੋਂ ਬਾਗ – ਚੇਅਰਮੈਨ ਹਡਾਣਾI ਨਹਿਰੀ ਪਾਣੀ ਬਾਰੇ ਹਡਾਣਾ ਨੇ ਕਿਹਾ ਕਿ ਪੰਜਾਬ ਦੇ ਦੂਰ ਦਰਾਡੇ ਦੇ ਇਲਾਕਿਆਂ ਅਤੇ ਅਕਸਰ ਸੋਕੇ ਵਾਲੇ ਪੰਜਾਬ ਦੇ ਬਾਰਡਰ ਏਰੀਆਂ ਦੇ ਅਜਿਹੇ ਕਈ ਪਿੰਡਾ ਵਿੱਚ ਜਿੱਥੇ ਪਾਣੀ ਦੀ ਵੱਡੀ ਘਾਟ ਸੀ ਅਤੇ ਜਿੱਥੇ ਨਹਿਰੀ ਪਾਣੀ ਟੇਲਾ ਤੱਕ ਪੁੱਜਣਾ ਤਾ ਕੀ ਕਦੇ ਸੁਨਣ ਨੂੰ ਵੀ ਨਹੀ ਸੀ ਮਿਲਿਆ। ਅਜਿਹੇ ਪਿੰਡਾ ਵਿੱਚ ਪਾਣੀ ਦਾ ਟੇਲਾ ਤੱਕ ਪੁੱਜਣਾ ਅਤੇ ਖੇਤਾਂ ਨੂੰ ਨਹਿਰੀ ਪਾਣੀ ਮਿਲਣਾ ਬੇਮਿਸਾਲ ਕਾਮਯਾਬੀ ਸਾਬਤ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਹੋਰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦਾ ਵੀ ਹਰ ਸੰਭਵ ਹੱਲ ਕਰਨ ਲਈ ਫਿਕਰਮੰਦ ਹੈ। ਇਸ ਦੇ ਨਾਲ ਹੀ ਮਾਨ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾ ਨੂੰ ਨਹਿਰੀ ਪਾਣੀ ਵਾਲੇ ਤੋਹਫੇ ਦੀ ਤਰ੍ਹਾਂ ਇਸ ਤਰ੍ਹਾਂ ਦੇ ਹੋਰ ਤੋਹਫੇ ਵੀ ਕਿਸਾਨਾਂ ਨੂੰ ਜਲਦ ਅਰਪਣ ਕੀਤੇ ਜਾਣਗੇ।

 

LATEST ARTICLES

Most Popular

Google Play Store