ਮੈਗਜ਼ੀਨ “ਸੈਣੀ ਸੰਸਾਰ” ਦਾ 47ਵਾਂ ਅੰਕ ਹੋਇਆ ਲੋਕਅਰਪਣ

247

ਮੈਗਜ਼ੀਨ “ਸੈਣੀ ਸੰਸਾਰ” ਦਾ 47ਵਾਂ ਅੰਕ ਹੋਇਆ ਲੋਕਅਰਪਣ

ਬਹਾਦਰਜੀਤ ਸਿੰਘ/  ਰੂਪਨਗਰ, 8 ਜਨਵਰੀ,2023

ਲੋਕ ਸੇਵਾ ਕਰਨਾ ਕੋਈ ਆਸਾਨ ਕੰਮ ਨਹੀਂ ਅਤੇ ਜੋ ਲੋਕੀ ਇਸ ਖੇਤਰ ਨੂੰ ਸਮਰਪਿਤ ਹਨ ਉਹ ਮਹਾਨ ਹਨ। ਇਸ ਗੱਲ ਦਾ ਪ੍ਰਗਟਾਵਾ ਸਿੱਖਿਆ ਨੂੰ ਸਮਰਪਿਤ ਸੈਂਟ ਕਾਰਮਲ ਸਕੂਲ ਕਟਲੀ ਦੀ ਡਵੈਲਮਿੰਟ ਮੈਨੇਜਰ ਜਯਾ ਸੈਣੀ ਨੇ ਅੱਜ ਇੱਥੇ ਸੈਣੀ ਭਵਨ ਵਿਖੇ ਸਮਾਜ ਸੇਵੀ ਸੰਸਥਾ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ) ਵਲੋਂ ਪ੍ਰਕਾਸਿਤ ਕੀਤੇ ਜਾਂਦੇ ਸਮਾਜਿਕ ਚੇਤਨਾ ਦੇ ਪ੍ਰਤੀਕ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 47ਵਾਂ ਅੰਕ ਲੋਕਅਰਪਣ ਕਰਦਿਆ ਕੀਤਾ।

ਉਨ੍ਹਾਂ ਕਿਹਾ ਅੱਜ ਦੇ ਯੁਗ ਦੌਰਾਨ ਕਿਸੇ ਲਈ ਸਮਾਂ ਦੇਣਾ ਖਾਸ ਕਰਕੇ ਲੋਕ ਸੇਵਾ ਲਈ ਕੋਈ ਆਸਾਨ ਕੰਮ ਨਹੀ। ਜਦਕਿ ਸੈਣੀ ਭਵਨ ਦੇ ਪ੍ਰਬੰਧਕਾਂ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਹੀ ਨਹੀਂ ਬਣਾਈ ਹੈ ਸਗੋਂ ਇਹ ਸੰਸਥਾ ਦੂਜਿਆ ਲਈ ਮਸਾਲ ਹੈ।

ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਟਰੱਸਟ ਨੂੰ 21 ਹਜ਼ਾਰ ਰੁਪਏ ਦਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੈਗਜ਼ੀਨ “ਸੈਣੀ ਸੰਸਾਰ” ਸਮਾਜ ਸੁਧਾਰ ਦਾ ਇਕ ਵਧਿਆ ਯਤਨ ਹੈ।

ਮੈਗਜ਼ੀਨ “ਸੈਣੀ ਸੰਸਾਰ” ਦਾ 47ਵਾਂ ਅੰਕ ਹੋਇਆ ਲੋਕਅਰਪਣ

ਇਸ ਮੌਕੇ ਬੋਲਦਿਆ ਸਮਾਜ ਸੈਣੀ ਅਮਰਜੀਤ ਸਿੰਘ ਸੈਣੀ ਨੇ ਕਿਹਾ ਕਿ ਸੈਣੀ ਭਵਨ ਦੇ ਪ੍ਰਬੰਧਕ ਅਸਲ ਸੇਵਾ ਕਰ ਰਹੇ ਹਨ।  ਉਨ੍ਹਾਂ ਇਸ ਸਬੰਧ ਵਿੱਚ  ਸਮਾਜ ਦੇ ਪੁਰਾਣੇ ਬਜ਼ੁਰਗਾਂ ਵਲੋਂ ਵਿਖਾਏ ਮਾਰਗ ਲਈ ਉਨ੍ਹਾਂ ਨੂੰ ਯਾਦ ਕੀਤਾ।

ਇਸ ਮੌਕੇ ਤੇ ਸੰਸਥਾ ਦੇ ਟਰੱਸਟੀ ਰਾਮ ਸਿੰਘ ਸੈਣੀ ਨੇ ਜਯਾ ਸੈਣੀ ਦੇ ਪਰਿਵਾਰ ਵਲੋ ਵੱਖ ਵੱਖ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਜਿ਼ਕਰ ਕੀਤਾ ਅਤੇ ਸੰਸਥਾ ਦੇ ਸਕੱਤਰ ਬਲਬੀਰ ਸਿੰਘ ਸੈਣੀ ਅਤੇ ਪੀਆਰ ਰਾਜਿੰਦਰ ਸੈਣੀ ਨੇ ਆਪਣੇ ਮੁੱਖ ਮਹਿਮਾਨ, ਪਤਵੰਤੇ ਵਿਅਕਤੀਆ ਅਤੇ ਹਾਜ਼ਰੀਨ ਦਾ ਸਵਾਗਤ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸਮਾਜ ਸੈਣੀ ਸਹਿਤਕਾਰ ਮਹਿੰਦਰ ਸਿੰਘ ਭਲਿਆਣ, ਨਹਿਰੂ ਯੁਵਾ ਸੰਗਠਨ ਅਧੀਨ ਚੰਡੀਗੜ੍ਹ ਜੋਨ ਦੇ ਡਾਇਰੈਕਟਰ ਸੁਰਿੰਦਰ ਸੈਣੀ, ਡੀਐਸਪੀ ੳਲੰਪੀਅਨ ਧਰਮਵੀਰ ਸਿੰਘ, ਇੰਜ ਅਮਰੀਕ ਸਿੰਘ, ਕੁਲਦੀਪ ਸਿੰਘ ਗੋਲੀਆ, ਗੁਰਮੁੱਖ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਰਾਮ ਸਿੰਘ ਸੈਣੀ, ਬਹਾਦਰਜੀਤ ਸਿੰਘ, ਰਾਜਿੰਦਰ ਸਿੰਘ ਨਨੂਆ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਹਰਜੀਤ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਹਰਦੀਪ ਸਿੰਘ ਹਾਜ਼ਰ ਸਨ।