ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣਾ ਮੰਦਭਾਗਾ – ਸੈਲਰੀ ਨਾ ਪਾਈ ਗਈ ਤਾਂ ਇਕੱਲਾ ਹੀ ਵੀ.ਸੀ ਦਫਤਰ ਅੱਗੇ ਧਰਨਾ ਦੇਵਾਗਾ- ਗੋਪਾਲਪੁਰੀ

192

ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣਾ ਮੰਦਭਾਗਾ – ਸੈਲਰੀ ਨਾ ਪਾਈ ਗਈ ਤਾਂ ਇਕੱਲਾ ਹੀ ਵੀ.ਸੀ ਦਫਤਰ ਅੱਗੇ ਧਰਨਾ ਦੇਵਾਗਾ- ਗੋਪਾਲਪੁਰੀ

ਗੁਰਜੀਤ ਸਿੰਘ/ ਪਟਿਆਲਾ /10 ਮਈ

ਮਹਾਮਾਰੀ ਦੇ ਔਖੇ ਸਮੇਂ ਵਿੱਚ ਵੀ ਅੱਜ ਮਈ ਮਹੀਨੇ ਦੇ ਵੀ 10 ਦਿਨ ਬੀਤ ਜਾਣ ਤੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀਆਂ ਨੂੰ ਅਪ੍ਰੈਲ਼ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਅੱਜ ਮੁਲਾਜ਼ਮ ਜੱਥੇਬੰਦੀ ਇੰਪਲਾਈਜ਼ ਫਰੀਡਮ ਐਸੋਸੀਏਸ਼ਨ (ਈਫਾ) ਦੇ ਚੈਅਰਮੈਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ‘ਚ ਪਾਰਟੀ ਦੀ ਕੋਰ ਕਮੇਟੀ ਦੀ ਵੀਡਿਉ ਟੈਕਨੀਕ ਦੁਆਰਾ ਮੀਟਿੰਗ ਕੀਤੀ ਗਈ।ਜਿਸ ਵਿੱਚ ਮੁਲਾਜ਼ਮਾਂ ਨੂੰ ਅਪ੍ਰੈਲ਼ ਮਹੀਨੇ ਦੀ ਤਨਖਾਹ ਨਾ ਮਿਲਣ ਤੇ ਵਿਚਾਰ-ਚਰਚਾ ਕੀਤੀ ਗਈ।

ਮੀਟਿੰਗ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਤੇ ਵਰਦਿਆਂ ਗੋਪਾਲਪੁਰੀ ਨੇ ਕਿਹਾ ਕਿ ਇਸ ਮਹਾਮਾਰੀ ਦੇ ਸਮੇਂ ਤਾਂ ਸੈਲਰੀ ਸਮੇਂ ਸਿਰ ਪਾਉਣੀ ਚਾਹੀਦੀ ਸੀ।ਗੋਪਾਲਪੁਰੀ ਨੇ ਵਾਈਸ-ਚਾਂਸਲਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ  ਇਸ ਔਖੇ ਸਮੇਂ ਯੂਨੀਵਰਸਿਟੀ ਨੂੰ ਪੈਰਾ ਸਿਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰਕੇ ਪੰਜਾਬ ਸਰਕਾਰ ਤੋਂ 500 ਰੁਪਏ ਕਰੋੜ ਦੀ ਵਿਸ਼ੇਸ਼ ਘ੍ਰਾਂਟ ਲੈਣ ਲਈ ਯਤਨ ਕਰਕੇ ਪ੍ਰਾਪਤ ਕੀਤੀ ਜਾਵੇ ਅਤੇ ਇਸ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਜੇ ਮੰਗਲਵਾਰ ਤੱਕ ਮੁਲਾਜ਼ਮਾਂ ਦੀ ਸੈਲਰੀ ਨਾ ਪਾਈ ਗਈ ਤਾਂ ਜੱਥੇਬੰਦੀ ਈਫਾ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।

ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣਾ ਮੰਦਭਾਗਾ - ਸੈਲਰੀ ਨਾ ਪਾਈ ਗਈ ਤਾਂ ਇਕੱਲਾ ਹੀ ਵੀ.ਸੀ ਦਫਤਰ ਅੱਗੇ ਧਰਨਾ ਦੇਵਾਗਾ- ਗੋਪਾਲਪੁਰੀ

ਗੁਰਜੀਤ ਸਿੰਘ ਗੋਪਾਲਪੁਰੀ ਨੇ ਸੰਘਰਸ਼ ਦੀ ਰੂਪ ਰੇਖਾ ਬਾਰੇ ਦੱਸਿਆ ਕਿਹਾ ਕਿ ਇਸ  ਕਰੌਨਾ ਦੀ ਮਹਾਂਮਾਰੀ ਦੇ ਸਮੇਂ ਇਕੱਠਾ ਕਰਨਾ ਤਾਂ ਠੀਕ ਨਹੀਂ ਹੋਵੇਗਾ।ਪਰ ਮੰਗਲਵਾਰ ਤੱਕ ਸੈਲਰੀ ਜੇ ਨਾ ਪਾਈ ਗਈ ਤਾਂ ਮੈਂ ਪਾਰਟੀ ਦਾ ਚੈਅਰਮੈਨ ਹੋਣ ਕਰਕੇ ਅਤੇ ਮੁਲਾਜ਼ਮਾਂ ਪ੍ਰਤੀ ਮੇਰੀ ਬਣਦੀ ਜਿੰਮੇਵਾਰੀ ਸਮਝਦਿਆਂ ਫਿਲਹਾਲ ਇਕੱਲਾ ਹੀ ਵੀ.ਸੀ ਦਫਤਰ ਅੱਗੇ ਖਾਲੀ ਭਾਂਡਾ ਲੈ ਕਿ ਸੈਲਰੀ ਮੰਗਣ ਲਈ ਅਣਮਿੱਥੇ ਸਮੇਂ ਲਈ ਧਰਨਾ ਦੇਵਾਗਾ ਅਤੇ ਧਰਨਾ ਲੰਬਾ ਚੱਲਣ ਦੀ ਹਾਲਤ ‘ਚ ਸ਼ੋਸਲ ਡਿਸਟੈਨਸਿੰਗ ਦੀ ਪਾਲਣਾ ਕਰਦੇ ਪਾਰਟੀ ਦੀ ਕੋਰ ਕਮੇਟੀ ਦੇ ਹੋਰ ਮੈਂਬਰ ਵੀ ਧਰਨੇ ਵਿੱਚ ਆਉਣਗੇ।

ਇਸ ਮੀਟਿੰਗ ਵਿੱਚ  ਹੋਰ ਯੂਨੀਵਰਸਿਟੀਆਂ ਤੋਂ  ਜੈਇੰਦਰ ਸਿੰਘ ਖੁੰਬਣ,ਬਗੀਚਾ ਸਿੰਘ ਵਿਰਕ,ਮੁਨੀਸ਼ ਬਾਬੂ,ਸਰੂਪ ਚੰਦ ਆਦਿ ਕੋਰ ਕਮੇਟੀ ਮੈਂਬਰਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਹਰਨੇਕ  ਸਿੰਘ (ਗੋਲਡੀ), ਜੋਗਿੰਦਰ ਸਿੰਘ(ਜੇ.ਈ) ਕੁਲਵੰਤ ਸਿੰਘ, ਰਣਬੀਰ ਸਿੰਘ ਟਿਵਾਣਾ,ਲਖਵਿੰਦਰ ਲੱਖਾ ਨਵਦੀਪ ਨਵੀ,ਚਮਕੌਰ ਲੰਗ,ਇੰਦਰਪ੍ਰੀਤ ਇੰਦਰ,ਸਜੀਵ,ਮਹੇਸ਼ ਕੁਮਾਰ,ਧਰਮਿੰਦਰ ਸਿੰਘ ਸੰਧੂ,ਭੂਪਿੰਦਰ ਸਿੰਘ ਭੂਪੀ ਆਦਿ ਸ਼ਾਮਿਲ ਹੋਏ।