ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਹੈਲਥ ਵੈਲਨੈਸ ਸੈਂਟਰਾਂ ਦੇ 16 ਸੀ.ਐਚ.ਓਜ਼ ਨੂੰ ਵੰਡੇ ਲੈਪਟਾਪ
ਪਟਿਆਲਾ, 18 ਮਈ ( )-
ਸਿਵਲ ਸਰਜਨ ਪਟਿਆਲਾ ਡਾ: ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ `ਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਦੇ ਸਮਾਰੋਹ `ਚ ਮੈਡੀਕਲ ਅਫਸਰ ਡਾ: ਮੁਹੰਮਦ ਸਾਜ਼ਿਦ, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ, ਚੀਫ ਫਾਰਮੇਸੀ ਅਫਸਰ ਪ੍ਰੇਮ ਸਿੰਗਲਾ, ਫਾਰਮੇਸੀ ਅਫਸਰ ਸ੍ਰੀਮਤੀ ਰਾਜ਼ ਵਰਮਾ ਵੱਲੋਂ ਹੈਲਥ ਵੈਲਨੈਸ ਸੈਂਟਰਾਂ `ਚ ਤਾਇਨਾਤ 16 ਕਮਿਊਨਿਟੀ ਹੈਲਥ ਅਫਸਰਾਂ ਨੂੰ ਲੈਪਟਾਪ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਹਤ ਕੇਂਦਰ ਕੌਲੀ ਦੇ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਬਲਾਕ ਕੌਲੀ ਅਧੀਨ ਪੈਂਦੇ 26 ਸਬ-ਸੈਂਟਰਾਂ ਨੂੰ ਅੱਪਡੇਟ ਕਰਕੇ ਹੈਲਥ ਵੈਲਨੈਸ ਸੈਂਟਰਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜਿਥੇ ਗਰਭਵਤੀ ਔਰਤਾਂ, ਬਜ਼ੁਰਗਾਂ, ਛੋਟੇ ਬੱਚਿਆਂ ਸਮੇਤ ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਵਾਂ ਦੇਣ ਦੇ ਲਈ ਕਮਿਊਨਿਟੀ ਹੈਲਥ ਅਫਸਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਸੀ.ਐਚ.ਓਜ਼ ਵੱਲੋਂ ਜਿਥੇ ਪਿੰਡ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਕੋਰੋਨਾ ਸੈਪਲਿੰਗ ਤੋਂ ਇਲਵਾ ਚਲਾਈ ਗਈ ਕੋਰੋਨਾ ਟੀਕਾਕਰਨ ਮੁਹਿੰਮ ਵਿੱਚ ਵੀ ਅਹਿੰਮ ਰੋਲ ਅਦਾ ਕੀਤਾ ਜਾ ਰਿਹਾ ਹੈ। ਜਿਸਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਪਹਿਲੇ ਫੇਜ਼ `ਚ ਸਿਹਤ ਕੇਂਦਰ ਕੌਲੀ ਦੇ 16 ਸੀ.ਐਚ.ਓਜ਼ ਨੂੰ ਲੈਪਟਾਪ ਵੰਡੇ ਗਏ ਹਨ ਤੇ ਰਹਿੰਦੇ ਸੀ.ਐਚ.ਓਜ਼ ਨੂੰ ਦੂਜੇ ਫੇਜ਼ `ਚ ਲੈਪਟਾਪ ਵੰਡੇ ਜਾਣਗੇ।
ਇਸ ਨਾਲ ਹੁਣ ਸੀ.ਐਚ.ਓਜ਼ ਨੂੰ ਆਪਣੀ ਰੋਜਾਨਾ ਦੀ ਓ.ਪੀ.ਡੀ ਸਮੇਤ ਹੋਰ ਆਨ-ਲਾਈਨ ਰਿਪੋਰਟਾਂ ਭੇਜ਼ਣ ਦੇ ਕੰਮ `ਚ ਤੇਜ਼ੀ ਆਵੇਗੀ। ਇਸ ਮੌਕੇ ਡਾ: ਹਰਪ੍ਰੀਤ ਸਿੰਘ, ਡਾ: ਕੁਮਾਰ ਕ੍ਰਿਸ਼ਨ, ਡਾ: ਹਨੀ ਤੂਰ, ਡਾ: ਕੁਲਵਿੰਦਰ ਸਿੰਘ, ਡਾ: ਕੰਵਲਜੀਤ ਸਿੰਘ, ਨਿਰਭੈ ਕੌਰ, ਮਨਪ੍ਰੀਤ ਕੌਰ, ਡਾ: ਸਪਨਾ, ਡਾ: ਗਗਨਦੀਪ ਕੌਰ, ਪ੍ਰਭਜੋਤ ਕੌਰ, ਅਮਨਪ੍ਰੀਤ ਕੌਰ, ਨੀਲਮ ਕੁਮਾਰੀ, ਮਨਪ੍ਰੀਤ ਕੌਰ, ਲਖਵੀਰ ਕੌਰ, ਐਲ.ਟੀ ਪਰਮਜੀਤ ਸਿੰਘ, ਦੀਪ ਸਿੰਘ ਸਮੇਤ ਹੋਰ ਹਾਜਰ ਸਨ।