Homeਪੰਜਾਬੀ ਖਬਰਾਂਯਾਦਾਂ ਦੇ ਝਰੋਖੇ ਚੋਂ ਤੱਕਦਿਆਂ ,ਹਕੂਮਤਾਂ ਪਲਟਣ ਨਾਲ ਬਦਲਦੀਆਂ ਵਫ਼ਾਦਾਰੀਆਂ

ਯਾਦਾਂ ਦੇ ਝਰੋਖੇ ਚੋਂ ਤੱਕਦਿਆਂ ,ਹਕੂਮਤਾਂ ਪਲਟਣ ਨਾਲ ਬਦਲਦੀਆਂ ਵਫ਼ਾਦਾਰੀਆਂ

ਯਾਦਾਂ ਦੇ ਝਰੋਖੇ ਚੋਂ ਤੱਕਦਿਆਂ, ਹਕੂਮਤਾਂ ਪਲਟਣ ਨਾਲ ਬਦਲਦੀਆਂ ਵਫ਼ਾਦਾਰੀਆਂ

ਇਕਬਾਲ ਸਿੰਘ ਲਾਲਪੁਰਾ, (ਸੇਵਾਮੁਕਤ ਆਈ.ਪੀ.ਐਸ.)/ ਅਕਤੂਬਰ 4,2023

ਜਦੋਂ ਮੈਂ ਪਹਿਲੀ ਵਾਰ ਡਿਊਟੀ ਸੰਭਾਲੀ ਸੀ, ਮੈਨੂੰ ਸਿਆਸੀ ਤੌਰ ‘ਤੇ ਸਰਗਰਮ ਜ਼ਿਲ੍ਹੇ ਅੰਮ੍ਰਿਤਸਰ ਦੇ ਬਿਆਸ ਦੇ ਇੱਕ ਪੁਲਿਸ ਸਟੇਸ਼ਨ ਦਾ ਇੰਚਾਰਜ ਲਗਾਇਆ ਗਿਆ। ਮੇਰੇ ਅਧਿਕਾਰ ਖੇਤਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਗੜ੍ਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਡੇਰਾ ਬਾਬਾ ਕਾਹਨ ਸਿੰਘ ਨਿਹੰਗ, ਜੀਵਨ ਸਿੰਘ ਉਮਰਾਨੰਗਲ ਦਾ ਘਰ ਅਤੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਸ਼ਾਮਿਲ ਸਨ। ਮੈਂ ਕੁਝ ਮੁੱਦਿਆਂ ਸਬੰਧੀ ਸਲਾਹ ਲਈ ਸਥਾਨਕ ਸੇਵਾਮੁਕਤ ਆਈ.ਜੀ. ਅਤੇ ਸੇਵਾਮੁਕਤ ਬ੍ਰਿਗੇਡੀਅਰ ਕੋਲ ਜਾਂਦਾ ਸੀ। ਬ੍ਰਿਗੇਡੀਅਰ ਮੇਰੇ ਪਿਤਾ ਜੀ ਦੇ ਕਰੀਬੀ ਦੋਸਤ ਸਨ। ਇੱਕ ਵਾਰ, ਬ੍ਰਿਟਿਸ਼ ਅਫ਼ਸਰਾਂ ਨਾਲ ਬਿਤਾਏ ਆਪਣੇ ਸਮੇਂ ਬਾਰੇ ਕਹਾਣੀ ਸੁਣਾਉਂਦੇ ਹੋਏ, ਉਨ੍ਹਾਂ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਭਾਰਤੀ ਕਮਾਂਡਰ ਜਲਦੀ ਤਰੱਕੀਆਂ ਮਿਲਣ ਦੀਆਂ ਸੰਭਾਵਨਾਵਾਂ ਤੋਂ ਬਹੁਤ ਖੁਸ਼ ਸਨ, ਜਦੋਂ ਕਿ ਬ੍ਰਿਟਿਸ਼ ਅਫ਼ਸਰ ਭਾਰਤ ਛੱਡਣ ਦੀ ਯੋਜਨਾ ਬਣਾ ਰਹੇ ਸਨ।

ਬ੍ਰਿਟਿਸ਼ ਅਫਸਰਾਂ ਪ੍ਰਤੀ ਉਹਨਾਂ ਦੇ ਲਗਾਅ ਕਾਰਨ ਉਹਨਾਂ ਨੇ ਆਪਣੇ ਉੱਚ ਅਧਿਕਾਰੀ ਕਰਨਲ ਲਾਇਨਲ ਨਾਲ ਮੁਲਾਕਾਤ ਕੀਤੀ, ਅਤੇ ਉਨ੍ਹਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਬ੍ਰਿਟਿਸ਼ ਅਫਸਰਾਂ ਦੇ ਚਲੇ ਜਾਣ ਤੋਂ ਬਾਅਦ ਭਾਰਤੀ ਅਫਸਰਾਂ ਨੂੰ ਸਰਕਾਰ ਚਲਾਉਣ ਵਿੱਚ ਮੁਸ਼ਕਿਲ ਆਵੇਗੀ। ਕਰਨਲ ਨੇ ਕਿਹਾ, “ਸਾਡੀ ਪ੍ਰਣਾਲੀ ਸੱਤਾਧਾਰੀ ਸਰਕਾਰ ਪ੍ਰਤੀ ਵਫ਼ਾਦਾਰੀ, ਪੇਸ਼ੇ ਵਿੱਚ ਕੁਸ਼ਲਤਾ ਅਤੇ ਇਮਾਨਦਾਰੀ ‘ਤੇ ਅਧਾਰਤ ਹੈ।” ਇਹ ਪ੍ਰਣਾਲੀ ਹੋਰ 17 ਸਾਲਾਂ ਤੱਕ ਚੱਲਦੀ ਰਹੇਗੀ ਅਤੇ ਫਿਰ ਸੱਤਾ ਭਾਰਤੀ ਰੰਗਤ ਵਿੱਚ ਰੰਗਣਾ ਸ਼ੁਰੂ ਕਰ ਦੇਵੇਗੀ, ਅਤੇ 34 ਸਾਲਾਂ ਦੇ ਅੰਤ ਤੱਕ, ਇਹ ਤੁਹਾਡੇ ਸਿਧਾਂਤਾਂ ਅਨੁਸਾਰ ਚਲੇਗੀ ਜਾਵੇਗੀ। ਕਿਸੇ ਵੀ ਤਰ੍ਹਾਂ, ਇਹ ਚੰਗੀ ਵੀ ਹੋ ਸਕਦੀ ਹੈ ਮਾੜੀ ਵੀ ।

ਸਾਲ 1998 ਵਿੱਚ, ਤਤਕਾਲੀ ਸੱਤਾਧਾਰੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕੀਤੀ। ਮਾਝਾ ਖੇਤਰ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਸਬ-ਡਵੀਜ਼ਨਲ ਅਫ਼ਸਰਾਂ ,ਐਸ.ਐਚ.ਓ. ਅਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਪੇਸ਼ੇਵਰਤਾ ਸਬੰਧੀ ਮੁੱਦਿਆਂ ਨੂੰ ਇਕ ਪਾਸੇ ਰੱਖਦਿਆਂ, ਉਨ੍ਹਾਂ ਨੇ ਸਿਆਸਤ ਅਤੇ 2002 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਅਗਲੀ ਸਰਕਾਰ ਵੱਲੋਂ ਸੱਤਾ ਸੰਭਾਲਣ ਬਾਰੇ ਗੱਲ ਕੀਤੀ। ਇੱਕ ਅਧਿਕਾਰੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਭਰੋਸਾ ਸੀ ਕਿ ਮੌਜੂਦਾ ਸਰਕਾਰ 2002 ਵਿੱਚ ਵੀ ਆਸਾਨੀ ਨਾਲ ਸੱਤਾ ਸੰਭਾਲ ਲਵੇਗੀ।

ਸਟੇਸ਼ਨ ਹਾਊਸ ਅਫਸਰ, ਜੋ ਬਾਕੀ ਅਧਿਕਾਰੀਆਂ ਨਾਲ ਅਸਹਿਮਤ ਸੀ, ਨੂੰ ਮੀਟਿੰਗ ਤੋਂ ਬਾਅਦ ਬੌਸ ਦੇ ਦਫ਼ਤਰ ਬੁਲਾਇਆ ਗਿਆ। ਮੀਟਿੰਗ ਵਿੱਚ, ਉਸਨੂੰ ਵਿਰੋਧੀ ਧਿਰ ਦੇ ਸਾਬਕਾ ਮੰਤਰੀ ਦੀ ਕਾਨੂੰਨੀ ਫੀਸ ਅਤੇ ਯਾਤਰਾ ਦੇ ਖਰਚੇ ਨੂੰ ਕਵਰ ਕਰਕੇ ਉਸ ਦੀ ਖੁਸ਼ਨੁਦੀ ਹਾਸਿਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤਰ੍ਹਾਂ, ਤਿੰਨ ਹੋਰ ਵਿਰੋਧੀ ਨੇਤਾਵਾਂ ਨੂੰ ਭਵਿੱਖ ਵਿੱਚ ਅਜਿਹੀ ਸਹਾਇਤਾ ਲਈ ਚੁਣਿਆ ਗਿਆ। ਉਸ ਮੁਲਾਜ਼ਮ ਨੇ ਸੱਤਾਧਾਰੀ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਮੈਂਬਰਾਂ ਅਤੇ ਉਨ੍ਹਾਂ ਦੇ ਦਰਬਾਰੀਆਂ ਲਈ ਜੋਤਸ਼ੀਆਂ ਅਤੇ ਭਵਿੱਖਬਾਣੀ ਕਰਨ ਵਾਲਿਆਂ ਤੱਕ ਪਹੁੰਚ ਪ੍ਰਦਾਨ ਕਰਕੇ ਸਰਕਾਰ ਦੇ ਕਾਰਜਕਾਲ ਤੱਕ ਜ਼ਿਲ੍ਹਾ ਮੁਖੀ ਵਜੋਂ ਆਪਣਾ ਆਹੁਦਾ ਬਰਕਰਾਰ ਰੱਖਿਆ।

2002 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਇੱਕ ਅਫਸਰਸ਼ਾਹ ਬੈਲਜੀਅਮ ਤੋਂ ਭਾਰਤ ਦਾ ਦੌਰਾ ਕਰ ਰਿਹਾ ਸੀ। ਫਲਾਈਟ ਵਿੱਚ ਉਹ ਇੱਕ ਪੰਜਾਬੀ ਐਨ.ਆਰ.ਆਈ. ਨੂੰ ਮਿਲਿਆ ਜੋ ਜਲੰਧਰ ਜਾ ਰਿਹਾ ਸੀ। ਜਦੋਂ ਉਹ ਦਿੱਲੀ ਉਤਰੇ ਤਾਂ ਅਫਸਰਸ਼ਾਹ ਨੇ ਐਨ.ਆਰ.ਆਈ. ਨੂੰ ਆਪਣੇ ਨਾਲ ਚੰਡੀਗੜ੍ਹ ਚਲਣ ਲਈ ਕਿਹਾ। ਉਹ ਐਨ.ਆਰ.ਆਈ. ਨੂੰ ਉਸ ਦੇ ਸੂਟਕੇਸ ਸਮੇਤ ਵਿਰੋਧੀ ਧਿਰ ਦੇ ਨੇਤਾ ਦੇ ਘਰ ਉਸ ਨੂੰ ਚੋਣ ਫੰਡ ਦੇਣ ਲਈ ਲੈ ਗਿਆ। ਉਸ ਐਨ.ਆਰ.ਆਈ. ਨੂੰ ਪਤਾ ਨਹੀਂ ਸੀ ਕਿ ਸੂਟਕੇਸ ਵਿੱਚ ਕੀ ਹੈ। ਸਾਲ 2001 ਵਿੱਚ, ਮੈਂ ਕੁਝ ਉੱਚ-ਅਧਿਕਾਰੀਆਂ ਦੇ ਇੱਕ ਦੋਸਤ ਨਾਲ ਗੱਲਬਾਤ ਕੀਤੀ ਕਿ ਉਸ ਦੇ ਦੋਸਤਾਂ ਲਈ ਚੰਡੀਗੜ੍ਹ ਵਿੱਚ ਸੱਤਾ ਦੀ ਤਬਦੀਲੀ ਕਾਰਨ ਸਥਿਤੀ ਕਿਵੇਂ ਔਖੀ ਹੋ ਗਈ। ਉਸਨੇ ਜਵਾਬ ਦਿੱਤਾ ਕਿ ਉਹ ਅਤੇ ਉਸਦੇ ਨੌਕਰਸ਼ਾਹ ਸਾਥੀ ਆਉਣ ਵਾਲੀਆਂ ਚੋਣਾਂ ਵਿੱਚ ਵਿਰੋਧੀ ਧਿਰ ਦੇ 31 ਉਮੀਦਵਾਰਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਜਿੱਤ ਤੋਂ ਬਾਅਦ, ਇਹ ਉਮੀਦਵਾਰ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਣਗੇ। ਮਾਲਵਾ ਖੇਤਰ ਦਾ ਇੱਕ ਉਮੀਦਵਾਰ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਹੋਟਲ ਮੋਹਨ ਇੰਟਰਨੈਸ਼ਨਲ ਵਿੱਚ ਦੁਪਹਿਰ ਦੇ ਖਾਣੇ ‘ਤੇ ਆਇਆ।

ਯਾਦਾਂ ਦੇ ਝਰੋਖੇ ਚੋਂ ਤੱਕਦਿਆਂ ਹਕੂਮਤਾਂ ਪਲਟਣ ਨਾਲ ਬਦਲਦੀਆਂ ਵਫ਼ਾਦਾਰੀਆਂ

ਇਸ ਦੌਰਾਨ, ਇੱਕ ਜ਼ਿਲ੍ਹਾ ਅਧਿਕਾਰੀ ਉਸ ਆਗੂ ਲਈ ਬੈਗ ਲੈ ਕੇ ਆਇਆ, ਜੋ ਸਿਰਫ ਬੈਗ ਨਾਲ ਹੀ ਸੰਤੁਸ਼ਟ ਨਹੀਂ ਸੀ ਸਗੋਂ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਕੀਤੀਆਂ ਜਾ ਰਹੀਆਂ ਉਸ ਦੀਆਂ ਕੋਸ਼ਿਸ਼ਾਂ ਵਿੱਚ ਵੀ ਨਿੱਜੀ ਮਦਦ ਚਾਹੁੰਦਾ ਸੀ। ਇਹ ਪ੍ਰਣਾਲੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਚੱਲ ਰਹੀ ਹੈ।

ਫਿਰ, ਚੋਣਾਂ ਦਾ ਦਿਨ ਨੇੜੇ ਆ ਰਿਹਾ ਸੀ, ਅਤੇ ਕੁਝ ਲੋਕ ਇੱਕ ਭਰੋਸੇਮੰਦ ਵਿਚੋਲੇ ਦੀ ਭਾਲ ਕਰ ਰਹੇ ਹਨ ਤਾਂ ਜੋ ਉਹ ਆਪਣੇ ਹਿੱਤਾਂ ਲਈ ਆਉਣ ਵਾਲੇ ਆਗੂਆਂ ਪ੍ਰਤੀ ਵਫ਼ਾਦਾਰੀ ਦਿਖਾ ਸਕਣ।

ਇਹ ਲੇਖ ਲਿਖਣ ਦੀ ਪ੍ਰੇਰਨਾ ਮੈਨੂੰ ਕੱਲ੍ਹ ਉਸ ਸਮੇਂ ਮਿਲੀ ਜਦੋਂ ਲੰਬੇ ਸਮੇਂ ਤੋਂ ਮੇਰੇ ਅਧੀਨ ਕੰਮ ਕਰ ਰਿਹਾ ਇੱਕ ਉਪ-ਮੰਡਲ ਪੱਧਰ ਦਾ ਅਧਿਕਾਰੀ ਮੇਰੇ ਕੋਲ ਆਇਆ। ਉਸਨੇ ਮੈਨੂੰ ਪਹਿਲੇ ਜ਼ਿਲ੍ਹਾ ਅਧਿਕਾਰੀ ਬਾਰੇ ਦੱਸਿਆ ਕਿ ਇਹ ਅਧਿਕਾਰੀ ਭਵਿੱਖ ਵਿੱਚ ਵੀ ਸਿਖਰ ‘ਤੇ ਹੋਵੇਗਾ ਅਤੇ ਉਸਨੇ ਪਹਿਲਾਂ ਉਸ ਨਾਲ ਕੰਮ ਕੀਤਾ ਸੀ ਅਤੇ ਉਸਨੇ, ਉਸਨੂੰ ਸਾਵਧਾਨ ਕੀਤਾ ਕਿਉਂਕਿ ਉਹ ਵਿਰੋਧੀ ਧਿਰ ਨਾਲ ਗੁਪਤ ਸੂਚਨਾਵਾਂ ਸਾਂਝੀਆਂ ਕਰ ਰਿਹਾ ਸੀ ਅਤੇ ਕਿਹਾ ਕਿ ਜੂਨੀਅਰ ਅਫ਼ਸਰਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜੇਕਰ ਪੁਲਿਸ ਤੁਹਾਡੇ ਘਰ ਛਾਪਾ ਮਾਰਨ ਆਉਂਦੀ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਅਗਲੇ ਦਿਨ ਮਾਲਕ ਨੇ ਕਿਹਾ ਕਿ, ” ਤੁਸੀਂ ਚਾਹੇ ਘਰ ਦੀ ਜਿੰਨੀ ਮਰਜੀ ਤਲਾਸ਼ੀ ਲੈ ਲਓ, ਤੁਹਾਨੂੰ ਕੁਝ ਨਹੀਂ ਮਿਲੇਗਾ ਕਿਉਂਕਿ ਸਾਨੂੰ ਆਪਣੇ ਪਾਰਟੀ ਲੀਡਰਾਂ ਰਾਹੀਂ ਤੁਹਾਡੇ ਆਉਣ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਸੀ।”

ਮੈਨੂੰ ਲਗਦਾ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਇਹ ਸੁਰੱਖਿਅਤ ਭਵਿੱਖ ਲਈ ਇੱਕ ਬਹੁਤ ਹੀ ਅਗਾਂਹਵਧੂ ਸੋਚ ਵਾਲੀ ਰਣਨੀਤੀ ਹੈ। ਵਫ਼ਾਦਾਰੀ, ਕੁਸ਼ਲਤਾ ਅਤੇ ਇਮਾਨਦਾਰੀ ਦੀ ਬਜਾਏ, ਉਹ ਪੈਸਾ ਦੇਣ ,ਵਿਸ਼ਵਾਸਘਾਤ ਕਰਨ ਅਤੇ ਅਨੰਦ ਮਾਨਣ ,ਵਾਲੀ ਨੀਤੀ ਅਪਣਾਉਂਦੇ ਹਨ।

ਮਿਹਨਤੀ, ਸੱਚੇ ਅਤੇ ਵਫ਼ਾਦਾਰ ਅਫ਼ਸਰਾਂ ਦਾ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੇ ਹੀ ਟਿਕਣਗੇ ਤੇ ਅੱਗੇ ਵੀ ਉਨਾ ਨੂੰ ਤਬਦੀਲ ਨਹੀਂ ਕੀਤਾ ਜਾਵੇਗਾ।

ਇਕਬਾਲ ਸਿੰਘ ਲਾਲਪੁਰਾ, (ਸੇਵਾਮੁਕਤ ਆਈ.ਪੀ.ਐਸ.)

ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ

(ਨੋਟ: ਪ੍ਰਗਟਾਏ ਵਿਚਾਰ ਨਿੱਜੀ ਹਨ)

LATEST ARTICLES

Most Popular

Google Play Store